ਐਕਸ਼ਨ ਨਾਲ ਭਰਪੂਰ ਕ੍ਰਿਸ ਹੈਮਸਵਰਥ ਦੀ ਫ਼ਿਲਮ ‘ਐਕਸਟ੍ਰੈਕਸ਼ਨ 2’ ਦਾ ਟਰੇਲਰ ਰਿਲੀਜ਼ (ਵੀਡੀਓ)

Wednesday, May 17, 2023 - 11:49 AM (IST)

ਐਕਸ਼ਨ ਨਾਲ ਭਰਪੂਰ ਕ੍ਰਿਸ ਹੈਮਸਵਰਥ ਦੀ ਫ਼ਿਲਮ ‘ਐਕਸਟ੍ਰੈਕਸ਼ਨ 2’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਸਾਲ 2020 ’ਚ ਨੈੱਟਫਲਿਕਸ ’ਤੇ ਕ੍ਰਿਸ ਹੈਮਸਵਰਥ ਦੀ ਫ਼ਿਲਮ ‘ਐਕਸਟ੍ਰੈਕਸ਼ਨ’ ਰਿਲੀਜ਼ ਹੋਈ ਸੀ। ਇਹ ਫ਼ਿਲਮ ਨੈੱਟਫਲਿਕਸ ’ਤੇ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਆਰੀਜਨਲ ਫ਼ਿਲਮਾਂ ’ਚੋਂ ਇਕ ਹੈ ਤੇ ਸ਼ਾਇਦ ਪਹਿਲੇ ਨੰਬਰ ’ਤੇ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਹੁਣ ਇਸੇ ਫ਼ਿਲਮ ਦਾ ਦੂਜਾ ਭਾਗ ‘ਐਕਸਟ੍ਰੈਕਸ਼ਨ 2’ 16 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਧਮਾਕੇਦਾਰ ਐਕਸ਼ਨ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ’ਚ ‘ਐਕਸਟ੍ਰੈਕਸ਼ਨ 1’ ਤੋਂ ਅੱਗੇ ਦੀ ਕਹਾਣੀ ਦੱਸੀ ਜਾਵੇਗੀ ਕਿ ਕਿਵੇਂ ਕ੍ਰਿਸ ਹੈਮਸਵਰਥ ਅਖੀਰ ’ਚ ਜ਼ਿੰਦਾ ਬਚਿਆ।

ਇਸ ਤੋਂ ਬਾਅਦ ਇਸ ਵਾਰ ਉਸ ਕੋਲ ਨਵਾਂ ਮਿਸ਼ਨ ਹੈ, ਜਿਸ ’ਚ ਉਸ ਨੇ ਇਕ ਪਰਿਵਾਰ ਨੂੰ ਕੈਦ ’ਚੋਂ ਆਜ਼ਾਦ ਕਰਵਾਉਣਾ ਹੈ। ਟਰੇਲਰ ’ਚ ਸਾਨੂੰ ਵਨ ਸ਼ਾਨ ਐਕਸ਼ਨ ਸੀਨਜ਼ ਦੇਖਣ ਨੂੰ ਮਿਲ ਰਹੇ ਹਨ, ਜੋ ਬੇਹੱਦ ਸ਼ਾਨਦਾਰ ਹਨ।

ਦੱਸ ਦੇਈਏ ਕਿ ਫ਼ਿਲਮ ਨੂੰ ਜੋ ਰੂਸੋ ਨੇ ਲਿਖਿਆ ਹੈ ਤੇ ਇਸ ਨੂੰ ਡਾਇਰੈਕਟ ਸੈਮ ਹਾਰਗਰੇਵ ਨੇ ਕੀਤਾ ਹੈ, ਜੋ ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਨਾਂ ਹਨ।

ਨੋਟ– ‘ਐਕਸਟ੍ਰੈਕਸ਼ਨ 2’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News