ਮਸ਼ਹੂਰ ਅਦਾਕਾਰਾ ਦੇ ਸੁਪਨੇ ''ਚ ਆਏ ਪ੍ਰੇਮਾਨੰਦ ਮਹਾਰਾਜ ! ਹੁਣ ਐਕਟਿੰਗ ਛੱਡ ਕ੍ਰਿਸ਼ਨ ਭਗਤੀ ''ਚ ਹੋ ਗਈ ਲੀਨ

Sunday, May 03, 2026 - 04:31 PM (IST)

ਮਸ਼ਹੂਰ ਅਦਾਕਾਰਾ ਦੇ ਸੁਪਨੇ ''ਚ ਆਏ ਪ੍ਰੇਮਾਨੰਦ ਮਹਾਰਾਜ ! ਹੁਣ ਐਕਟਿੰਗ ਛੱਡ ਕ੍ਰਿਸ਼ਨ ਭਗਤੀ ''ਚ ਹੋ ਗਈ ਲੀਨ

ਐਂਟਰਟੇਨਮੈਂਟ ਡੈਸਕ- ਟੀਵੀ ਇੰਡਸਟਰੀ 'ਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਗਲੈਮਰ ਦੀ ਦੁਨੀਆ ਛੱਡ ਕੇ ਭਗਤੀ ਦਾ ਰਸਤਾ ਅਪਣਾਇਆ ਹੈ। ਹਾਲ ਹੀ 'ਚ ਇਕ ਹੋਰ ਅਦਾਕਾਰਾ ਨੇ ਵੀ ਅਜਿਹਾ ਹੀ ਕੀਤਾ ਹੈ। ਏਕਤਾ ਕਪੂਰ ਦੇ ਸ਼ੋਅ ਰਾਹੀਂ ਹਰ ਘਰ 'ਚ ਆਪਣਾ ਨਾਮ ਬਣਾਉਣ ਵਾਲੀ ਅੰਨਾ ਜੈਸਿੰਘਾਨੀ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਗਲੈਮਰ ਨੂੰ ਛੱਡਣਾ ਆਸਾਨ ਨਹੀਂ ਹੈ, ਪਰ ਜਦੋਂ ਮਨ ਪਰਮਾਤਮਾ 'ਤੇ ਕੇਂਦ੍ਰਿਤ ਹੁੰਦਾ ਹੈ, ਤਾਂ ਬਾਕੀ ਸਭ ਕੁਝ ਬੇਕਾਰ ਲੱਗਣ ਲੱਗਦਾ ਹੈ। ਟੀਵੀ ਅਦਾਕਾਰਾ ਅੰਨਾ ਜੈਸਿੰਘਾਨੀ ਨੇ ਬਾਹਰੀ ਦੁਨੀਆ ਛੱਡ ਕੇ ਅਧਿਆਤਮਿਕਤਾ ਦਾ ਰਸਤਾ ਅਪਣਾ ਲਿਆ ਹੈ। ਆਪਣੇ ਯੂਟਿਊਬ ਚੈਨਲ, ਮੇਰੋ ਵ੍ਰਿੰਦਾਵਨ ਰਾਹੀਂ, ਉਸ ਨੇ ਸਾਂਝਾ ਕੀਤਾ ਕਿ ਉਸ ਨੂੰ ਹੁਣ ਇਕ ਅਜਿਹੀ ਦੁਨੀਆ ਬੇਕਾਰ ਲੱਗਦੀ ਹੈ, ਜਿੱਥੇ ਭਗਵਾਨ ਦਾ ਗੁਣਗਾਣ ਨਾ ਹੋਵੇ। ਦੱਸਣਯੋਗ ਹੈ ਕਿ ਅੰਨਾ ਜੈਸਿੰਗਾਨੀ ਆਪਣਾ ਘਰ ਛੱਡ ਕੇ ਵਰਿੰਦਾਵਨ 'ਚ ਰਹਿਣ ਲੱਗੀ ਹੈ। ਭਗਵਾਨ ਦੇ ਨਾਂ ਜਪਣ ਨਾਲ ਹੀ ਉਸ ਨੂੰ ਹੁਣ ਸ਼ਾਂਤੀ ਮਿਲਦੀ ਹੈ। 

PunjabKesari

ਜੈਸਿੰਘਾਨੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਉਸ ਦਾ ਰੁਝਾਨ ਨੱਚਣ, ਗਾਉਣ ਅਤੇ ਅਦਾਕਾਰੀ ਵੱਲ ਸੀ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਮੁੰਬਈ ਆ ਗਈ। ਕੋਰੀਓਗ੍ਰਾਫ਼ਰ ਦਾ ਕੰਮ ਕਰਦੇ ਹੋਏ 2011 'ਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਉਹ ਉਸ ਦੀ ਐਕਟਿੰਗ ਦੀ ਸ਼ੁਰੂਆਤ ਹੋਈ। ਉਸ ਨੇ ਟੀਵੀ ਦੇ ਬਹੁਤ ਸੀਰੀਅਲਾਂ 'ਚ ਕੰਮ ਕੀਤਾ। ਏਕਤਾ ਕਪੂਰ ਦੇ ਇਕ ਸੀਰੀਅਲ ਨਾਲ ਉਸ ਨੂੰ ਆਪਣੀ ਇਕ ਵੱਖਰੀ ਪਛਾਣ ਮਿਲੀ। ਜੈਸਿੰਘਾਨੀ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਦੋਸਤਾਂ ਨਾਲ ਮੁਬੰਈ ਦੇ ਇਸਕਾਨ ਮੰਦਰ ਜਾਂਦੀ ਸੀ। ਜਿਸ ਦੇ ਬਾਅਦ ਹੀ ਉਸ ਦਾ ਮਨ ਭਗਤੀ ਵੱਲ ਵਧਣ ਲੱਗਾ ਅਤੇ ਉਸ ਨੇ ਸ਼ਰਾਬ ਅਤੇ ਮਾਸਾਹਾਰੀ ਤੋਂ ਦੂਰੀ ਬਣਾ ਲਈ। ਇੱਥੋਂ ਉਸ ਦੀ ਤਬਦੀਲੀ ਦੀ ਸ਼ੁਰੂਆਤ ਹੋਈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਇਕ ਦਿਨ ਉਸ ਨੂੰ ਪ੍ਰੇਮਾਨੰਦ ਜੀ ਦਾ ਸੁਪਨਾ ਆਇਆ, ਜਿਸ 'ਚ ਉਨ੍ਹਾਂ ਨੇ ਅੰਨਾ ਨੂੰ ਨਾਂ ਜਪਣ ਲਈ ਕਿਹਾ। ਇਸੇ ਸੁਪਨੇ ਨੇ ਉਸ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਇਸ ਦੇ ਬਾਅਦ ਤੋਂ ਉਸ ਨੇ ਗਲੈਮਰ ਦੀ ਦੁਨੀਆ ਨੂੰ ਤਿਆਗ ਕੇ ਭਗਤੀ ਦੀ ਰਾਹ ਨੂੰ ਅਪਣਾਇਆ, ਹੁਣ ਉਹ ਵਰਿੰਦਾਵਨ 'ਚ ਰਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News