''ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!'' KBC ''ਚ ਉੱਠਿਆ ਕਸਾਬ ਨੂੰ ਫਾਂਸੀ ਦਾ ਮੁੱਦਾ
Saturday, Sep 26, 2026 - 09:59 AM (IST)
ਨਵੀਂ ਦਿੱਲੀ (ਇੰਟ.)- ਹਾਲ ਹੀ ’ਚ ਕੇ. ਬੀ. ਸੀ. ਦੇ ਇਕ ਵਿਸ਼ੇਸ਼ ਐਪੀਸੋਡ ’ਚ 26/11 ਹਮਲੇ ਦੇ ਅੱਤਵਾਦੀ ਅਜਮਲ ਕਸਾਬ ਦੇ ਖ਼ਿਲਾਫ਼ ਕੇਸ ਲੜਨ ਵਾਲੇ ਸਰਕਾਰੀ ਵਕੀਲ ਉੱਜਵਲ ਨਿਕਮ ਹੌਟ ਸੀਟ ’ਤੇ ਪਹੁੰਚੇ। ਸ਼ੋਅ ਦੌਰਾਨ ਅਮਿਤਾਭ ਬਚਨ ਨੇ ਕਸਾਬ ਵਰਗੇ ਦੁਸ਼ਮਣਾਂ ਅਤੇ ਅੱਤਵਾਦ ਦੇ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਅਜਿਹੇ ਤੱਤਾਂ ਨੂੰ ਉਨ੍ਹਾਂ ਦੀ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ: ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ ਨਮ
ਸ਼ੋਅ ਦੌਰਾਨ ਨਿਕਮ ਨੇ ਕੋਰਟ ਰੂਮ ਦੀ ਆਪਣੀ ਉਸ ਇਤਿਹਾਸਕ ਦਲੀਲ ਨੂੰ ਦੋਹਰਾਇਆ ਜੋ ਉਨ੍ਹਾਂ ਨੇ ਕਸਾਬ ਨੂੰ ਫਾਂਸੀ ਦਿਵਾਉਣ ਲਈ ਜੱਜ ਦੇ ਸਾਹਮਣੇ ਦਿੱਤੀ ਸੀ। ਇਸੇ ਦੌਰਾਨ ਦੇਸ਼ ਦੀ ਕਾਨੂੰਨ ਵਿਵਸਥਾ ਅਤੇ ਕਸਾਬ ਨੂੰ ਸਜ਼ਾ (ਹਮਲਾ 2008 ’ਚ ਹੋਇਆ ਅਤੇ ਫਾਂਸੀ 2012 ’ਚ ਹੋਈ) ਮਿਲਣ ’ਚ 4 ਸਾਲ ਦਾ ਲੰਬਾ ਸਮਾਂ ਕਿਉਂ ਲੱਗਿਆ, ਇਸ ’ਤੇ ਚਰਚਾ ਹੋਈ।
ਨਿਕਮ ਨੇ ਕਿਹਾ ਭਾਰਤ ਇਕ ਲੋਕਤੰਤਰਿਕ ਅਤੇ ਸੱਭਿਅਕ ਦੇਸ਼ ਹੈ, ਜਿੱਥੇ ਅੰਤਰਰਾਸ਼ਟਰੀ ਮੰਚ ’ਤੇ ਨਿਰਪੱਖਤਾ ਦਿਖਾਉਣ ਲਈ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਸੀ। ਕਸਾਬ ਕੋਲ ਉੱਪਰਲੀਆਂ ਅਦਾਲਤਾਂ (ਹਾਈ ਕੋਰਟ ਅਤੇ ਸੁਪਰੀਮ ਕੋਰਟ) ’ਚ ਅਪੀਲ ਕਰਨ ਅਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਭੇਜਣ ਦਾ ਅਧਿਕਾਰ ਸੀ, ਜਿਸ ਨੂੰ ਪੂਰਾ ਹੋਣ ’ਚ 4 ਸਾਲ ਦਾ ਸਮਾਂ ਲੱਗਾ।
ਇਹ ਵੀ ਪੜ੍ਹੋ: ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
