ਫਿਲਮ ਇੰਡਸਟਰੀ ''ਚ ਹਰ ਕੋਈ ਤੁਹਾਡਾ ਮੁਲਾਂਕਣ ਕਰਦਾ ਹੈ : ਮੀਰਾ ਚੋਪੜਾ

05/07/2016 3:24:30 PM

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਚੋਪੜਾ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ''ਚ ਹਰ ਕੋਈ ਤੁਹਾਡਾ ਮੁਲਾਂਕਣ ਕਰਦਾ ਹੈ। ਮੀਰਾ ਨੇ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਤੀਸ਼ ਕੋਸ਼ਿਕ ਦੀ ਫਿਲਮ ''ਗੈਂਗ ਆਫ ਘੋਸਟ'' ਨਾਲ ਕੀਤੀ ਸੀ।  ਉਨ੍ਹਾਂ ਨੇ ਕਿਹਾ ਕਿ ਫਿਲਮ ਜਗਤ ਕਾਫੀ ਹੱਦ ਤੱਕ ਆਲੋਚਨਾਤਮਕ ਹੋ ਸਕਦਾ ਹੈ ਅਤੇ ਕਈ ਲੋਕ ਕਿਸੇ ਵੀ ਅਦਾਕਾਰ ਜਾਂ ਅਦਾਕਾਰਾ ਦੀ ਪਿੱਠ ਪਿੱਛੇ ਬੁਰਾਈ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤੁਹਾਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚਣਾ ਪੈਂਦਾ ਹੈ। ਉਨ੍ਹਾਂ ਨੇ ਕਈ ਨਿਰਦੇਸ਼ਕਾਂ ਅਤੇ ਸਿਤਾਰਿਆਂ ਨਾਲ ਕੰਮ ਕੀਤਾ ਹੈ, ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਹਰ ਪੱਧਰ ''ਤੇ ਤੁਹਾਡਾ ਮੁਲਾਂਕਣ ਕੀਤਾ ਜਾਂਦਾ ਹੈ।


Related News