ਫੈਮਿਲੀ ਮੈਨ 3 ਦੇ ਟ੍ਰੇਲਰ ਲਾਂਚ ਮੌਕੇ ਸਟੇਜ ਤੋਂ ਡਿੱਗੀ ਅਦਾਕਾਰਾ
Friday, Nov 07, 2025 - 03:03 PM (IST)
ਐਂਟਰਟੇਨਮੈਂਟ ਡੈਸਕ- ਮਨੋਜ ਬਾਜਪਾਈ ਦੀ ਬਹੁਤ ਉਡੀਕੀ ਜਾ ਰਹੀ ਲੜੀ "ਦਿ ਫੈਮਿਲੀ ਮੈਨ 3" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਹੁਣ, ਟ੍ਰੇਲਰ ਲਾਂਚ ਈਵੈਂਟ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲੜੀ ਦੀ ਅਦਾਕਾਰਾ ਸਟੇਜ ਤੋਂ ਉਤਰਦੇ ਸਮੇਂ ਲੜਖੜਾ ਗਈ। ਜਾਣੋ ਆਖਰ ਕੌਣ ਹੈ।
ਉਹ ਅਦਾਕਾਰਾ ਕੌਣ ਹੈ?
ਜੀ ਹਾਂ ਉਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਅਸ਼ਲੇਸ਼ਾ ਠਾਕੁਰ ਹੈ, ਜੋ "ਦਿ ਫੈਮਿਲੀ ਮੈਨ" ਫ੍ਰੈਂਚਾਇਜ਼ੀ ਵਿੱਚ ਮਨੋਜ ਬਾਜਪਾਈ (ਸ਼੍ਰੀਕਾਂਤ ਤਿਵਾਰੀ) ਦੀ ਧੀ ਦਾ ਕਿਰਦਾਰ ਨਿਭਾਉਣ ਵਾਲੀ ਹੈ। ਵਾਇਰਲ ਵੀਡੀਓ ਵਿੱਚ ਅਸ਼ਲੇਸ਼ਾ ਸਟੇਜ ਤੋਂ ਹੇਠਾਂ ਉਤਰਦੀ ਦਿਖਾਈ ਦੇ ਰਹੀ ਹੈ ਉਦੋਂ ਉਨ੍ਹਾਂ ਦਾ ਅਚਾਨਕ ਪੈਰ ਫਿਸਲਿਆ ਅਤੇ ਉਹ ਡਿੱਗ ਪਈ। ਹਾਲਾਂਕਿ, ਉਸਦੀ ਸਹਿ-ਅਭਿਨੇਤਰੀ ਪ੍ਰਿਆਮਣੀ, ਜੋ ਉਸਦੇ ਨਾਲ ਮੌਜੂਦ ਸੀ, ਨੇ ਉਸਨੂੰ ਸੰਭਾਲਿਆ ਅਤੇ ਉਠਾਉਣ ਵਿੱਚ ਮਦਦ ਕੀਤੀ।
