Ex-Wife ਦੇ ਪਿਆਰ ''ਚ ਮੁੜ ''ਲੱਟੂ'' ਹੋਇਆ ਮਸ਼ਹੂਰ ਅਦਾਕਾਰ ! 47 ਦੀ ਉਮਰ ਮੁੜ ਚੜ੍ਹੇਗਾ ਘੋੜੀ

Wednesday, Jan 07, 2026 - 11:44 AM (IST)

Ex-Wife ਦੇ ਪਿਆਰ ''ਚ ਮੁੜ ''ਲੱਟੂ'' ਹੋਇਆ ਮਸ਼ਹੂਰ ਅਦਾਕਾਰ ! 47 ਦੀ ਉਮਰ ਮੁੜ ਚੜ੍ਹੇਗਾ ਘੋੜੀ

ਮੁੰਬਈ: ਫਿਲਮ 'ਰਾਮ-ਲੀਲਾ' ਅਤੇ ਵੈੱਬ ਸੀਰੀਜ਼ 'ਦਹਾੜ' ਵਰਗੇ ਪ੍ਰੋਜੈਕਟਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਗੁਲਸ਼ਨ ਦੇਵਈਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਮੀਡੀਆ ਰਿਪੋਰਟਾਂ ਅਨੁਸਾਰ, 47 ਸਾਲਾ ਗੁਲਸ਼ਨ ਜਲਦ ਹੀ ਦੂਜਾ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੀ ਸਾਬਕਾ ਪਤਨੀ ਕਲਿਰੋਈ (Kallirroi Tziafetta) ਨੂੰ ਹੀ ਦੁਬਾਰਾ ਡੇਟ ਕਰ ਰਹੇ ਹਨ।

ਇਹ ਵੀ ਪੜ੍ਹੋ: ਨੋਟਾਂ ਦੀ ਮਸ਼ੀਨ ਬਣਿਆ ਕਪਿਲ ਸ਼ਰਮਾ ਸ਼ੋਅ ! ਕਰੋੜਾਂ 'ਚ ਖੇਡਦੀ ਹੈ ਪੂਰੀ ਟੀਮ, ਜਾਣੋ ਕੌਣ ਲੈ ਰਿਹਾ ਕਿੰਨੀ ਫੀਸ

PunjabKesari

2012 'ਚ ਹੋਇਆ ਸੀ ਤਲਾਕ, 2024 'ਚ ਫਿਰ ਨੇੜੇ ਆਏ 

ਗੁਲਸ਼ਨ ਦੇਵਈਆ ਨੇ ਸਾਲ 2012 ਵਿੱਚ ਯੂਨਾਨੀ ਅਦਾਕਾਰਾ ਕਾਲੀਰੋਈ ਨਾਲ ਵਿਆਹ ਕਰਵਾਇਆ ਸੀ, ਪਰ 2020 ਵਿੱਚ ਦੋਵਾਂ ਨੇ ਅਚਾਨਕ ਤਲਾਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ, ਕਿਸਮਤ ਨੇ ਉਨ੍ਹਾਂ ਨੂੰ 2024 ਵਿੱਚ ਫਿਰ ਤੋਂ ਇਕੱਠੇ ਕਰ ਦਿੱਤਾ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਗੁਲਸ਼ਨ ਨੇ ਖੁਲਾਸਾ ਕੀਤਾ ਕਿ ਉਹ ਅਤੇ ਕਾਲੀਰੋਈ ਫਿਰ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਆਪਣੇ ਰਿਸ਼ਤੇ ਨੂੰ ਦੂਜਾ ਮੌਕਾ ਦੇ ਰਹੇ ਹਨ। ਗੁਲਸ਼ਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਵਿੱਚ 'ਕਪਲ ਥੈਰੇਪੀ' (Couple's Therapy) ਨੇ ਅਹਿਮ ਭੂਮਿਕਾ ਨਿਭਾਈ ਹੈ। ਇੱਕ ਇੰਟਰਵਿਊ ਦੌਰਾਨ ਗੁਲਸ਼ਨ ਨੇ ਕਿਹਾ ਇਸ ਥੈਰੇਪੀ ਰਾਹੀਂ ਉਨ੍ਹਾਂ ਨੂੰ ਆਪਣੇ ਰਿਸ਼ਤੇ ਦੀ ਗਹਿਰਾਈ ਅਤੇ ਇੱਕ-ਦੂਜੇ ਦੀ ਅਹਿਮੀਅਤ ਦਾ ਅਹਿਸਾਸ ਹੋਇਆ। 

ਇਹ ਵੀ ਪੜ੍ਹੋ: ਖੂਬਸੂਰਤ ਦਿਸਣ ਦੀ ਚਾਹਤ ਪਈ ਭਾਰੀ ; 38 ਸਾਲਾ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ

PunjabKesari

ਆਖਿਰ ਕਿਉਂ ਹੋਇਆ ਸੀ ਤਲਾਕ?

