ਸ਼ਾਹਰੁਖ ਨੇ 'ਪਠਾਨ' ਨਾਲ ਆਮਿਰ ਖ਼ਾਨ ਦੇ 14 ਸਾਲ ਦੇ ਰਿਕਾਰਡ ਨੂੰ ਕੁਝ ਹੀ ਦਿਨਾਂ 'ਚ ਤੋੜਿਆ

Thursday, Feb 09, 2023 - 11:02 AM (IST)

ਸ਼ਾਹਰੁਖ ਨੇ 'ਪਠਾਨ' ਨਾਲ ਆਮਿਰ ਖ਼ਾਨ ਦੇ 14 ਸਾਲ ਦੇ ਰਿਕਾਰਡ ਨੂੰ ਕੁਝ ਹੀ ਦਿਨਾਂ 'ਚ ਤੋੜਿਆ

ਮੁੰਬਈ (ਬਿਊਰੋ) : ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਅਜਿਹੇ ਅਭਿਨੇਤਾ ਹਨ, ਜੋ 14 ਸਾਲਾਂ ਤੋਂ ਬਾਕਸ ਆਫਿਸ ’ਤੇ ਰਾਜ ਕਰ ਰਹੇ ਹਨ। ਇਸ ਸਫ਼ਰ ਦੀ ਸ਼ੁਰੂਆਤ ਸਾਲ 2008 ’ਚ ਫ਼ਿਲਮ ‘ਗਜਨੀ’ ਨਾਲ ਹੋਈ ਸੀ। ਫਿਰ ‘3 ਇਡੀਅਟਸ’, ‘ਪੀ.ਕੇ’ ਤੇ ‘ਦੰਗਲ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਨਾਲ ਬਾਕਸ ਆਫਿਸ ਦੇ ਬਾਦਸ਼ਾਹ ਬਣੇ ਰਹੇ। ਉਹ ਆਪਣੀਆਂ ਹੀ ਫ਼ਿਲਮਾਂ ਦੇ ਬਣਾਏ ਰਿਕਾਰਡ ਤੋੜਦਾ ਰਹੇ। 

ਇਹ ਖ਼ਬਰ ਵੀ ਪੜ੍ਹੋ - ਗ੍ਰੈਮੀ ਐਵਾਰਡ 'ਚ ਸਿੱਧੂ ਮੂਸੇਵਾਲਾ ਸਣੇ ਇਨ੍ਹਾਂ ਭਾਰਤੀ ਕਲਾਕਾਰਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਹਾਲਾਂਕਿ ਹੁਣ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ‘ਪਠਾਨ’ ਨਾਲ ਇਹ ਸਾਰੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਹਨ। ਫ਼ਿਲਮ ਟ੍ਰੇਡ ਐਨਾਲਿਸਿਟ ਸੁਮਿਤ ਕਡੇਲ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਲਿਖਿਆ, ‘ਆਮਿਰ ਖ਼ਾਨ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਹਿੰਦੀ ਫ਼ਿਲਮਾਂ ਨਾਲ ਆਪਣਾ ਮੁਕਾਮ ਹਾਸਲ ਕੀਤਾ ਹੈ। ਹੁਣ ਐੱਸ. ਆਰ. ਕੇ. ਨੇ ‘ਪਠਾਨ’ ਨਾਲ ਮਿਲ ਕੇ ਉਸ ਤੋਂ ਇਹ ਅਹੁਦਾ ਲੈ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗੈਰੀ ਸੰਧੂ ਤੇ ਸੋਨਮ ਬਾਜਵਾ ਨੇ ਤੁਰਕੀ ਅਤੇ ਸੀਰੀਆ 'ਚ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਪੋਸਟ 'ਚ ਆਖੀ ਇਹ ਗੱਲ

‘ਗਜਨੀ’ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਸੀ। ‘3 ਇਡੀਅਟਸ’ 200 ਕਰੋੜ, ‘ਪੀ.ਕੇ’ 300 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਬਣੀ। ਫਿਰ ‘ਦੰਗਲ’ ਨੇ ਕਰੀਬ 400 ਕਰੋੜ ਦੇ ਅੰਕੜੇ ਨੂੰ ਛੂਹ ਲਿਆ। ਹੁਣ 14 ਸਾਲ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਗੈਰ-ਆਮਿਰ ਖ਼ਾਨ ਦੀ ਫ਼ਿਲਮ ਸਿਖਰ ’ਤੇ ਬੈਠੀ ਹੈ। ਇਹ ਕਿੰਨਾ ਗੈਰਯਕੀਨੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News