ਮੌਤ ਦੇ 9 ਦਿਨਾਂ ਬਾਅਦ ਹੋਇਆ ਮਸ਼ਹੂਰ ਅਦਾਕਾਰਾ ਦਾ ਸਸਕਾਰ ! ਪਿਤਾ ਨੇ ਇੰਡਸਟਰੀ ''ਤੇ ਚੁੱਕੇ ਸਵਾਲ

Saturday, Jun 27, 2026 - 12:58 PM (IST)

ਮੌਤ ਦੇ 9 ਦਿਨਾਂ ਬਾਅਦ ਹੋਇਆ ਮਸ਼ਹੂਰ ਅਦਾਕਾਰਾ ਦਾ ਸਸਕਾਰ ! ਪਿਤਾ ਨੇ ਇੰਡਸਟਰੀ ''ਤੇ ਚੁੱਕੇ ਸਵਾਲ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਟੀਵੀ ਸੀਰੀਅਲ "ਕੁਮਕੁਮ ਭਾਗਿਆ" ਅਤੇ "ਵਾਗਲੇ ਕੀ ਦੁਨੀਆ" ਵਿੱਚ ਅਦਾਕਾਰੀ ਕਰ ਚੁੱਕੀ ਸੰਚਿਤਾ ਉਗਾਲੇ ਦਾ ਅੰਤਿਮ ਸੰਸਕਾਰ ਉਸ ਦੀ ਮੌਤ ਤੋਂ 9 ਦਿਨ ਬਾਅਦ ਕੀਤਾ ਗਿਆ। ਦੱਸ ਦੇਈਏ ਕਿ ਸੰਚਿਤਾ ਨੇ 14 ਜੂਨ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ, ਪਰ ਉਨ੍ਹਾਂ ਦੀ ਮੌਤ ਨਾਲ ਜੁੜੇ ਕਈ ਸਵਾਲ ਅਜੇ ਵੀ ਅਣਸੁਲਝੇ ਹਨ।

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ ਮਾਂਗ

PunjabKesari

ਸੰਚਿਤਾ ਦਾ ਅੰਤਿਮ ਸੰਸਕਾਰ 23 ਜੂਨ ਨੂੰ ਅਹਿਲਿਆਨਗਰ ਜ਼ਿਲ੍ਹੇ ਦੇ ਅਕੋਲਾ ਖੇਤਰ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਡੋਂਗਰਗਾਂਵ ਵਿੱਚ ਕੀਤਾ ਗਿਆ। ਪਰਿਵਾਰ ਨੇ ਰਵਾਇਤੀ "ਦਸ਼ਕ੍ਰਿਆ" ਰਸਮ ਵੀ ਨਿਭਾਈ, ਜੋ ਕਿ ਕੁਆਰਿਆਂ ਲਈ ਕੀਤੀ ਜਾਂਦੀ ਹੈ। ਸੋਗ ਦੀਆਂ ਰਸਮਾਂ ਆਮ ਤੌਰ 'ਤੇ 13 ਦਿਨ ਤੱਕ ਚੱਲਦੀਆਂ ਹਨ, ਪਰ ਉਸਦੇ ਪਰਿਵਾਰ ਨੇ ਆਪਣੀਆਂ ਪਰੰਪਰਾਵਾਂ ਮੁਤਾਬਕ 10 ਦਿਨਾਂ ਵਿੱਚ ਇਨ੍ਹਾਂ ਰਸਮਾਂ ਨੂੰ ਪੂਰਾ ਕੀਤਾ। 

ਇਹ ਵੀ ਪੜ੍ਹੋ: ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

PunjabKesari

ਪੁਲਸ ਰਿਪੋਰਟਾਂ ਦੇ ਅਨੁਸਾਰ, ਸੰਚਿਤਾ ਉਗਾਲੇ ਨੇ ਮੁੰਬਈ ਦੇ ਨਾਲਾਸੋਪਾਰਾ ਈਸਟ ਵਿੱਚ ਸਾਈ ਸੰਤੋਸ਼ੀ ਬਿਲਡਿੰਗ ਵਿੱਚ 14 ਜੂਨ ਦੀ ਸ਼ਾਮ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਜਿਸ ਸਮੇਂ ਸੰਚਿਤਾ ਨੇ ਇਹ ਕਦਮ ਚੁੱਕਿਆ ਉਹ ਘਰ ਵਿਚ ਇਕੱਲੀ ਸੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸੰਚਿਤਾ ਨੂੰ ਲੈ ਕੇ ਨਿੱਜੀ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: "ਮਾਪਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ...": ਕੇਤਨ ਅਗਰਵਾਲ ਮਾਮਲੇ 'ਤੇ ਕੰਗਨਾ ਰਣੌਤ ਨੇ ਦਿੱਤੀ ਪ੍ਰਤੀਕਿਰਿਆ

PunjabKesari

ਉਥੇ ਹੀ ਸੰਚਿਤਾ ਦੇ ਪਿਤਾ ਨੇ ਮਨੋਰੰਜਨ ਉਦਯੋਗ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇੰਡਸਟਰੀ ਦੇ ਕੁਝ ਲੋਕ ਸੰਚਿਤਾ 'ਤੇ ਬਹੁਤ ਜ਼ਿਆਦਾ ਦਬਾਅ ਪਾ ਰਹੇ ਸਨ, ਜਿਸ ਕਾਰਨ ਉਹ ਘਰ ਵਿੱਚ ਘੁਟਣ ਮਹਿਸੂਸ ਕਰਦੀ ਸੀ। 

ਇਹ ਵੀ ਪੜ੍ਹੋ: ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News