ਮਸ਼ਹੂਰ ਅਦਾਕਾਰਾ Pranitha Subhash ਨੇ ਸੁਣਾਈ ਖੁਸ਼ਖਬਰੀ, ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਵਾਇਰਲ
Thursday, Jul 25, 2024 - 11:38 AM (IST)

ਮੁੰਬਈ- ਬਾਲੀਵੁੱਡ ਅਤੇ ਦੱਖਣ ਭਾਰਤੀ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਪ੍ਰਣੀਤਾ ਸੁਭਾਸ਼ ਗਰਭਵਤੀ ਹੈ। ਉਸ ਦੇ ਪਤੀ ਨਿਤਿਨ ਰਾਜੂ ਅਤੇ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਸ ਗੱਲ ਦਾ ਐਲਾਨ ਕੀਤਾ ਹੈ। ਇਹ ਅਦਾਕਾਰਾ ਦਾ ਦੂਜਾ ਬੱਚਾ ਹੈ। ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ 'ਚ ਅਦਾਕਾਰਾ ਕੈਜ਼ੂਅਲ ਲੁੱਕ 'ਚ ਆਪਣਾ ਪਿਆਰਾ ਬੇਬੀ ਬੰਪ ਦਿਖਾ ਰਹੀ ਹੈ। ਇਸ 'ਚ ਉਹ ਆਰਾਮਦਾਇਕ ਨੀਲੇ ਡੈਨੀਮ ਦੇ ਨਾਲ ਬਲੈਕ ਟਾਪ ਪਹਿਨ ਕੇ ਕਾਫੀ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਨੂੰ ਸਾਂਝਾ ਕਰਦੇ ਹੋਏ, ਅਦਾਕਾਰਾ ਨੇ ਲਿਖਿਆ- "Round 2, The pants don’t fit anymore!" ਇਨ੍ਹਾਂ ਤਸਵੀਰਾਂ 'ਤੇ ਲੋਕ ਕਾਫੀ ਕੁਮੈਂਟ ਕਰ ਰਹੇ ਹਨ। ਲੋਕਾਂ ਨੇ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਹਨ।
ਪ੍ਰਣੀਤਾ ਸੁਭਾਸ਼ ਇੱਕ ਮਸ਼ਹੂਰ ਅਦਾਕਾਰਾ ਹੈ ਜੋ ਕੰਨੜ, ਤੇਲਗੂ, ਤਾਮਿਲ, ਹਿੰਦੀ ਅਤੇ ਮਲਿਆਲਮ ਫਿਲਮਾਂ 'ਚ ਦਿਖਾਈ ਦਿੰਦੀ ਹੈ। ਉਸ ਨੇ 2010 'ਚ ਆਈ ਕੰਨੜ ਫਿਲਮ 'ਪੋਰਕੀ' ਨਾਲ ਫ਼ਿਲਮੀ ਦੁਨੀਆ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਸ ਨੇ 'ਭੀਮਾ ਥੀਰਾਦੱਲੀ', 'ਬਾਵਾ', 'ਅਤਰਿੰਟਿਕੀ ਦਰੇਦੀ', 'ਮਾਸੂ ਇੰਜੀਰਾ ਮਸੀਲਾਮਨੀ', 'ਏਨਾਕੂ ਵੈਥਾ ਆਦਿਮਾਗਲ', 'ਹੰਗਾਮਾ-2' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।