‘ਸੂਰਿਆਵੰਸ਼ੀ’ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋਏ ਰੋਹਿਤ ਸ਼ੈਟੀ ਨੇ ਆਖ ਦਿੱਤੀ ਇਹ ਗੱਲ

Sunday, Nov 28, 2021 - 10:49 AM (IST)

‘ਸੂਰਿਆਵੰਸ਼ੀ’ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋਏ ਰੋਹਿਤ ਸ਼ੈਟੀ ਨੇ ਆਖ ਦਿੱਤੀ ਇਹ ਗੱਲ

ਮੁੰਬਈ : 'ਸੂਰਿਆਵੰਸ਼ੀ' ਫ਼ਿਲਮ ਦੀ ਸਫਲਤਾ ਤੋਂ ਉਤਸ਼ਾਹਿਤ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਹੁਣ 'ਗੋਲਮਾਲ 5' ’ਤੇ ਕੰਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ 'ਗੋਲਮਾਲ 5' ਦਾ ਐਲਾਨ 3 ਸਾਲ ਪਹਿਲਾਂ ਹੀ ਹੋ ਗਿਆ ਸੀ। ਹਾਲਾਂਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਦੀ ਸ਼ੂਟਿੰਗ ਸ਼ੁਰੂ ਨਹੀਂ ਹੋ ਸਕੀ ਸੀ ਪਰ ਹੁਣ ਇਸ ਨੂੰ ਦੁਬਾਰਾ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari
ਰੋਹਿਤ ਸ਼ੈਟੀ ਨੇ 2018 'ਚ ਕੀਤਾ ਸੀ 'ਗੋਲਮਾਲ' ਦੀ ਪੰਜਵੀਂ ਕੜੀ ਦਾ ਐਲਾਨ
ਰੋਹਿਤ ਸ਼ੈਟੀ ਨੇ 2018 'ਚ ਐਲਾਨ ਕੀਤਾ ਸੀ ਕਿ ਉਹ 'ਗੋਲਮਾਲ' ਫ਼ਿਲਮ ਦੀ ਪੰਜਵੀਂ ਕੜੀ ਬਣਾਉਣਗੇ। ਇਸ ਫ਼ਿਲਮ 'ਚ ਅਰਸ਼ਦ ਵਾਰਸੀ, ਕੁਣਾਲ ਖੇਮੂ, ਸ਼੍ਰੇਅਸ ਤਲਪਡੇ ਅਤੇ ਤੁਸ਼ਾਰ ਕਪੂਰ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਨੇ ਰਣਵੀਰ ਸਿੰਘ ਦੀ ਫ਼ਿਲਮ 'ਸਿੰਬਾ' 'ਚ ਇਕ ਸਪੈਸ਼ਲ ਅਪੀਅਰੈਂਸ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਸੀ। ਸਾਰੇ ‘ਆਂਖ ਮਾਰੇ’ ਗਾਣੇ 'ਚ ਇਕੱਠੇ ਨਜ਼ਰ ਆਏ ਸਨ। ਹੁਣ ਰੋਹਿਤ ਸ਼ੈਟੀ ਨੇ ਇਕ ਇੰਟਰਵਿਊ 'ਚ ਕਿਹਾ ਹੈ, ‘ਇਹ ਹੋਵੇਗਾ, ਮੈਂ ਕਹਿ ਰਿਹਾ ਹਾਂ। 'ਸੂਰਿਆਵੰਸ਼ੀ' ਦੀ ਰਿਲੀਜ਼ ਨੂੰ 2 ਸਾਲ ਲੱਗ ਗਏ ਕਿਉਂਕਿ ਤਾਸਾਬੰਦੀ ਲੱਗੀ ਸੀ। ਫਿਲਮ 'ਗੋਲਮਾਲ' ਕਦੀ ਖ਼ਤਮ ਨਹੀਂ ਹੋਵੇਗੀ।’


author

Aarti dhillon

Content Editor

Related News