ਮਸ਼ਹੂਰ ਅਦਾਕਾਰਾ ਅਤੇ ਐਂਕਰ ਅਪਰਨਾ ਵਸਤਰੈ ਦਾ 51 ਸਾਲ ਦੀ ਉਮਰ ''ਚ ਦਿਹਾਂਤ

Friday, Jul 12, 2024 - 11:20 AM (IST)

ਮਸ਼ਹੂਰ ਅਦਾਕਾਰਾ ਅਤੇ ਐਂਕਰ ਅਪਰਨਾ ਵਸਤਰੈ ਦਾ 51 ਸਾਲ ਦੀ ਉਮਰ ''ਚ ਦਿਹਾਂਤ

ਮੁੰਬਈ- ਮਨੋਰੰਜਨ ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਬੁਰੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਕੰਨੜ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਐਂਕਰ ਅਪਰਨਾ ਵਸਤਰੈ ਨਹੀਂ ਰਹੀ। 51 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਅਪਰਨਾ ਦੇ ਦੇਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ।

ਇਹ ਵੀ ਪੜ੍ਹੋ- ਕਾਸ਼ੀ ਵਿਸ਼ਵਨਾਥ ਮੰਦਰ ਪੁੱਜੇ ਅਭਿਸ਼ੇਕ- ਜਯਾ ਬੱਚਨ, ਕੀਤੀ ਪੂਜਾ

ਅਪਰਨਾ ਵਸਤਰੈ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੀ ਸੀ ਅਤੇ ਬੀਤੀ ਰਾਤ ਇਸ ਬੀਮਾਰੀ ਨਾਲ ਲੜਾਈ ਹਾਰ ਗਈ। 11 ਜੁਲਾਈ ਨੂੰ, ਅਦਾਕਾਰਾ ਨੇ ਬੈਂਗਲੁਰੂ 'ਚ ਆਖਰੀ ਸਾਹ ਲਿਆ। ਪਰਿਵਾਰ ਵੱਲੋਂ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ-ਅਮਿਤਾਭ ਬੱਚਨ ਦੀ ਗੁਆਂਢਣ ਬਣੀ ਕ੍ਰਿਤੀ ਸੈਨਨ,2.25 ਕਰੋੜ ਦੀ ਖਰੀਦੀ ਅਲੀਬਾਗ 'ਚ ਸ਼ਾਨਦਾਰ ਪ੍ਰਾਪਰਟੀ

ਤੁਹਾਨੂੰ ਦੱਸ ਦੇਈਏ ਕਿ ਅਪਰਨਾ ਵਸਤਰੈ ਇੱਕ ਮਸ਼ਹੂਰ ਅਦਾਕਾਰਾ ਹੋਣ ਤੋਂ ਇਲਾਵਾ ਇੱਕ ਟੈਲੀਵਿਜ਼ਨ ਐਂਕਰ ਅਤੇ ਸਾਬਕਾ ਰੇਡੀਓ ਜੌਕੀ ਵੀ ਸੀ। ਉਸ ਨੇ 1990 ਦੇ ਦਹਾਕੇ 'ਚ ਡੀਡੀ ਚੰਦਨਾ 'ਤੇ ਪ੍ਰਸਾਰਿਤ ਕੀਤੇ ਗਏ ਕਈ ਸ਼ੋਅ 'ਚ ਇੱਕ ਐਂਕਰ ਵਜੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1984 'ਚ ਪੁਤੰਨਾ ਕਨਗਲ ਦੀ ਫਿਲਮ 'ਮਸਾਨਦਾ ਹੂਵੂ' ਨਾਲ ਫਿਲਮਾਂ ਦੀ ਸ਼ੁਰੂਆਤ ਕੀਤੀ।


author

Priyanka

Content Editor

Related News