ਕੀਨੀਆ ਦੇ ਹਾਲਾਤ ਵੇਖ ਪ੍ਰਿਯੰਕਾ ਹੋਈ ਭਾਵੁਕ, ਸਾਜਿਦ ਖ਼ਾਨ ਖ਼ਿਲਾਫ਼ FIR ਦਰਜ, ਪੜ੍ਹੋ ਐਂਟਰਟੇਨਮੈਂਟ ਦੀਆਂ ਖ਼ਾਸ ਖ਼ਬਰਾ

Wednesday, Oct 19, 2022 - 06:05 PM (IST)

ਕੀਨੀਆ ਦੇ ਹਾਲਾਤ ਵੇਖ ਪ੍ਰਿਯੰਕਾ ਹੋਈ ਭਾਵੁਕ, ਸਾਜਿਦ ਖ਼ਾਨ ਖ਼ਿਲਾਫ਼ FIR ਦਰਜ, ਪੜ੍ਹੋ ਐਂਟਰਟੇਨਮੈਂਟ ਦੀਆਂ ਖ਼ਾਸ ਖ਼ਬਰਾ

ਮੁੰਬਈ (ਬਿਊਰੋ) - ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੇ ਬਹੁਤ ਫੈਨ ਹੁੰਦੇ ਹਨ, ਜੋ ਆਪਣੇ ਚਹੇਤੇ ਕਲਾਕਾਰਾਂ ਦੀ ਹਰ ਇਕ ਖ਼ਬਰ ਨੂੰ ਜਾਣਨਾ ਚਾਹੁੰਦੇ ਹਨ। ਸੋ ਅਸੀਂ ਇਸ ਖ਼ਬਰ ਰਾਹੀਂ ਤੁਹਾਨੂੰ ਤੁਹਾਡੇ ਚਹੇਤੇ ਕਲਾਕਾਰਾਂ ਦੀਆਂ ਅੱਜ ਦੀਆਂ ਖ਼ਾਸ ਖ਼ਬਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਪ੍ਰਕਾਰ ਹਨ :-

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਉਹ ਅਸਹਿਜ ਮਹਿਸੂਸ ਕਰ ਰਹੀ ਹੈ। ਅਜਿਹਾ ਕੀ ਹੈ, ਜਿਸ ਦੇ ਚੱਲਦੇ ਅਦਾਕਾਰਾ ਅਸਹਿਜ ਮਹਿਸੂਸ ਕਰ ਰਹੀ ਹੈ। ਪ੍ਰਿਯੰਕਾ ਚੋਪੜਾ ਅਦਾਕਾਰੀ ਤੋਂ ਲੈ ਕੇ ਇੰਟਰਨੈਸ਼ਨਲ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਅਤੇ ਸਮਾਜਿਕ ਕੰਮ ਕਰਨ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਕੁਝ ਸਾਲਾਂ ਤੋਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨਾਲ ਵੀ ਜੁੜੀ ਹੋਈ ਹੈ ਅਤੇ ਹਰ ਸਾਲ ਉਹ ਸੰਸਥਾ ਲਈ ਕੰਮ ਕਰਨ ਲਈ ਕਈ ਦੇਸ਼ਾਂ ਦੀ ਯਾਤਰਾ ਕਰਦੀ ਹੈ।

PunjabKesari

ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਸਾਜਿਦ ਖ਼ਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਸ਼ਰਲਿਨ ਚੋਪੜਾ ਨੇ ਅੱਜ ਜੁਹੂ ਪੁਲਸ ਸਟੇਸ਼ਨ 'ਚ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਾਜਿਦ ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਜਦੋਂ ਤੋਂ ਸਾਜਿਦ ਖ਼ਾਨ ਨੇ 'ਬਿੱਗ ਬੌਸ 16' 'ਚ ਐਂਟਰੀ ਕੀਤੀ ਤਾਂ ਸ਼ਰਲਿਨ ਚੋਪੜਾ ਇਸ ਖ਼ਿਲਾਫ਼ ਆਵਾਜ਼ ਉਠਾ ਰਹੀ ਹੈ। ਪਿਛਲੇ ਦਿਨੀਂ ਉਸ ਨੇ ਪ੍ਰੈੱਸ ਕਾਨਫਰੰਸ 'ਚ ਸਾਜਿਦ ਬਾਰੇ ਕਈ ਗੱਲਾਂ ਆਖੀਆਂ ਸਨ ਅਤੇ ਕਿਹਾ ਸੀ ਕਿ ਉਹ ਉਸ ਦਾ ਸੱਚ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ 'ਬਿੱਗ ਬੌਸ 16' 'ਚ ਆਉਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਅਤੇ ਸਲਮਾਨ ਖ਼ਾਨ ਅਤੇ ਬਿੱਗ ਬੌਸ ਮੇਕਰਸ ਨੂੰ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ।

