ਸਿਨੇਮਾਘਰਾਂ ''ਚ ''ਮਗਰਮੱਛ'' ਲੈ ਕੇ ਪਹੁੰਚੇ ਪ੍ਰਭਾਸ ਦੇ ਪ੍ਰਸ਼ੰਸਕ! ''ਦਿ ਰਾਜਾ ਸਾਬ'' ਦੇ ਸੀਨ ਨੂੰ ਕੀਤਾ ਰੀ-ਕ੍ਰਿਏਟ (ਵੇਖੋ ਵੀਡੀਓ)
Saturday, Jan 10, 2026 - 10:18 AM (IST)
ਐਂਟਰਟੇਨਮੈਂਟ ਡੈਸਕ : ਸਾਊਥ ਦੇ ਸੁਪਰਸਟਾਰ ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ 'ਦਿ ਰਾਜਾ ਸਾਬ' ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਲੰਘੇ ਦਿਨ ਯਾਨੀ 9 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸੇ ਉਤਸ਼ਾਹ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਪ੍ਰਸ਼ੰਸਕਾਂ ਨੇ ਸਿਨੇਮਾ ਹਾਲ 'ਚ ਲਿਆਂਦੇ ਨਕਲੀ ਮਗਰਮੱਛ
ਫਿਲਮ ਦੇ ਪ੍ਰੀਵਿਊ ਸ਼ੋਅ ਦੌਰਾਨ ਪ੍ਰਭਾਸ ਦੇ ਪ੍ਰਸ਼ੰਸਕ ਸਿਨੇਮਾਘਰਾਂ ਦੇ ਅੰਦਰ ਨਕਲੀ ਮਗਰਮੱਛ ਲੈ ਕੇ ਪਹੁੰਚ ਗਏ। ਵਾਇਰਲ ਹੋਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਪ੍ਰਸ਼ੰਸਕਾਂ ਨੇ ਜੋਸ਼ ਵਿੱਚ ਮਗਰਮੱਛ ਨੂੰ ਆਪਣੇ ਸਿਰਾਂ ਉੱਤੇ ਚੁੱਕਿਆ ਹੋਇਆ ਸੀ। ਦਰਅਸਲ, ਫਿਲਮ 'ਦਿ ਰਾਜਾ ਸਾਬ' ਵਿੱਚ ਪ੍ਰਭਾਸ ਦਾ ਇੱਕ ਦਮਦਾਰ ਸੀਨ ਹੈ ਜਿੱਥੇ ਉਹ ਇੱਕ ਮਗਰਮੱਛ ਨਾਲ ਲੜਾਈ ਕਰਦੇ ਹਨ। ਪ੍ਰਸ਼ੰਸਕਾਂ ਨੇ ਇਸੇ ਸੀਨ ਨੂੰ ਸਿਨੇਮਾਘਰਾਂ ਵਿੱਚ ਲਾਈਵ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ
ਫਿਲਮ ਦੀ ਕਹਾਣੀ ਅਤੇ ਸਟਾਰ ਕਾਸਟ
ਇਹ ਫਿਲਮ ਮਾਰੂਤੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਨੂੰ ਪੀਪਲ ਮੀਡੀਆ ਫੈਕਟਰੀ ਅਤੇ ਆਈ.ਵੀ. ਐਂਟਰਟੇਨਮੈਂਟ ਵੱਲੋਂ ਬਣਾਇਆ ਗਿਆ ਹੈ। ਫਿਲਮ ਵਿੱਚ ਪ੍ਰਭਾਸ ਦੇ ਨਾਲ ਸੰਜੇ ਦੱਤ, ਬੋਮਨ ਇਰਾਨੀ, ਨਿਧੀ ਅਗਰਵਾਲ, ਅਤੇ ਮਾਲਵਿਕਾ ਮੋਹਨਨ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ
