ਵਿਆਹ ਦੇ ਬੰਧਨ ''ਚ ਬੱਝਣ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਬਰਫ਼ ਦੀਆਂ ਵਾਦੀਆਂ ''ਚ ਪ੍ਰੇਮੀ ਨੇ ਕੀਤਾ ਪ੍ਰਪੋਜ਼ (ਵੀਡੀਓ)
Saturday, Jan 10, 2026 - 12:05 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਰਾਹੀਂ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨਵਿਕਾ ਕੋਟੀਆ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਨਵਿਕਾ ਨੇ ਆਪਣੇ ਬੁਆਏਫ੍ਰੈਂਡ ਅਤੇ ਰੀਅਲ ਅਸਟੇਟ ਡਿਵੈਲਪਰ ਮਾਜੇਨ ਮੋਦੀ ਨਾਲ ਮੰਗਣੀ ਕਰਵਾ ਲਈ ਹੈ, ਜਿਸ ਦਾ ਇੱਕ ਬੇਹੱਦ ਖੂਬਸੂਰਤ ਵੀਡੀਓ ਉਸਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਬਰਫ਼ ਦੀਆਂ ਵਾਦੀਆਂ 'ਚ ਮਿਲਿਆ ਸਰਪ੍ਰਾਈਜ਼
ਨਵਿਕਾ ਨੇ 9 ਜਨਵਰੀ, 2026 ਨੂੰ ਇੰਸਟਾਗ੍ਰਾਮ 'ਤੇ ਆਪਣੇ ਪ੍ਰਪੋਜ਼ਲ ਦਾ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਉਸਨੇ 'ਹੁਣ ਤੱਕ ਦਾ ਸਭ ਤੋਂ ਖਾਸ ਸਰਪ੍ਰਾਈਜ਼' ਦੱਸਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਜੇਨ ਨੇ ਬਰਫ਼ ਨਾਲ ਢਕੇ ਪਹਾੜੀ ਇਲਾਕੇ ਵਿੱਚ ਨਵਿਕਾ ਨੂੰ ਪ੍ਰਪੋਜ਼ ਕੀਤਾ। ਮਾਜੇਨ ਨੇ ਨਵਿਕਾ ਲਈ ਇੱਕ ਰੋਮਾਂਟਿਕ ਸੈੱਟਅੱਪ ਤਿਆਰ ਕੀਤਾ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਵਿਕਾ ਇਸ ਦੌਰਾਨ ਨਵਿਕਾ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਸੀ ਅਤੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ। ਮਾਜੇਨ ਨੇ ਗੋਡਿਆਂ ਭਾਰ ਬੈਠ ਕੇ ਨਵਿਕਾ ਨੂੰ ਵਿਆਹ ਲਈ ਪੁੱਛਿਆ। ਨਵਿਕਾ ਨੇ ਭਾਵੁਕ ਹੁੰਦੇ ਹੋਏ ਤੁਰੰਤ ਆਪਣੇ 'ਮਿਸਟਰ ਰਾਈਟ' ਨੂੰ 'ਹਾਂ' ਕਹਿ ਦਿੱਤੀ। ਦੱਸ ਦੇਈਏ ਕਿ ਨਵਿਕਾ ਕੋਟੀਆ ਸ੍ਰੀਦੇਵੀ ਦੀ ਮਸ਼ਹੂਰ ਫਿਲਮ 'ਇੰਗਲਿਸ਼ ਵਿੰਗਲਿਸ਼' ਵਿੱਚ ਵੀ ਨਜ਼ਰ ਆ ਚੁੱਕੀ ਹੈ।
