ਰੀਲਜ਼ ''ਚ ਦਿਖਾਇਆ ਸੋਨਾ, ਚੋਰਾਂ ਨੇ ਯੂਟਿਊਬਰ ਦਾ ਖ਼ਾਲੀ ਕਰ ਦਿੱਤਾ ਘਰ

Saturday, Sep 26, 2026 - 05:24 PM (IST)

ਰੀਲਜ਼ ''ਚ ਦਿਖਾਇਆ ਸੋਨਾ, ਚੋਰਾਂ ਨੇ ਯੂਟਿਊਬਰ ਦਾ ਖ਼ਾਲੀ ਕਰ ਦਿੱਤਾ ਘਰ

ਨਾਗਰਕੋਇਲ (ਏਜੰਸੀ)- ਇਕ ਮਹਿਲਾ ਯੂਟਿਊਬਰ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਅੰਥਾਨਾ ਨਾਦਰ ਕੁਦਿਯਰੁੱਪੂ ਨੇੜੇ ਵੀਆਈਪੀ ਗਾਰਡਨ 'ਚ ਰਹਿਣ ਵਾਲੇ ਐਕਸਪੋਰਟਰ ਵਿਨੋਦ ਕੁਮਾਰ ਵੀਰਵਾਰ ਨੂੰ ਆਪਣੇ 2 ਸਾਲ ਦੇ ਬੱਚੇ ਦੇ ਆਉਣ ਵਾਲੇ ਜਨਮ ਦਿਨ ਲਈ ਕੱਪੜੇ ਖਰੀਦਣ ਪਰਿਵਾਰ ਨਾਲ ਤਿਰੂਨੇਲਵੇਲੀ ਗਏ ਸਨ। ਦੇਰ ਰਾਤ ਆਉਣ 'ਤੇ ਉਨ੍ਹਾਂ ਦੇਖਿਆ ਕਿ ਘਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ।

ਪਹਿਲੀ ਮੰਜ਼ਲ 'ਤੇ ਬੈੱਡਰੂਮ ਦੀ ਜਾਂਚ ਕਰਨ 'ਤੇ ਉਨ੍ਹਾਂ ਨੂੰ ਅਲਮਾਰੀ ਟੁੱਟੀ ਹੋਈ ਮਿਲੀ ਅਤੇ ਸੋਨੇ ਦੇ ਗਹਿਣੇ ਗਾਇਬ ਮਿਲੇ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਾਇਆ ਕਿ ਬਦਮਾਸ਼ਾਂ ਨੇ ਘਰ 'ਚ ਆਉਣ ਲਈ ਗੈਸਟ ਕਟਰ ਨਾਲ ਪਿਛਲੇ ਦਰਵਾਜ਼ੇ ਦਾ ਫ੍ਰੇਮ ਕੱਟਿਆ ਸੀ। ਪੁਲਸ ਸਾਰੇ ਸ਼ੱਕੀਆਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੇਖ ਰਹੀ ਹੈ। ਵਿਨੋਦ ਕੁਮਾਰ ਦੀ ਪਤਨੀ ਮਧੁਮਿਤਾ (29) ਇਕ ਯੂਟਿਊਬਰ ਹੈ।

ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਲਗਾਤਾਰ ਪੋਸਟ ਅਤੇ ਰੀਲਜ਼, ਜਿਨ੍ਹਾਂ 'ਚ ਉਹ ਆਪਣੇ ਸੋਨੇ ਦੇ ਗਹਿਣਿਆਂ ਦਾ ਵੱਡਾ ਕਲੈਕਸ਼ਨ ਦਿਖਾਉਂਦੀ ਸੀ ਅਤੇ ਹਮੇਸ਼ਾ ਹਰ ਮਹੀਨੇ ਸੋਨਾ ਖਰੀਦਣ ਦੀ ਗੱਲ ਕਰਦੀ ਸੀ। ਇਸੇ ਪੋਸਟ ਨਾਲ ਚੋਰਾਂ ਨੂੰ ਘਰ 'ਚ ਰੱਖੇ ਗਹਿਣਿਆਂ ਦੀ ਜਾਣਕਾਰੀ ਮਿਲੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News