ਫੇਸ਼ੀਅਲ ਕਰਵਾਉਣ ਗਈ ਅਦਾਕਾਰਾ ਦੇ ਚਿਹਰੇ ਦਾ ਹੋਇਆ ਇਹ ਹਾਲ, ਦੇਖ ਤੁਸੀਂ ਵੀ ਹੋਵੋਗੇ ਹੈਰਾਨ

Monday, Apr 19, 2021 - 12:27 PM (IST)

ਫੇਸ਼ੀਅਲ ਕਰਵਾਉਣ ਗਈ ਅਦਾਕਾਰਾ ਦੇ ਚਿਹਰੇ ਦਾ ਹੋਇਆ ਇਹ ਹਾਲ, ਦੇਖ ਤੁਸੀਂ ਵੀ ਹੋਵੋਗੇ ਹੈਰਾਨ

ਮੁੰਬਈ (ਬਿਊਰੋ)– ਫ਼ਿਲਮ ਤੇ ਟੀ. ਵੀ. ਜਗਤ ਦੇ ਸਿਤਾਰਿਆਂ ਲਈ ਚਿਹਰਾ ਸਭ ਤੋਂ ਖ਼ਾਸ ਹੁੰਦਾ ਹੈ, ਜਿਸ ਦਾ ਉਹ ਬਿਹਤਰ ਤਰੀਕੇ ਨਾਲ ਧਿਆਨ ਵੀ ਰੱਖਦੇ ਹਨ। ਅਜਿਹੇ ’ਚ ਜੇਕਰ ਕਿਸੇ ਅਦਾਕਾਰਾ ਦਾ ਚਿਹਰਾ ਡਾਕਟਰ ਦੀ ਲਾਪਰਵਾਹੀ ਦਾ ਸ਼ਿਕਾਰ ਬਣ ਜਾਵੇ ਤਾਂ ਉਸ ’ਤੇ ਕੀ ਬੀਤੇਗੀ, ਅਸੀਂ ਸੋਚ ਵੀ ਨਹੀਂ ਸਕਦੇ। ਹਾਲ ਹੀ ’ਚ ਅਜਿਹਾ ਹੀ ਕੁਝ ਹੋਇਆ ਹੈ ਤਾਮਿਲ ਅਦਾਕਾਰਾ ਰਾਇਜ਼ਾ ਵਿਲਸਨ ਨਾਲ। ਰਾਇਜ਼ਾ ਡਰਮੋਟੋਲਾਜਿਸਟ ਕੋਲ ਆਪਣਾ ਇਲਾਜ ਕਰਵਾਉਣ ਗਈ ਸੀ ਪਰ ਕੁਝ ਅਜਿਹਾ ਹੋ ਗਿਆ ਕਿ ਹੁਣ ਉਹ ਡਾਕਟਰ ’ਤੇ ਵੀ ਵਰ੍ਹ ਪਈ।

ਇਹ ਖ਼ਬਰ ਵੀ ਪੜ੍ਹੋ : ਕੀ ਦੇਵ ਖਰੌੜ ਤੇ ਜਪਜੀ ਖਹਿਰਾ ਨੇ ਪੁਲਸ ਨਾਲ ਰਲ ਉੱਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ? ਵੇਖੋ ਪੂਰੀ ਖ਼ਬਰ

ਅਸਲ ’ਚ ਅਦਾਕਾਰਾ ਡਾਕਟਰ ਕੋਲ ਫੇਸ਼ੀਅਲ ਕਰਵਾਉਣ ਗਈ ਸੀ ਪਰ ਕਲੀਨਿਕ ’ਚ ਡਾਕਟਰ ਨੇ ਉਸ ਨੂੰ ਕੋਈ ਹੋਰ ਟਰੀਟਮੈਂਟ ਕਰਵਾਉਣ ਲਈ ਮਜਬੂਰ ਕੀਤਾ। ਜਦੋਂ ਰਾਇਜ਼ਾ ਨੇ ਉਹ ਟਰੀਟਮੈਂਟ ਕਰਵਾਇਆ ਤਾਂ ਉਸ ਦਾ ਪੂਰਾ ਚਿਹਰਾ ਵਿਗੜ ਗਿਆ। ਹੁਣ ਰਾਇਜ਼ਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਹੱਡਬੀਤੀ ਸੁਣਾਈ ਹੈ, ਨਾਲ ਹੀ ਡਾਕਟਰ ਨੂੰ ਵੀ ਝਾੜ ਪਾਈ ਹੈ।

PunjabKesari

ਰਾਇਜ਼ਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਚ ਆਪਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਰਾਇਜ਼ਾ ਦੇ ਚਿਹਰੇ ਤੇ ਅੱਖਾਂ ਹੇਠਾਂ ਕਾਫੀ ਸੋਜ ਨਜ਼ਰ ਆ ਰਹੀ ਹੈ। ਇਸ ਪੋਸਟ ਦੇ ਨਾਲ ਰਾਇਜ਼ਾ ਨੇ ਲਿਖਿਆ, ‘@drbhairavisenthil ਨੂੰ ਕੱਲ ਫੇਸ਼ੀਅਲ ਲਈ ਮਿਲੀ, ਉਨ੍ਹਾਂ ਮੈਨੂੰ ਇਕ ਫੇਸ਼ੀਅਲ ਪ੍ਰਕਿਰਿਆ ਕਰਨ ਨੂੰ ਕਿਹਾ, ਜਿਸ ਦੀ ਮੈਨੂੰ ਜ਼ਰੂਰਤ ਨਹੀਂ ਸੀ ਤੇ ਹੁਣ ਇਹ ਨਤੀਜਾ ਹੈ।’

ਇਸ ਤੋਂ ਇਲਾਵਾ ਰਾਇਜ਼ਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਸ਼ੰਸਕਾਂ ਦੇ ਮੈਸੇਜ ਦੇ ਸਕ੍ਰੀਨਸ਼ਾਟਸ ਵੀ ਸਾਂਝੇ ਕੀਤੇ ਸਨ, ਜਿਨ੍ਹਾਂ ਦੇ ਨਾਲ ਉਸ ਨੇ ਲਿਖਿਆ ਸੀ, ‘ਮੇਰਾ ਇਨਬਾਕਸ ਉਨ੍ਹਾਂ ਲੋਕਾਂ ਦੇ ਮੈਸੇਜ ਨਾਲ ਭਰ ਗਿਆ ਹੈ, ਜਿਨ੍ਹਾਂ ਨੇ ਉਸ ਨੂੰ ਡਰਮੋਟੋਲਾਜਿਸਟ ਤੋਂ ਆਪਣੇ ਚਿਹਰੇ ਦਾ ਟਰੀਟਮੈਂਟ ਕਰਵਾਇਆ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਅਜਿਹਾ ਹੀ ਬੁਰਾ ਨਤੀਜਾ ਮਿਲਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News