41 ਸਾਲ ਦੀ ਉਮਰ ''ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ
Monday, Jun 08, 2026 - 09:48 AM (IST)
ਐਂਟਰਟੇਨਮੈਂਟ ਡੈਸਕ - ਅਦਾਕਾਰਾ ਜੈਨੀਫਰ ਵਿੰਗੇਟ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਦੇ ਕਰੀਬੀ ਸੂਤਰਾਂ ਮੁਤਾਬਕ ਜੈਨੀਫਰ ਸਿੰਗਾਪੁਰ ਦੇ ਕਾਰੋਬਾਰੀ ਵਿਲੀਅਮ ਇਸਮਾਈਲ ਨਾਲ ਰਿਸ਼ਤੇ ਵਿੱਚ ਹੈ ਅਤੇ ਇਹ ਜੋੜਾ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਹਾਲਾਂਕਿ ਵਿੰਗੇਟ ਜਾਂ ਇਸਮਾਈਲ ਵਿਚੋਂ ਕਿਸੇ ਨੇ ਵੀ ਇਨ੍ਹਾਂ ਅਫਵਾਹਾਂ 'ਤੇ ਖੁੱਲ੍ਹ ਕੇ ਕੁੱਝ ਨਹੀਂ ਕਿਹਾ ਹੈ ਪਰ ਅਦਾਕਾਰਾ ਦੇ ਕਰੀਬੀ ਸੂਤਰ ਮੁਤਾਬਕ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੋਵੇਂ ਬਹੁਤ ਖੁਸ਼ ਹਨ। ਵਿਲੀਅਨ ਨੇ ਛੁੱਟੀਆਂ ਦੌਰਾਨ ਜੈਨੀਫਰ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ, ਜਿਸ ਨੂੰ ਅਦਾਕਾਰਾ ਨੇ ਸਵੀਕਾਰ ਕਰ ਲਿਆ ਹੈ। ਹੁਣ ਉਹ ਆਪਣੇ ਵਿਆਹ ਲਈ ਪਲਾਨਿੰਗ ਕਰ ਰਹੇ ਹਨ। ਜੈਨੀਫਰ ਨੇ ਵੈਡਿੰਗ ਵੈਂਡਰਸ (ਵਿਆਹ ਦਾ ਪ੍ਰਬੰਧ ਕਰਨ ਵਾਲੇ) ਅਤੇ ਹੋਰ ਸਰਵਿਸਿਜ਼ ਨੂੰ ਸ਼ਾਰਟਲਿਸਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੀ ਅਚਾਨਕ ਵਿਗੜ ਗਈ ਸਿਹਤ ! ਹਸਪਤਾਲ 'ਚ ਵੈਂਟੀਲੇਟਰ ਰਾਹੀਂ ਲੈ ਰਹੇ ਸਾਹ

ਸੂਤਰਾਂ ਮੁਤਾਬਕ ਇਸ ਜੋੜੇ ਨੇ ਵਿਆਹ ਲਈ ਤਰੀਕਾਂ 'ਤੇ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵਿਆਹ ਈਸਾਈ ਰੀਤੀ-ਰਿਵਾਜ਼ਾਂ ਨਾਲ ਹੋਵੇਗਾ। ਫਿਲਹਾਲ ਵਿਆਹ ਦੀ ਪੱਕੀ ਤਰੀਕ ਸਾਹਮਣੇ ਨਹੀਂ ਆਈ ਹੈ, ਪਰ ਰਿਪੋਰਟਾਂ ਦੀ ਮੰਨੀਏ ਤਾਂ ਵਿਆਹ ਲਈ ਸਤੰਬਰ-ਅਕਤੂਬਰ ਜਾਂ ਦਸੰਬਰ-ਜਨਵਰੀ ਦੀਆਂ ਤਰੀਕਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਹ ਇਸ ਸਮੇਂ ਵਿਆਹ ਲਈ ਵੈਨਿਊ (ਜਗ੍ਹਾ) ਦੀ ਭਾਲ ਕਰ ਹੇ ਹਨ।
ਇਹ ਵੀ ਪੜ੍ਹੋ: ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ ਵੱਡਾ ਬਿਆਨ

ਦੱਸ ਦੇਈਏ ਕਿ ਜੈਨੀਫਰ ਦਾ ਪਹਿਲਾ ਵਿਆਹ 2012 ਵਿੱਚ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਹੋਇਆ ਸੀ ਪਰ ਦੋਹਾਂ ਦਾ 2014 ਵਿੱਚ ਤਲਾਕ ਹੋ ਗਿਆ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
