‘ਦੋਨੋਂ’ ਦੇ ਸੈੱਟ ’ਤੇ ਪੁੱਜੀ ਫੈਮਿਲੀ, ਭਾਵੁਕ ਹੋਏ ਰਾਜਵੀਰ, ਪਲੋਮਾ ਤੇ ਨਿਰਦੇਸ਼ਕ ਅਵਨੀਸ਼
Sunday, Sep 17, 2023 - 01:31 PM (IST)
ਮੁੰਬਈ (ਬਿਊਰੋ)– ਅਵਨੀਸ਼ ਬੜਜਾਤੀਆ ਦੇ ਨਿਰਦੇਸ਼ਨ ’ਚ ਬਣੀ ਡੈਬਿਊ ਫ਼ਿਲਮ ‘ਦੋਨੋਂ’ ਦਾ ਟਰੇਲਰ ਰਿਲੀਜ਼ ਹੋਣ ਦੇ ਨਾਲ ਹੀ ਇੰਟਰਨੈੱਟ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਜਵੀਰ ਦਿਓਲ ਤੇ ਪਲੋਮਾ ਢਿੱਲੋਂ ਦੀ ਫ਼ਿਲਮ ’ਚ ਉਨ੍ਹਾਂ ਦੀ ਸਾਦਗੀ ਤੇ ਆਕਰਸ਼ਣ ਲਈ ਪ੍ਰਸ਼ੰਸਾ ਕੀਤੀ ਗਈ।
ਨੌਜਵਾਨ ਕਲਾਕਾਰਾਂ ਨੇ ਹਾਲ ਹੀ ’ਚ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਸ਼ੂਟਿੰਗ ਦੌਰਾਨ ਸੈੱਟ ’ਤੇ ਆਉਂਦੇ ਸਨ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਸਨ। ਪਿਤਾ ਸੂਰਜ ਬੜਜਾਤੀਆ ਦੇ ਸਮਰਥਨ ਬਾਰੇ ਗੱਲ ਕਰਦਿਆਂ ਅਵਨੀਸ਼ ਕਹਿੰਦੇ ਹਨ, ‘‘ਮੈਂ ਬਹੁਤ ਖ਼ੁਸ਼ਕਿਸਮਤ ਸੀ ਕਿ ਉਹ ਪੂਰੀ ਫ਼ਿਲਮ ’ਚ ਇਕ ਥੰਮ ਵਾਂਗ ਮੇਰੇ ਨਾਲ ਖੜ੍ਹੇ ਰਹੇ।’’
ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ
ਰਾਜਵੀਰ ਨੇ ਸ਼ੇਅਰ ਕੀਤਾ, ‘‘ਪਹਿਲੇ ਦਿਨ ਪਾਪਾ ਪਰਿਵਾਰ ਨਾਲ ਸੈੱਟ ’ਤੇ ਸਨ। ਮੈਨੂੰ ਹੈਰਾਨੀ ਹੋਈ ਜਦੋਂ ਵੱਡੇ ਪਾਪਾ (ਧਰਮਿੰਦਰ) ਮੈਨੂੰ ਦੱਸੇ ਬਿਨਾਂ ਸੈੱਟ ’ਤੇ ਆਏ।’’
ਪਾਲੋਮਾ ਕਹਿੰਦੀ ਹੈ, ‘‘ਪਾਪਾ ਪਹਿਲੇ ਦਿਨ ਸੈੱਟ ’ਤੇ ਆਏ ਤੇ ਪੂਰਾ ਸਮਾਂ ਮੈਨੂੰ ਪ੍ਰੇਰਿਤ ਕਰਦੇ ਰਹੇ। ਉਨ੍ਹਾਂ ਨੂੰ ਉਥੇ ਦੇਖ ਕੇ ਮੈਂ ਬਹੁਤ ਭਾਵੁਕ ਹੋ ਗਈ ਤੇ ਰੋ ਪਈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।