ਗੁਲਸ਼ਨ ਨੇ ਆਪਣੇ ਟੁੱਟੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਵਿਚਕਾਰ ਪਿਆਰ ਦੀ ਕਮੀ ਨਹੀਂ ਸੀ, ਪਰ ਵਿਆਹ ਦੀਆਂ ਜ਼ਿੰਮੇਵਾਰੀਆਂ ਅਤੇ ਕੰਮ ਦੇ ਬੋਝ ਕਾਰਨ ਚੀਜ਼ਾਂ ਵਿਗੜ ਗਈਆਂ ਸਨ। ਉਨ੍ਹਾਂ ਕਿਹਾ, "ਮੈਂ ਆਪਣੇ ਕੈਰੀਅਰ ਵਿੱਚ ਇੰਨਾ ਰੁਝ ਗਿਆ ਸੀ ਕਿ ਸ਼ਾਇਦ ਸਵੈ-ਕੇਂਦਰਿਤ ਹੋ ਗਿਆ ਸੀ। ਵਿਆਹ ਸਿਰਫ ਪਿਆਰ ਨਾਲ ਨਹੀਂ, ਸਗੋਂ ਵੱਡੀ ਜ਼ਿੰਮੇਵਾਰੀ ਨਾਲ ਚੱਲਦਾ ਹੈ, ਜਿਸ ਨੂੰ ਸੰਭਾਲਣਾ ਉਸ ਸਮੇਂ ਮੁਸ਼ਕਿਲ ਹੋ ਗਿਆ ਸੀ।"

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੀ ਵਿਗੜੀ ਸਿਹਤ, ਹਸਪਤਾਲ ਦੇ ਬੈੱਡ ਤੋਂ ਸਾਹਮਣੇ ਆਈ ਵੀਡੀਓ

PunjabKesari

ਹੁਣ ਕੀ ਹਨ ਨਵੇਂ 'ਨਿਯਮ'?

ਦੁਬਾਰਾ ਇਕੱਠੇ ਹੋਣ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਲਈ ਕੁਝ ਨਵੇਂ ਨਿਯਮ ਬਣਾਏ ਹਨ। ਗੁਲਸ਼ਨ ਮੁਤਾਬਕ ਉਹ ਹੁਣ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਸੰਤੁਲਨ ਬਣਾ ਕੇ ਚੱਲ ਰਹੇ ਹਨ। ਉਹ ਐਤਵਾਰ ਨੂੰ ਕੰਮ ਬਾਰੇ ਗੱਲ ਨਹੀਂ ਕਰਦੇ ਅਤੇ ਸ਼ਾਮ ਤੋਂ ਬਾਅਦ ਸਾਰਾ ਸਮਾਂ ਇੱਕ-ਦੂਜੇ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ: 'ਡਰਾਈਵਰ' ਬਣਨਾ ਚਾਹੁੰਦਾ ਸੀ ਇਹ ਦਿੱਗਜ ਅਦਾਕਾਰ ! ਢਾਬੇ 'ਤੇ ਕੰਮ ਕਰਨ ਤੋਂ ਲੈ ਕੇ ਇੰਝ ਰਿਹਾ ਹਾਲੀਵੁੱਡ ਤੱਕ ਦਾ ਸਫ਼ਰ

ਵਿਆਹ ਦੇ ਸੰਕਲਪ 'ਚ ਅਟੁੱਟ ਵਿਸ਼ਵਾਸ 

ਜਦੋਂ ਗੁਲਸ਼ਨ ਤੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵਿਆਹ ਕਰਨਗੇ, ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਆਹੁਤਾ ਜ਼ਿੰਦਗੀ ਬਹੁਤ ਪਸੰਦ ਹੈ। ਭਾਵੇਂ ਉਹ ਪਹਿਲੀ ਵਾਰ ਇਸ ਵਿੱਚ ਸਫਲ ਨਹੀਂ ਹੋ ਸਕੇ, ਪਰ ਉਹ ਅਜੇ ਵੀ ਵਿਆਹ ਦੇ ਸੰਕਲਪ ਵਿੱਚ ਵਿਸ਼ਵਾਸ ਰੱਖਦੇ ਹਨ।

ਇਹ ਵੀ ਪੜ੍ਹੋ: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਤਕਲੀਫ

 


author

cherry

Content Editor

Related News