Bhool Bhulaiyaa 3 'ਚ ਹੋਈ Diljit Dosanjh ਤੇ Pitbull ਦੀ ਐਂਟਰੀ, ਸਾਹਮਣੇ ਆਈ ਪਹਿਲੀ ਝਲਕ

Tuesday, Oct 15, 2024 - 04:45 PM (IST)

Bhool Bhulaiyaa 3 'ਚ ਹੋਈ Diljit Dosanjh ਤੇ Pitbull ਦੀ ਐਂਟਰੀ, ਸਾਹਮਣੇ ਆਈ ਪਹਿਲੀ ਝਲਕ

ਜਲੰਧਰ (ਬਿਊਰੋ) - ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਦੀ ਫ਼ਿਲਮ 'ਭੂਲ ਭੁਲਾਇਆ 3' ਦੇ ਰਿਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਇਸ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਹੈ। ਕਾਰਤਿਕ ਆਰੀਅਨ ਇੱਕ ਵਾਰ ਫਿਰ ਰੂਹ ਬਾਬਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਸ ਦੌਰਾਨ ਮੇਕਰਸ ਨੇ ‘ਭੂਲ ਭੁਲਾਇਆ 3’ ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਲਈ ਇੱਕ ਅਮਰੀਕੀ ਰੈਪਰ ਨਾਲ ਸਹਿਯੋਗ ਕੀਤਾ ਗਿਆ ਹੈ। ਇਹ ਗੀਤ ਕੱਲ ਰਿਲੀਜ਼ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਕਾਰਤਿਕ ਆਰੀਅਨ ਸੁਚਾਰੂ ਡਾਂਸ ਮੂਵਜ਼ ਅਤੇ ਵਿਲੱਖਣ ਸ਼ੈਲੀ ਨਾਲ ਇਸ ਟਾਈਟਲ ਟਰੈਕ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣ ਲਈ ਤਿਆਰ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਨੀਰਜ ਸ਼੍ਰੀਧਰ, ਦਿਲਜੀਤ ਦੋਸਾਂਝ ਅਤੇ ਪਿਟਬੁੱਲ ਨੇ ਆਪਣੀ ਆਵਾਜ਼ ਦਿੱਤੀ ਹੈ। ਸਾਉਂਡਟ੍ਰੈਕ ਨੂੰ ਤਨਿਸ਼ਕ ਬਾਗਚੀ ਦੁਆਰਾ ਕੰਪੋਜ਼ ਕੀਤਾ ਗਿਆ ਹੈ, ਜੋ ਗੀਤਾਂ ਦੇ ਧਮਾਕੇਦਾਰ ਰੀਮੇਕ ਲਈ ਜਾਣੇ ਜਾਂਦੇ ਹਨ। ਓਰਿਜਨਲ ਮਿਊਜ਼ਿਕ ਪ੍ਰੀਤਮ ਦੁਆਰਾ ਦਿੱਤਾ ਗਿਆ ਹੈ, ਜਿਸ ਦੀਆਂ ਧੁਨਾਂ ਨੇ 'ਭੂਲ ਭੁਲਾਇਆ' ਫਰੈਂਚਾਈਜ਼ੀ ਨੂੰ ਪ੍ਰਸਿੱਧ ਬਣਾਇਆ ਹੈ। ਪਿਟਬੁੱਲ, ਦਿਲਜੀਤ ਦੋਸਾਂਝ ਅਤੇ ਨੀਰਜ ਸ਼੍ਰੀਧਰ ਦੀ ਪਾਵਰਹਾਊਸ ਤਿਕੜੀ ਸੱਭਿਆਚਾਰ ਅਤੇ ਬੀਟਸ ਦਾ ਸ਼ਾਨਦਾਰ ਸੁਮੇਲ ਲੈ ਕੇ ਆਏ ਹਨ। ਕੰਪੋਜ਼ਰ ਪ੍ਰੀਤਮ ਅਤੇ ਤਨਿਸ਼ਕ ਬਾਗਚੀ ਨੇ ਸ਼ਾਨਦਾਰ ਢੰਗ ਨਾਲ ਇੱਕ ਸੋਨਿਕ ਅਨੁਭਵ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ‘ਭੂਲ ਭੁਲਾਇਆ 3’ ਹਿੱਟ ਹਾਰਰ-ਕਾਮੇਡੀ ਫਰੈਂਚਾਇਜ਼ੀ ਦੀ ਤੀਜੀ ਫ਼ਿਲਮ ਹੈ। ਇਸ ‘ਚ ਕਾਰਤਿਕ ਆਰੀਅਨ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਿਜੇ ਰਾਜ, ਸੰਜੇ ਮਿਸ਼ਰਾ ਅਤੇ ਰਾਜਪਾਲ ਯਾਦਵ ਵੀ ਫ਼ਿਲਮ ਦਾ ਹਿੱਸਾ ਹਨ। ਕਾਰਤਿਕ ਆਰੀਅਨ ਦੀ ਇਹ ਫ਼ਿਲਮ ਦੀਵਾਲੀ ਮੌਕੇ ‘ਤੇ 1 ਨਵੰਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਨੇ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News