ਮਸ਼ਹੂਰ ਕਲਾਕਾਰ ਵਿਵਾਨ ਸੁੰਦਰਮ ਦਾ ਦਿਹਾਂਤ, 79 ਦੀ ਉਮਰ ''ਚ ਲਿਆ ਆਖ਼ਰੀ ਸਾਹ

Thursday, Mar 30, 2023 - 10:23 AM (IST)

ਮਸ਼ਹੂਰ ਕਲਾਕਾਰ ਵਿਵਾਨ ਸੁੰਦਰਮ ਦਾ ਦਿਹਾਂਤ, 79 ਦੀ ਉਮਰ ''ਚ ਲਿਆ ਆਖ਼ਰੀ ਸਾਹ

ਨਵੀਂ ਦਿੱਲੀ (ਭਾਸ਼ਾ) - ਮਸ਼ਹੂਰ ਭਾਰਤੀ ਕਲਾਕਾਰ ਵਿਵਾਨ ਸੁੰਦਰਮ ਦਾ ਬੀਤੇ ਦਿਨੀਂ ਯਾਨੀਕਿ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ‘ਸਫਦਰ ਹਾਸ਼ਮੀ ਮੈਮੋਰੀਅਲ ਟਰੱਸਟ’ (ਸਹਿਮਤ) ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਵਿਵਾਨ ਸੁੰਦਰਮ ਨੇ ਸਵੇਰੇ 9.20 ਵਜੇ ਆਖ਼ਰੀ ਸਾਹ ਲਿਆ। ਅੰਤਿਮ ਸੰਸਕਾਰ ਨਾਲ ਸਬੰਧਤ ਜਾਣਕਾਰੀ ਬਾਅਦ ’ਚ ਉਪਲਬਧ ਕਰਵਾਈ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ

ਵਿਵਾਨ ਸੁੰਦਰਮ ਸਫ਼ਦਰ ਹਾਸ਼ਮੀ ਮੈਮੋਰੀਅਲ ਟਰੱਸਟ ਦੇ ਸੰਸਥਾਪਕ ਟਰੱਸਟੀ ਸਨ। ਸੁੰਦਰਮ ਦੇ ਦੋਸਤ ਅਤੇ ਸਮਾਜ ਸੇਵੀ ਸ਼ਬਨਮ ਹਾਸ਼ਮੀ ਨੇ ਦੱਸਿਆ ਕਿ ਸੁੰਦਰਮ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਸਨ। ਹਾਸ਼ਮੀ ਨੇ ‘ਪੀ. ਟੀ. ਆਈ.-ਭਾਸ਼ਾ’ ਨੂੰ ਦੱਸਿਆ, ਪਿਛਲੇ ਤਿੰਨ ਮਹੀਨਿਆਂ ਤੋਂ ਉਹ ਲਗਾਤਾਰ ਇਲਾਜ ਲਈ ਹਸਪਤਾਲ ਜਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ

ਵਿਵਾਨ ਸੁੰਦਰਮ ਦਾ ਜਨਮ 1943 ’ਚ ਸ਼ਿਮਲਾ ’ਚ ਕਲਿਆਣ ਸੁੰਦਰਮ ਅਤੇ ਇੰਦਰਾ ਸ਼ੇਰਗਿੱਲ ਦੇ ਘਰ ਹੋਇਆ ਸੀ। ਕਲਿਆਣ ਸੁੰਦਰਮ ਭਾਰਤ ਦੇ ਕਾਨੂੰਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਨ ਅਤੇ ਇੰਦਰਾ ਸ਼ੇਰਗਿੱਲ ਮਸ਼ਹੂਰ ਭਾਰਤੀ ਕਲਾਕਾਰ ਅੰਮ੍ਰਿਤਾ ਇੰਦਰਾ ਸ਼ੇਰਗਿੱਲ ਦੀ ਭੈਣ ਹੈ। ਦਿੱਲੀ ਦੇ ਕਲਾਕਾਰ ਨੇ ਬੜੌਦਾ ਦੀ ਐੱਮ. ਐੱਸ. ਯੂਨੀਵਰਸਿਟੀ ਅਤੇ ਲੰਡਨ ਦੇ ‘ਦਿ ਸਲੇਡ ਸਕੂਲ ਆਫ਼ ਫਾਈਨ ਆਰਟ’ ’ਚ ਪੇਂਟਿੰਗ ਦੀ ਪੜ੍ਹਾਈ ਕੀਤੀ। ਸੁੰਦਰਮ ਦੀਆਂ ਬਹੁਤ ਸਾਰੀਆਂ ਪੇਂਟਿੰਗਾਂ ਕੋਚੀ (2012), ਸਿਡਨੀ (2008), ਸੇਵਿਲ (2006), ਤਾਈਪੇ (2006), ਸ਼ਾਰਜਾਹ (2005), ਸ਼ੰਘਾਈ (2004), ਹਵਾਨਾ (1997), ਜੋਹਾਨਸਬਰਗ (1997) ਅਤੇ ਕਵਾਂਗਜੂ (1997) ’ਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਸੁੰਦਰਮ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਗੀਤਾ ਕਪੂਰ ਹੈ, ਜੋ ਇਕ ਕਲਾ ਆਲੋਚਕ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News