ਈਸ਼ਾ ਨੇ ਭਰਾ ਬੌਬੀ ਦਿਓਲ ਨੂੰ ਕੀਤਾ ਬਰਥਡੇ ਵਿਸ਼, ਸੰਨੀ ਦਿਓਲ ਦੀ ਪੋਸਟ ਜਿੱਤ ਲਵੇਗੀ ਤੁਹਾਡਾ ਦਿਲ

Saturday, Jan 27, 2024 - 05:34 PM (IST)

ਈਸ਼ਾ ਨੇ ਭਰਾ ਬੌਬੀ ਦਿਓਲ ਨੂੰ ਕੀਤਾ ਬਰਥਡੇ ਵਿਸ਼, ਸੰਨੀ ਦਿਓਲ ਦੀ ਪੋਸਟ ਜਿੱਤ ਲਵੇਗੀ ਤੁਹਾਡਾ ਦਿਲ

ਨਵੀਂ ਦਿੱਲੀ : 'ਸੋਲਜਰ', 'ਬਰਸਾਤ', 'ਅਪਨੇ' ਤੇ 'ਐਨੀਮਲ' ਵਰਗੀਆਂ ਫ਼ਿਲਮਾਂ ਕਰਕੇ ਸਿਨੇਮਾ 'ਚ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਬੌਬੀ ਦਿਓਲ ਅੱਜ 55 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਭਰਾ ਸੰਨੀ ਦਿਓਲ ਅਤੇ ਭੈਣ ਈਸ਼ਾ ਦਿਓਲ ਨੇ ਵੀ ਭਰਾ ਬੌਬੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸੰਨੀ ਦਿਓਲ ਨੇ ਬੌਬੀ ਨੂੰ ਲਗਾਇਆ ਗਲੇ
ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਭਰਾ ਬੌਬੀ ਦਿਓਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਨੇ ਆਪਣੇ ਛੋਟੇ ਭਰਾ ਨਾਲ ਪਿਆਰ ਭਰੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਸੰਨੀ ਅਤੇ ਬੌਬੀ ਦੇ ਪਿਆਰ ਦਾ ਖੁਲਾਸਾ ਕਰ ਰਹੀ ਹੈ। ਦੋਵੇਂ ਇੱਕ-ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਸੰਨੀ ਦਿਓਲ ਨੇ ਇੱਕ ਪਿਆਰੇ ਕੈਪਸ਼ਨ ਨਾਲ ਆਪਣੇ ਛੋਟੇ ਭਰਾ ਬੌਬੀ ਦਿਓਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਨੇ ਲਿਖਿਆ, ''ਹੈਪੀ ਬਰਥਡੇ ਮਾਈ ਲਾਰਡ ਬੌਬੀ।'' ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਮਾਈ ਲਾਈਫ ਵੀ ਲਿਖਿਆ ਹੈ।  

ਭਰਾ ਬੌਬੀ 'ਤੇ ਹੈ ਮਾਣ : ਈਸ਼ਾ ਦਿਓਲ
ਈਸ਼ਾ ਦਿਓਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਭਰਾ ਬੌਬੀ ਦਿਓਲ ਦੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਬੌਬੀ ਖੁੱਲ੍ਹੀ ਕਮੀਜ਼ 'ਚ ਆਪਣੀ ਸ਼ਾਨਦਾਰ ਬਾਡੀ ਦਾ ਜਲਵਾ ਦਿਖਾ ਰਿਹਾ ਹੈ। ਤਸਵੀਰ ਦੇ ਨਾਲ ਈਸ਼ਾ ਨੇ ਕੈਪਸ਼ਨ 'ਚ ਲਿਖਿਆ, "ਜਨਮਦਿਨ ਮੁਬਾਰਕ ਹੋ ਭਰਾ। ਤੁਹਾਡੇ 'ਤੇ ਬਹੁਤ ਮਾਣ ਹੈ।" 

PunjabKesari

ਆਉਣ ਵਾਲੀਆਂ ਫਿਲਮਾਂ
'ਐਨੀਮਲ' 'ਚ ਅਬਰਾਰ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕਰਨ ਵਾਲਾ ਬੌਬੀ ਜਲਦ ਹੀ 'ਕੰਗੂਵਾ' ਅਤੇ 'ਹਰੀ ਹਾਰਾ ਵੀਰਾ ਮੱਲੂ' ਫ਼ਿਲਮਾਂ 'ਚ ਨਜ਼ਰ ਆਵੇਗਾ। ਦੋਵੇਂ ਫ਼ਿਲਮਾਂ ਇਸ ਸਾਲ ਅਪ੍ਰੈਲ 'ਚ ਰਿਲੀਜ਼ ਹੋ ਰਹੀਆਂ ਹਨ। 'ਕੰਗੂਵਾ' 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਅਤੇ 'ਹਰੀ ਹਰ ਵੀਰਾ ਮੱਲੂ' 24 ਅਪ੍ਰੈਲ, 2024 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News