ਜੰਮੂ-ਕਸ਼ਮੀਰ ’ਚ ਪੱਥਰਬਾਜ਼ੀ ਤੋਂ ਬਾਅਦ ਇਮਰਾਨ ਹਾਸ਼ਮੀ ਨੇ ਟਵੀਟ ਕਰਕੇ ਦੱਸਿਆ ਸੱਚ

Tuesday, Sep 20, 2022 - 01:09 PM (IST)

ਜੰਮੂ-ਕਸ਼ਮੀਰ ’ਚ ਪੱਥਰਬਾਜ਼ੀ ਤੋਂ ਬਾਅਦ ਇਮਰਾਨ ਹਾਸ਼ਮੀ ਨੇ ਟਵੀਟ ਕਰਕੇ ਦੱਸਿਆ ਸੱਚ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਇਸ ਸਮੇਂ ਸੁਰਖੀਆਂ ’ਚ ਹਨ। ਹਾਲ ਹੀ ’ਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ ਕਿ ਇਮਰਾਨ ਹਾਸ਼ਮੀ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਫ਼ਿਲਮ ‘ਗਰਾਊਂਡ ਜ਼ੀਰੋ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਬਾਜ਼ਾਰ ’ਚ ਘੁੰਮ ਰਹੇ ਸਨ। ਫਿਰ ਕੁਝ ਅਣਪਛਾਤੇ ਲੋਕਾਂ ਨੇ ਅਦਾਕਾਰ ’ਤੇ ਪੱਥਰ ਸੁੱਟੇ। ਜਿਸ ’ਚ ਉਹ ਜ਼ਖਮੀ ਹੋ ਗਏ। ਹੁਣ ਇਮਰਾਨ ਨੇ ਇਸ ਖ਼ਬਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੱਚ ਦੱਸਿਆ ਹੈ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕੀਤਾ ਸੰਬੋਧਿਤ, ਇਨ੍ਹਾਂ ਦੋਵਾਂ ਹਸਤੀਆਂ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਅਦਾਕਾਰ ਇਮਰਾਨ ਹਾਸ਼ਮੀ ਨੇ ਟਵੀਟ ਕਰਕੇ ਦੱਸਿਆ ਹੈ ਕਿ ‘ਕਸ਼ਮੀਰ ਦੇ ਲੋਕਾਂ ਨੇ ਬਹੁਤ ਚੰਗੇ ਅਤੇ ਦਿਲੋਂ ਸੁਆਗਤ ਕਰ ਰਹੇ ਹਨ। ਸ਼੍ਰੀਨਗਰ ਅਤੇ ਪਹਿਲਗਾਮ ’ਚ ਸ਼ੂਟਿੰਗ ਦਾ ਸ਼ਾਨਦਾਰ ਅਨੁਭਵ ਰਿਹਾ ਹੈ। ਪੱਥਰਬਾਜ਼ੀ ਦੀ ਘਟਨਾ ’ਚ ਮੇਰੇ ਜ਼ਖਮੀ ਹੋਣ ਦੀ ਖ਼ਬਰ ਗਲਤ ਹੈ।’

ਸਾਹਮਣੇ ਆਈਆਂ ਖ਼ਬਰਾਂ ਮੁਤਾਬਕ ਅਦਾਕਾਰ ਪਹਿਲਗਾਮ ’ਚ ਫ਼ਿਲਮ ‘ਗਰਾਊਂਡ ਜ਼ੀਰੋ’ ਦੀ ਸ਼ੂਟਿੰਗ ਕਰ ਰਹੇ ਸਨ। ਜੋ ਕਿ ਬੀ.ਐੱਸ.ਐਫ਼ ਜਵਾਨ ’ਤੇ ਆਧਾਰਿਤ ਫ਼ਿਲਮ ਹੈ। ਸ਼ੂਟਿੰਗ ਆਰਾਮ ਅਤੇ ਸ਼ਾਂਤੀ ਨਾਲ ਹੋਈ। ਸ਼ੂਟ ਖ਼ਤਮ ਕਰਨ ਤੋਂ ਬਾਅਦ ਇਮਰਾਨ ਹਾਸ਼ਮੀ ਮੇਕਰਸ ਦੇ ਨਾਲ ਪਹਿਲਗਾਮ ਦੇ ਮੇਨ ਬਾਜ਼ਾਰ ਪਹੁੰਚੇ। ਜਿੱਥੇ ਕੁਝ ਅਣਪਛਾਤੇ ਲੋਕਾਂ ਨੇ ਐਕਟਰ ਅਤੇ ਨਾਲ ਵਾਲੇ ਲੋਕਾਂ ’ਤੇ ਪੱਥਰ ਸੁੱਟੇ। ਇਸ ਮਾਮਲੇ ’ਚ ਪਹਿਲਗਾਮ ਥਾਣੇ ’ਚ ਐਫ਼.ਆਈ.ਆਰ ਦਰਜ ਕੀਤੀ ਗਈ ਸੀ। ਪਥਰਾਅ ਕਰਨ ਵਾਲਿਆਂ ’ਤੇ ਧਾਰਾ 147, 148, 370, 336, 323 ਲਗਾਈ ਗਈ।

ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਵਰਿੰਦਾਵਨ ਪਹੁੰਚੀ ਕੰਗਨਾ ਰਣੌਤ, ਪਰਿਵਾਰ ਨਾਲ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)

ਅਦਾਕਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਇਮਰਾਨ ਜਲਦੀ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ ‘ਸੈਲਫ਼ੀ’ ’ਚ ਨਜ਼ਰ ਆਉਣਗੇ। ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ’ਚ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ਾ ਸ਼ਰਮਾ ਕਰ ਰਹੀ ਹੈ ਅਤੇ ਅਗਲੇ ਸਾਲ ਈਦ ਦੇ ਖ਼ਾਸ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


 


author

Shivani Bassan

Content Editor

Related News