ਮਸ਼ਹੂਰ ਗਾਇਕਾ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

Friday, Feb 14, 2025 - 02:04 PM (IST)

ਮਸ਼ਹੂਰ ਗਾਇਕਾ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

ਮੁੰਬਈ- ਕੱਲ੍ਹ ਸੰਗੀਤ ਦੀ ਦੁਨੀਆ ਤੋਂ ਇੱਕ ਦੁਖਦਾਈ ਖ਼ਬਰ ਆਈ ਜਿਸ 'ਚ ਦੱਸਿਆ ਗਿਆ ਕਿ ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਪ੍ਰਭਾਕਰ ਕਰੇਕਰ ਦਾ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਹੁਣ ਇੱਕ ਹੋਰ ਬੁਰੀ ਖ਼ਬਰ ਨੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਕਰਨਾਟਕ ਦੀ ਮਸ਼ਹੂਰ ਕੰਨੜ ਲੋਕ ਗਾਇਕਾ ਅਤੇ ਪਦਮਸ਼੍ਰੀ ਪੁਰਸਕਾਰ ਜੇਤੂ Sukri Bommagowda ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਉਹ 88 ਸਾਲਾਂ ਦੇ ਸਨ। ਕਿਹਾ ਜਾਂਦਾ ਹੈ ਕਿ ਲੋਕ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਉਨ੍ਹਾਂ ਨੇ ਵੀਰਵਾਰ ਸਵੇਰੇ ਆਪਣੇ ਘਰ 'ਤੇ ਆਖਰੀ ਸਾਹ ਲਿਆ। ਇਸ ਦੁਖਦਾਈ ਖ਼ਬਰ ਤੋਂ ਬਾਅਦ, ਸੋਸ਼ਲ ਮੀਡੀਆ 'ਤੇ Sukri Bommagowda  ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਪੁੱਜੇ INFLUNCER ਰਣਵੀਰ ਇਲਾਹਾਬਾਦੀਆ

5000 ਗਾਏ ਸਨ ਲੋਕ ਗੀਤ 
Sukri Bommagowda  ਕਰਨਾਟਕ ਦੇ ਅੰਕੋਲਾ ਖੇਤਰ ਦੇ ਹਲੱਕੀ ਵੋਕਾਲਿਗਾ ਕਬੀਲੇ ਨਾਲ ਸਬੰਧਤ ਸੀ। ਉਸ ਨੇ ਲੋਕ ਗੀਤਾਂ ਦੀ ਦੁਨੀਆ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸ ਨੇ ਲਗਭਗ 5000 ਲੋਕ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਉਸ ਨੂੰ ਹਲਕੀ ਭਾਈਚਾਰੇ ਦਾ 'ਚਲਦਾ ਵਿਸ਼ਵਕੋਸ਼' ਕਿਹਾ ਜਾਂਦਾ ਸੀ। ਗਾਇਕੀ ਤੋਂ ਇਲਾਵਾ, ਸੁਕਰੀ ਨੇ ਕਈ ਸਮਾਜਿਕ ਅੰਦੋਲਨਾਂ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਬਿਮਾਰੀ ਕਾਰਨ ਉਸਨੂੰ ਕੁਝ ਸਮੇਂ ਲਈ ਮੰਗਲੁਰੂ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ 
ਲੋਕ ਗਾਇਕਾ Sukri Bommagowda ਨੂੰ ਕਬਾਇਲੀ ਸੰਗੀਤ ਦੀਆਂ ਪਰੰਪਰਾਵਾਂ ਨੂੰ ਸੰਭਾਲਣ ਅਤੇ ਇਕੱਤਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ, ਉਸਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਜੇਕਰ ਅਸੀਂ ਉਨ੍ਹਾਂ ਦੇ ਪੁਰਸਕਾਰਾਂ 'ਤੇ ਨਜ਼ਰ ਮਾਰੀਏ, ਤਾਂ ਸਾਲ 2006 ਵਿੱਚ, Sukri Bommagowda ਨੂੰ ਹੰਪੀ ਯੂਨੀਵਰਸਿਟੀ ਦੇ ਨਾਦੋਜਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਅਤੇ ਜਨਪਦ ਸ਼੍ਰੀ ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ।
 

ਇਹ ਵੀ ਪੜ੍ਹੋ- Ranveer Allahabadia ਦੀ ਕੱਟ ਦਿਓ ਜੀਭ, ਮਿਲੀ ਧਮਕੀ

ਆਗੂਆਂ ਨੇ ਦਿਹਾਂਤ 'ਤੇ ਦੁੱਖ ਕੀਤਾ ਪ੍ਰਗਟ
ਕਿਹਾ ਜਾਂਦਾ ਹੈ ਕਿ ਸੁਕਾਰੀ ਬੋਮਾਗੌੜਾ ਨੇ ਆਪਣੇ ਭਾਈਚਾਰੇ 'ਚ ਜਾਗਰੂਕਤਾ ਫੈਲਾਉਣ ਲਈ ਲੋਕ ਗੀਤਾਂ ਦੀ ਵਰਤੋਂ ਕੀਤੀ। ਉਸ ਨੇ ਸ਼ਰਾਬ ਦੀ ਵਿਕਰੀ ਵਿਰੁੱਧ ਇੱਕ ਵਿਸ਼ਾਲ ਅੰਦੋਲਨ ਦੀ ਅਗਵਾਈ ਵੀ ਕੀਤੀ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ Sukri Bommagowda ਦੇ ਅਚਾਨਕ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਤੋਂ ਇਲਾਵਾ, ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਆਪਣਾ ਦੁੱਖ ਪ੍ਰਗਟ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News