PunjabKesari

ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ-ਨਾਲ ਫ਼ਿਲਮੀ ਕਲਾਕਾਰਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਵਰਮਾ ਨੇ ਆਪਣੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, “ਹੈਪੀ ਐਨੀਵਰਸਰੀ ਬੇਬੀ, ਤੁਸੀਂ ਸ਼ਾਨਦਾਰ ਔਰਤ ਹੋ ਅਤੇ ਮੈਨੂੰ ਬਹੁਤ ਮਾਣ ਹੈ ਕਿ ਮੇਰੀ ਜ਼ਿੰਦਗੀ 'ਚ ਤੁਹਾਡਾ ਇੱਕ ਹੋਰ ਸੰਸਕਰਣ ਹੈ, ਉਸ ਨੂੰ ਘੱਟ ਨਹੀਂ ਸਿਖਾਓ। ਆਈ ਲਵ ਯੂ ♾ @geetgrewalverma।”

PunjabKesari

ਪੰਜਾਬੀ ਫ਼ਿਲਮ ‘ਓਏ ਮੱਖਣਾ’ ਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਹੈ। ਅੱਜ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੀ ਕਹਾਣੀ ਜ਼ਰਾ ਵੱਖਰੀ ਹੈ। ਫ਼ਿਲਮ ’ਚ ਦਰਸ਼ਕਾਂ ਨੂੰ ਇਕ ਵਿਲੱਖਣ ਤੇ ਮਨੋਰੰਜਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਲਗਾ ਦਿੰਦਾ ਹੈ, ਫਿਰ ਭਾਵੇਂ ਉਸ ਨੂੰ ਗਲ਼ਤ, ਬੇਤੁੱਕਾ ਤੇ ਅਜੀਬ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ, ਉਹ ਪਿੱਛੇ ਨਹੀਂ ਹੱਟਦਾ।

PunjabKesari

ਡਾਇਰੈਕਟਰ ਓਮ ਰਾਓਤ ਆਪਣੀ ਆਗਾਮੀ ਫ਼ਿਲਮ ‘ਆਦਿਪੁਰਸ਼’ ਲਈ ਭਾਵੇਂ ਹੀ ਦੇਸ਼ ਭਰ ’ਚ ਵਿਰੋਧ ਝੱਲ ਰਹੀ ਹੋਵੇ ਪਰ ਕਿਸਮਤ ਅਜੇ ਵੀ ਉਨ੍ਹਾਂ ਦੇ ਹੱਕ ’ਚ ਹੈ। ‘ਆਦਿਪੁਰਸ਼’ ਦਾ ਟੀਜ਼ਰ ਆਪਣੇ ਵੀ. ਐੱਫ. ਐਕਸ. ਤੇ ਕਿਰਦਾਰਾਂ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਇਆ ਸੀ ਪਰ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਓਮ ਰਾਓਤ ਦੇ ਕੰਮ ਤੋਂ ਬੇਹੱਦ ਖ਼ੁਸ਼ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫ਼ਿਲਮ ਕੁਝ ਕਮਾਲ ਦਿਖਾਏਗੀ। ਭੂਸ਼ਣ ਕੁਮਾਰ ਨੇ ਓਮ ਰਾਓਤ ਨੂੰ ਲਾਲ ਰੰਗ ਦੀ ਫਰਾਰੀ ਐੱਫ. 8 ਟ੍ਰੀਬੂਟੋ ਲਗਜ਼ਰੀ ਕਾਰ ਤੋਹਫ਼ੇ ’ਚ ਦਿੱਤੀ ਹੈ। ਇਸ ਸੁਪਰ ਕਾਰ ਦੀ ਕੀਮਤ 4.08 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਹ ਕਾਰ ਸਿੱਧੇ ਸ਼ੋਅਰੂਮ ਤੋਂ ਨਹੀਂ ਆਈ ਹੈ, ਸਗੋਂ ਪਹਿਲਾਂ ਤੋਂ ਹੀ ਭੂਸ਼ਣ ਕੁਮਾਰ ਦੇ ਨਾਂ ’ਤੇ ਰਜਿਸਟਰਡ ਸੀ।

PunjabKesari

ਵਿਵਾਦਾਂ 'ਚ ਘਿਰੀ ਅਜੇ ਦੇਵਗਨ ਦੀ ਫ਼ਿਲਮ 'ਥੈਂਕ ਗੌਡ' ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਜੇ ਦੇਵਗਨ, ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਸਟਾਰਰ ਫ਼ਿਲਮ 'ਥੈਂਕ ਗੌਡ' ਦੀ ਰਿਲੀਜ਼ ਵਿਰੁੱਧ ਦਾਇਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸੁਣਵਾਈ ਲਈ ਨਵੰਬਰ ਦੀ ਤਰੀਕ ਤੈਅ ਕੀਤੀ ਹੈ।
ਜਾਣਕਾਰੀ ਮੁਤਾਬਕ ਐਡਵੋਕੇਟ ਲੋਕੇਸ਼ ਕੁਮਾਰ ਚੌਧਰੀ ਵੱਲੋਂ ਦਾਇਰ ਪਟੀਸ਼ਨ 'ਚ ਨਿਰਮਾਤਾਵਾਂ 'ਤੇ ਭਗਵਾਨ ਚਿਤਰਗੁਪਤ ਦੇ ਕਿਰਦਾਰ ਨੂੰ ਇਤਰਾਜ਼ਯੋਗ ਚਿੱਤਰ 'ਚ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜੋ ਅਪਮਾਨਜਨਕ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।

PunjabKesari

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News