''ਲੈਂਬਰਗਿੰਨੀ'' ਤੇ ''ਇੱਕ ਵਾਰੀ ਹੋਰ ਸੋਚ ਲੇ'' ਗੀਤ ਦੀ ਮਾਡਲ ''ਜਗਬਾਣੀ'' ''ਤੇ ਲਾਈਵ (ਵੀਡੀਓ)

7/17/2020 1:06:26 PM

ਜਲੰਧਰ (ਵੈੱਬ ਡੈਸਕ) — ਸਿਮਰਨ ਕੌਰ ਹੁੰਦਲ ਟੀ. ਵੀ. ਸੀਰੀਅਲ ਦੀ ਮਸ਼ਹੂਰ ਅਦਾਕਾਰਾ ਹੈ। ਸਿਮਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 'ਚ 'ਲਵ ਨੇ ਮਿਲਾ ਦੀ ਜੋੜੀ' ਸ਼ੋਅ ਨਾਲ ਕੀਤੀ ਸੀ। ਇਸ ਤੋਂ ਬਾਅਦ ਕਲਰਸ ਚੈਨਲ ਦੇ ਸ਼ੋਅ 'ਨਾ ਆਣਾ ਇਸ ਦੇਸ਼ ਲਾਡੋ' ਅਤੇ ਸੋਨੀ ਟੀ. ਵੀ. ਦੇ ਲੜੀਵਾਰ ਸ਼ੋਅ 'ਅਨਾਮਿਕਾ' 'ਚ ਅਹਿਮ ਕਿਰਦਾਰ ਨਿਭਾ ਕੇ ਪ੍ਰਸਿੱਧੀ ਖੱਟੀ। ਸਿਮਰਨ ਕੌਰ ਹੁੰਦਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਤਾਲਾਬੰਦੀ ਦੌਰਾਨ ਕਿਵੇਂ ਸਮਾਂ ਬਤੀਤ ਕੀਤਾ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਹ ਦਿਲਜੀਤ ਦੋਸਾਂਝ ਦੀ ਵੱਡੀ ਫੈਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ, ਜੋ ਤੁਸੀਂ ਹੇਠਾਂ ਦਿੱਤੀ ਵੀਡੀਓ 'ਚੋਂ ਸੁਣ ਸਕਦੇ ਹੋ।

'ਜਗ ਬਾਣੀ' 'ਤੇ ਲਾਈਵ ਸਿਮਰਨ ਕੌਰ ਹੁੰਦਲ :-

ਦੱਸ ਦਈਏ ਕਿ ਮੁੰਬਈ ਦੀ ਜੰਪਪਾਲ ਸਿਮਰਨ ਕੌਰ ਹੁੰਦਲ ਨੇ ਸਿਰਫ਼ ਟੀ. ਵੀ. ਸੀਰੀਅਲ ਹੀ ਨਹੀਂ ਸਗੋਂ ਪੰਜਾਬੀ ਗੀਤਾਂ 'ਚ ਵੀ ਮਾਡਲ ਦੇ ਤੌਰ 'ਤੇ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਸਿਮਰਨ ਕੌਰ ਹੁੰਦਲ ਦਾ ਪਹਿਲਾਂ ਗੀਤ ਪ੍ਰਸਿੱਧ ਗਾਇਕ ਤੇ ਅਦਾਕਾਰ ਹਰੀਸ਼ ਵਰਮਾ ਨਾਲ 'ਇੱਕ ਵਾਰੀ ਹੋਰ ਸੋਚ ਲੇ' ਸੀ। ਇਸ ਤੋਂ ਬਾਅਦ ਸਿਮਰਨ ਨੇ ਦਿਲਜੀਤ ਦੋਸਾਂਝ ਦੇ ਹਿੱਟ ਗੀਤ 'ਲੈਂਬਰਗਿੰਨੀ' ਮਾਡਲ ਦੇ ਤੌਰ 'ਚ ਨਜ਼ਰ ਆਈ।


sunita

Content Editor sunita