ਮਨੋਰੰਜਨ ਜਗਤ ''ਚ ਫ਼ਿਰ ਪਸਰਿਆ ਮਾਤਮ ! ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
Wednesday, Oct 15, 2025 - 04:22 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ 'ਚ ਫਿਰ ਤੋਂ ਮਾਤਮ ਪਸਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਿੰਦੀ ਸਿਨੇਮਾ ਦੇ ਕਲਾਸਿਕ ਦੌਰ ਦੀ ਮਸ਼ਹੂਰ ਅਦਾਕਾਰਾ ਅਤੇ ਨਿਪੁੰਨ ਡਾਂਸਰ ਮਧੂਮਤੀ ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਸ਼ਕਤੀਸ਼ਾਲੀ ਆਨ-ਸਕ੍ਰੀਨ ਪ੍ਰਦਰਸ਼ਨਾਂ ਨਾਲ, ਸਗੋਂ ਕਲਾਸੀਕਲ ਅਤੇ ਫਿਲਮੀ ਨਾਚ ਦੀ ਆਪਣੀ ਡੂੰਘੀ ਪਕੜ ਨਾਲ ਵੀ ਲੱਖਾਂ ਦਿਲਾਂ ਨੂੰ ਛੂਹਿਆ। ਅਨੁਭਵੀ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਅਦਾਕਾਰ ਨੇ ਉਨ੍ਹਾਂ ਨੂੰ ਇੱਕ ਸਲਾਹਕਾਰ, ਅਧਿਆਪਕ ਅਤੇ ਸੱਚਾ ਦੋਸਤ ਦੱਸਿਆ।
ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ਮਧੂਮਤੀ ਅੱਜ ਸਵੇਰੇ ਚੁੱਪ-ਚਾਪ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਨੇ ਸਵੇਰੇ ਉੱਠ ਕੇ ਇਕ ਗਲਾਸ ਪਾਣੀ ਪੀਤਾ ਅਤੇ ਫਿਰ ਸੌਂ ਦੁਬਾਰਾ ਗਈ- ਅਤੇ ਫਿਰ ਕਦੇ ਨਹੀਂ ਉੱਠੀ। ਆਪਣੀ ਪੋਸਟ ਵਿੱਚ ਵਿੰਦੂ ਨੇ ਲਿਖਿਆ, "ਉਹ ਨਾ ਸਿਰਫ਼ ਮੇਰੇ ਲਈ, ਸਗੋਂ ਅਕਸ਼ੈ ਕੁਮਾਰ, ਤੱਬੂ ਅਤੇ ਹਜ਼ਾਰਾਂ ਵਿਦਿਆਰਥੀਆਂ ਲਈ ਵੀ ਇੱਕ ਪ੍ਰੇਰਨਾ ਸੀ। ਉਨ੍ਹਾਂ ਦੇ ਜਾਣ ਨਾਲ ਅਸੀਂ ਸਾਰਿਆਂ ਨੇ ਇੱਕ ਅਧਿਆਇ ਗੁਆ ਦਿੱਤਾ ਹੈ।"
ਇਹ ਵੀ ਪੜ੍ਹੋ- ਚਮਕਦੇ ਸਿਤਾਰੇ ਦੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ 'ਚ ਛਾਇਆ ਮਾਤਮ ! ਜਾਣੋ ਕਦੋਂ ਤੇ ਕਿੱਥੇ ਹੋਵੇਗਾ ਅੰਤਿਮ ਸੰਸਕਾਰ
ਡਾਂਸ ਸੀ ਉਨ੍ਹਾਂ ਦੀ ਆਤਮਾ ਦਾ ਹਿੱਸਾ
30 ਮਈ 1944 ਨੂੰ ਮੁੰਬਈ ਦੇ ਇੱਕ ਪਾਰਸੀ ਪਰਿਵਾਰ ਵਿੱਚ ਜਨਮੀ ਮਧੂਮਤੀ ਨੂੰ ਬਚਪਨ ਤੋਂ ਹੀ ਡਾਂਸ ਦਾ ਜਨੂੰਨ ਸੀ। ਉਨ੍ਹਾਂ ਨੇ ਭਰਤਨਾਟਿਅਮ, ਕਥਕ, ਮਨੀਪੁਰੀ ਅਤੇ ਕਥਕਲੀ ਵਰਗੇ ਕਲਾਸੀਕਲ ਨਾਚਾਂ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਫਿਲਮੀ ਡਾਂਸ ਵਿੱਚ ਵੀ ਬੇਮਿਸਾਲ ਸੀ। ਮਧੂਮਤੀ ਦਾ ਮੰਨਣਾ ਸੀ ਕਿ ਡਾਂਸ ਉਨ੍ਹਾਂ ਲਈ ਸਾਹ ਲੈਣ ਜਿੰਨਾ ਹੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਅਦ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਡਾਂਸ ਸਿਖਾਇਆ ਅਤੇ ਕਲਾ ਪ੍ਰਤੀ ਆਪਣੀ ਲਗਨ ਬਣਾਈ ਰੱਖੀ।
ਇਹ ਵੀ ਪੜ੍ਹੋ-ਬਾਲੀਵੁੱਡ ਦੇ ਮਸ਼ਹੂਰ ਜੋੜੇ ਨੇ ਦਿੱਤੀ Good News ! ਵਾਇਰਲ ਵੀਡੀਓ ਨੇ ਛੇੜ'ਤੀ ਚਰਚਾ
ਹੈਲਨ ਨਾਲ ਹੁੰਦੀ ਸੀ ਤੁਲਨਾ, ਫਿਰ ਵੀ ਦੋਸਤੀ ਕਾਇਮ
ਮਧੂਮਤੀ ਦੀ ਤੁਲਨਾ ਅਕਸਰ ਮਸ਼ਹੂਰ ਅਭਿਨੇਤਰੀ ਅਤੇ ਡਾਂਸਰ ਹੈਲਨ ਨਾਲ ਕੀਤੀ ਜਾਂਦੀ ਸੀ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਅਸੀਂ ਦੋਸਤ ਸੀ। ਹੈਲਨ ਸੀਨੀਅਰ ਸੀ। ਬਹੁਤ ਸਾਰੇ ਲੋਕਾਂ ਨੇ ਸਾਡੇ ਸਮਾਨ ਰੂਪਾਂ ਨੂੰ ਦੇਖਿਆ ਅਤੇ ਤੁਲਨਾ ਕੀਤੀ ਪਰ ਅਸੀਂ ਕਦੇ ਵੀ ਇਸ ਨੂੰ ਲੈ ਕੇ ਈਰਖਾ ਨਹੀਂ ਕੀਤੀ।"
ਪਿਆਰ ਲਈ ਚੁੱਕਿਆ ਵੱਡਾ ਕਦਮ
ਮਧੂਮਤੀ ਦੀ ਨਿੱਜੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਮਨੋਹਰ ਦੀਪਕ ਨਾਲ ਵਿਆਹ ਕੀਤਾ, ਜੋ ਉਨ੍ਹਾਂ ਤੋਂ ਬਹੁਤ ਵੱਡੇ ਸਨ ਅਤੇ ਚਾਰ ਬੱਚਿਆਂ ਦਾ ਪਿਤਾ ਸਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਮਧੂਮਤੀ ਦੀ ਮਾਂ ਇਸ ਰਿਸ਼ਤੇ ਦੇ ਵਿਰੁੱਧ ਸਨ, ਪਰ ਉਨ੍ਹਾਂ ਨੇ ਮਨੋਹਰ ਨਾਲ ਸਿਰਫ਼ 19 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ।