ਅੱਜ ਦੇ ਦਿਨ ਸਿਰਫ਼ 150 ਰੁਪਏ ਦੇ ਕੇ 3ਡੀ ’ਚ ਦੇਖੋ ਫ਼ਿਲਮ ‘ਆਦਿਪੁਰਸ਼’

Friday, Jun 23, 2023 - 09:59 AM (IST)

ਅੱਜ ਦੇ ਦਿਨ ਸਿਰਫ਼ 150 ਰੁਪਏ ਦੇ ਕੇ 3ਡੀ ’ਚ ਦੇਖੋ ਫ਼ਿਲਮ ‘ਆਦਿਪੁਰਸ਼’

ਮੁੰਬਈ (ਬਿਊਰੋ)– ‘ਆਦਿਪੁਰਸ਼’ ਨੇ ਆਪਣੇ ਪਹਿਲੇ ਪੰਜ ਦਿਨਾਂ ’ਚ ਬਾਕਸ ਆਫਿਸ ’ਤੇ 395 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਭਾਰਤ ਭਰ ਦੇ ਦਰਸ਼ਕਾਂ ਨੇ ਇਸ ਮਹਾਕਾਵਿ ਦਾ ਆਨੰਦ ਮਾਣਿਆ ਹੈ ਤੇ ਇਹ ਖ਼ਾਸ ਤੌਰ ’ਤੇ ਬੱਚਿਆਂ ਲਈ ਹਿੱਟ ਹੈ।

ਹੋਰ ਪਰਿਵਾਰਾਂ ਨੂੰ ਇਕੱਠੇ ਆਉਣ ਤੇ ਸੰਪਾਦਿਤ ਤੇ ਬਦਲੇ ਹੋਏ ਸੰਵਾਦਾਂ ਦੇ ਨਾਲ ਹਿੰਦੀ ’ਚ ਇਸ ਦ੍ਰਿਸ਼ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਨ ਲਈ ‘ਆਦਿਪੁਰਸ਼’ ਦੀ ਟੀਮ ਨੇ ਹੁਣ ਅਗਲੇ ਦੋ ਦਿਨਾਂ ਲਈ ਕੀਮਤਾਂ ਘਟਾ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਤੁਸੀਂ ਘੱਟ ਕੀਮਤ ’ਤੇ ਇਸ ਪੂਰੇ ਸਿਨੇਮਾਈ ਅਨੁਭਵ ਦਾ ਆਨੰਦ ਲੈ ਸਕਦੇ ਹੋ। ਅੱਜ 150 ਰੁਪਏ ਖ਼ਾਸ ਤੌਰ ’ਤੇ ਪਰਿਵਾਰਾਂ ਲਈ 3ਡੀ ’ਚ ਵੱਡੀ ਸਕ੍ਰੀਨ ’ਤੇ ਦ੍ਰਿਸ਼ਾਂ ਦਾ ਆਨੰਦ ਲੈਣ ਲਈ ਇਸ ਨੂੰ ਹੋਰ ਕਿਫਾਇਤੀ ਬਣਾ ਦਿੱਤਾ ਹੈ।

ਥੀਏਟਰਾਂ ਵਲੋਂ ਲਾਗੂ 3ਡੀ ਗਲਾਸਾਂ ਲਈ ਥੋੜ੍ਹਾ ਵਾਧੂ ਭੁਗਤਾਨ ਕਰਕੇ ਇਸ ਨੂੰ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News