ਈਸ਼ਾ ਮਾਲਵੀਆ ''ਬਿਗ ਬਾਸ'' ਦੇ ਘਰ ''ਚ ਦਿਖ ਰਹੀ ਨੈਗੇਟਿਵ, ਮਾਂ-ਬਾਪ ਹੋ ਰਹੇ ਸ਼ਰਮਸਾਰ

Tuesday, Nov 07, 2023 - 01:06 PM (IST)

ਇੰਟਰਟੇਨਮੈਂਟ ਡੈਸਕ : ਮਸ਼ਹੂਰ ਟੀ.ਵੀ ਰਿਐਲਟੀ ਸ਼ੋਅ 'ਬਿਗ ਬਾਸ' ਦਾ 17ਵਾਂ ਸੀਜ਼ਨ ਇਸ ਸਮੇਂ ਆਪਣੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੌਰਾਨ ਹੋਈਆਂ ਵਾਈਲਡ ਕਾਰਡ ਐਂਟਰੀਆਂ ਕਾਰਨ ਘਰ ਦਾ ਮਾਹੌਲ ਕਾਫ਼ੀ ਬਦਲ ਗਿਆ ਹੈ। ਈਸ਼ਾ ਮਾਲਵੀਆ ਘਰ 'ਚ ਕਾਫ਼ੀ ਨੈਗਟਿਵ ਦਿਖ ਰਹੀ ਹੈ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਹ ਜਲਦੀ ਘਰ ਤੋਂ ਬਾਹਰ ਨਿਕਲ ਜਾਵੇ। ਇਸ ਗੱਲ ਦਾ ਖ਼ੁਲਾਸਾ ਈਸ਼ਾ ਨਾਲ ਕੰਮ ਕਰ ਚੁੱਕੇ ਅਦਾਕਾਰ ਲੋਕੇਸ਼ ਬੱਟਾ ਨੇ ਕੀਤਾ ਹੈ। 

ਉਸ ਨੇ ਅੱਗੇ ਦੱਸਿਆ ਕਿ ਅੰਕਿਤ ਗੁਪਤਾ ਅਤੇ ਪ੍ਰਿਅੰਕਾ ਚਾਹਰ ਚੌਧਰੀ ਨੂੰ ਦੇਖ ਕੇ ਈਸ਼ਾ ਵੀ ਬਿਗ ਬਾਸ ਦੇ ਘਰ 'ਚ ਆਉਣਾ ਚਾਹੁੰਦੀ ਸੀ। ਇਹ ਬੜੀ ਬੇਸਬਰੀ ਨਾਲ ਬਿਗ ਬਾਸ ਟੀਮ ਵੱਲੋਂ ਫੋਨ ਦੀ ਉਡੀਕ ਕਰ ਰਹੀ ਸੀ। ਪਰ ਮੈਂ ਉਸ ਨੂੰ ਉੱਥੇ ਜਾਣ ਤੋਂ ਰੋਕਣਾ ਚਾਹੁੰਦਾ ਸੀ ਕਿਉਂਕਿ ਉੱਥੇ ਜਾਣ ਨਾਲ ਉਸ ਦੀ ਇਮੇਜ ਖ਼ਰਾਬ ਹੋ ਸਕਦੀ ਹੈ, ਤੇ ਹੁਣ ਅਜਿਹਾ ਹੀ ਹੋ ਰਿਹਾ ਹੈ। ਇਸ ਬਾਰੇ ਈਸ਼ਾ ਦੀ ਮੰਮੀ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਹੈ।

ਇਹ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਸ ਨੇ ਅੱਗੇ ਦੱਸਿਆ ਕਿ ਸਮਰਥ ਦੇ ਜਾਣ ਤੋਂ ਬਾਅਦ ਈਸ਼ਾ ਦੀ ਇਮੇਜ ਹੋਰ ਜ਼ਿਆਦਾ ਖ਼ਰਾਬ ਹੋ ਗਈ ਹੈ ਤੇ ਇਹ ਗੱਲ ਉਸ ਦੀ ਮਾਂ ਨੂੰ ਪਸੰਦ ਨਹੀਂ ਆ ਰਹੀ। ਈਸ਼ਾ ਦੀ ਮਾਂ ਨੂੰ ਇਹ ਗੱਲ ਨਹੀਂ ਪਤਾ ਸੀ ਕਿ ਈਸ਼ਾ ਅਤੇ ਸਮਰਥ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ। ਉਸ ਦੀ ਮਾਂ ਨੂੰ ਈਸ਼ਾ ਅਤੇ ਸਮਰਥ ਦੀ 'ਕਿਸ' ਕਾਰਨ ਵੀ ਪ੍ਰੇਸ਼ਾਨੀ ਹੋ ਰਹੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਸਮਰਥ ਦੀ ਐਂਟਰੀ ਤੋਂ ਬਾਅਦ ਉਹ ਪਹਿਲਾਂ ਵਾਂਗ ਸ਼ੋਅ ਨਹੀਂ ਦੇਖ ਪਾ ਰਹੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਵਾਪਸ ਆ ਜਾਵੇ, ਪਰ ਸ਼ੋਅ ਦੇ ਕਾਂਟਰੈਕਟ ਕਾਰਨ ਅਜਿਹਾ ਨਹੀਂ ਹੋ ਸਕਦਾ। 

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Anuradha

Content Editor

Related News