ਫ਼ਿਲਮ ਇੰਡਸਟਰੀ ਛਾਇਆ ਮਾਤਮ, ਦਰਿਆ ’ਚੋਂ ਮਿਲੀ ਪ੍ਰਸਿੱਧ ਅਦਾਕਾਰ ਦੀ ਲਾਸ਼

Monday, Sep 30, 2024 - 02:07 PM (IST)

ਫ਼ਿਲਮ ਇੰਡਸਟਰੀ ਛਾਇਆ ਮਾਤਮ, ਦਰਿਆ ’ਚੋਂ ਮਿਲੀ ਪ੍ਰਸਿੱਧ ਅਦਾਕਾਰ ਦੀ ਲਾਸ਼

ਐਂਟਰਟੇਨਮੈਂਟ ਡੈਸਕ - ਪਿਛਲੇ 4 ਦਿਨਾਂ ਤੋਂ ਲਾਪਤਾ ਅਭਿਨੇਤਾ ਅਜੇ ਕੁਮਾਰ ਦੀ ਲਾਸ਼ ਪੁਲਸ ਨੇ ਐਤਵਾਰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਇਕ ਦਰਿਆ ’ਚੋਂ ਬਰਾਮਦ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਾਰੀ ਮੁਹੱਲੇ ਦਾ ਰਹਿਣ ਵਾਲਾ 56 ਸਾਲਾ ਅਭਿਨੇਤਾ ਅਜੇ ਕੁਮਾਰ 25 ਸਤੰਬਰ ਨੂੰ ਘਰੋਂ ਨਿਕਲਿਆ ਸੀ ਪਰ ਰਾਤ ਨੂੰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਐਤਵਾਰ ਸਵੇਰੇ ਉਸ ਦੀ ਲਾਸ਼ ਗੰਗਾ ਪੁਲ ਨੇੜੇ ਦਰਿਆ ’ਚੋਂ ਬਰਾਮਦ ਹੋਈ। 

ਇਹ ਖ਼ਬਰ ਵੀ ਪੜ੍ਹੋ  ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ

ਦੱਸਣਯੋਗ ਹੈ ਕਿ ਅਜੇ ਕੁਮਾਰ ਨੇ ‘ਹੇਰਾਫੇਰੀ’, ‘ਚੁਪਕੇ ਚੁਪਕੇ’ ਤੇ ‘ਭਾਗਮਭਾਗ’ ਸਮੇਤ ਕਈ ਫ਼ਿਲਮਾਂ ’ਚ ਕੰਮ ਕੀਤਾ। ਉਹ ਬੱਚਿਆਂ ਨੂੰ ਅਦਾਕਾਰੀ ਦੀ ਸਿਖਲਾਈ ਦਿੰਦਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News