ਫਿਲਮੀ ਜਗਤ ''ਚ ਇਕ ਵਾਰ ਫ਼ਿਰ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

Monday, Nov 10, 2025 - 12:44 PM (IST)

ਫਿਲਮੀ ਜਗਤ ''ਚ ਇਕ ਵਾਰ ਫ਼ਿਰ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

ਨਵੀਂ ਦਿੱਲੀ - ਹਾਲੀਵੁੱਡ ਦੀ ਦਿੱਗਜ ਅਦਾਕਾਰਾ ਬੈਟੀ ਹਾਰਫੋਰਡ (Betty Harford) ਦਾ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬੈਟੀ ਹਾਰਫੋਰਡ, ਜਿਨ੍ਹਾਂ ਨੇ ‘ਦਿ ਪੇਪਰ ਚੇਜ਼’ ਅਤੇ ‘ਡਾਇਨੇਸਟੀ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਅਤੇ ਸ਼ੋਅ ਵਿੱਚ ਕੰਮ ਕੀਤਾ ਸੀ, ਦਾ 2 ਨਵੰਬਰ 2025 ਨੂੰ ਦਿਹਾਂਤ ਹੋ ਗਿਆ। ਇਸ ਖਬਰ ਦੀ ਪੁਸ਼ਟੀ ਉਨ੍ਹਾਂ ਦੀ ਦੋਸਤ ਵੈਂਡੀ ਮਿਸ਼ੇਲ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ।

ਇਹ ਵੀ ਪੜ੍ਹੋ: ਅਦਾਕਾਰਾ ਦੀ ਮੌਤ ਬਣੀ 'ਪਹੇਲੀ' ! ਜਾਂਚ ਲਈ ਕਬਰ 'ਚ ਕੱਢਣੀ ਪਈ ਲਾਸ਼, 56 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹਿਆ 'ਰਾਜ਼'

PunjabKesari

ਪਰਿਵਾਰ ਦੀ ਮੌਜੂਦਗੀ ਵਿਚ ਲਏ ਆਖਰੀ ਸਾਹ

ਮੀਡੀਆ ਰਿਪੋਰਟਾਂ ਅਨੁਸਾਰ, ਦੋਸਤ ਵੈਂਡੀ ਮਿਸ਼ੇਲ ਨੇ ਦੱਸਿਆ ਕਿ ਬੈਟੀ ਦੇ ਬੇਟੇ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਬੈਟੀ ਹਾਰਫੋਰਡ ਨਾਸਜੋਡੀ ਦਾ ਦੇਹਾਂਤ 2 ਨਵੰਬਰ 2025 ਦੀ ਦੁਪਹਿਰ ਨੂੰ ਹੋ ਗਿਆ। ਉਹ ਆਪਣੇ ਆਖਰੀ ਸਮੇਂ ਵਿੱਚ ਆਪਣੇ ਪਰਿਵਾਰ ਦੇ ਨਾਲ ਸੀ। ਵੈਂਡੀ ਮਿਸ਼ੇਲ ਨੇ ਬੈਟੀ ਹਾਰਫੋਰਡ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਹ ਇੱਕ "ਅਦਭੁੱਤ ਔਰਤ ਅਤੇ ਸ਼ਾਨਦਾਰ ਅਦਾਕਾਰਾ" ਸੀ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ ਨੇ ਵੱਢੀਆਂ ਚੂੰਡੀਆਂ

PunjabKesari

ਰੇਡੀਓ ਤੋਂ ਸ਼ੁਰੂ ਕੀਤਾ ਸੀ ਕਰੀਅਰ

ਬੈਟੀ ਹਾਰਫੋਰਡ ਦਾ ਜਨਮ 28 ਜਨਵਰੀ 1927 ਨੂੰ ਨਿਊਯਾਰਕ ਸਿਟੀ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ 1950 ਦੇ ਦਹਾਕੇ ਵਿੱਚ ਰੇਡੀਓ ਤੋਂ ਕੀਤੀ ਸੀ। ਉਨ੍ਹਾਂ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਵਿੱਚ ‘ਗਨਸਮੋਕ’ ਅਤੇ ‘ਕ੍ਰਾਈਮ ਕਲਾਸਿਕਸ’ ਕਾਫ਼ੀ ਹਿੱਟ ਰਹੇ ਸਨ। ਰੇਡੀਓ ਤੋਂ ਬਾਅਦ ਉਨ੍ਹਾਂ ਨੇ ਟੀਵੀ ਅਤੇ ਫਿਲਮੀ ਦੁਨੀਆ ਵਿੱਚ ਵੀ ਕਮਾਲ ਦਾ ਕੰਮ ਕੀਤਾ।

ਇਹ ਵੀ ਪੜ੍ਹੋ: ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

PunjabKesari


author

cherry

Content Editor

Related News