ਹਾਰਰ ਫਿਲਮ ''ਰੂਹ'' ''ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ

Tuesday, Jun 23, 2026 - 03:34 PM (IST)

ਹਾਰਰ ਫਿਲਮ ''ਰੂਹ'' ''ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਪੰਜ ਸਾਲਾਂ ਬਾਅਦ ਇੱਕ ਵਾਰ ਫਿਰ ਹਾਰਰ ਫਿਲਮ ਵਿੱਚ ਨਜ਼ਰ ਆਉਣਗੇ। ਇਮਰਾਨ ਹਾਸ਼ਮੀ ਦੀ ਨਵੀਂ ਫਿਲਮ 'ਰੂਹ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਇਕ ਮਿਊਜ਼ੀਕਲ ਹਾਰਰ ਫਿਲਮ ਹੋਵੇਗੀ। ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਆਵਾਰਾਪਨ 2' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਇਮਰਾਨ ਹਾਸ਼ਮੀ ਦੇ ਨਵਾਂ ਪ੍ਰੋਜੈਕਟ 'ਰੂਹ' ਦਾ ਟਾਈਟਲ ਜਾਰੀ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਮਯੰਕ ਸ਼ਰਮਾ ਕਰਨਗੇ, ਜਦੋਂਕਿ ਇਸ ਦੀ ਕਹਾਣੀ ਮਯੰਕ ਸ਼ਰਮਾ ਅਤੇ ਵਿਸ਼ਾਲ ਕਪੂਰ ਨੇ ਲਿਖੀ ਹੈ। ਵਿੱਕੇਡ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਵਿਕਰਮ ਖਖਰ ਅਤੇ ਸੰਨੀ ਖੰਨਾ ਕਰ ਰਹੇ ਹਨ।

ਨਿਰਮਾਤਾਵਾਂ ਦੇ ਅਨੁਸਾਰ 'ਰੂਹ' 2027 ਵਿੱਚ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। ਇਮਰਾਨ ਹਾਸ਼ਮੀ ਨੇ ਹਿੰਦੀ ਸਿਨੇਮਾ ਵਿੱਚ ਹਾਰਰ ਫਿਲਮਾਂ ਵਿੱਚ ਆਪਣੇ ਕੰਮ ਲਈ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਨੇ 'ਰਾਜ਼', 'ਰਾਜ਼ 3', 'ਏਕ ਥੀ ਡਾਇਨ' ਅਤੇ 'ਰਾਜ਼: ਰੀਬੂਟ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਆਖਰੀ ਹਾਰਰ ਫਿਲਮ "ਡਾਇਬੁਕ" ਸੀ, ਜੋ ਕਿ OTT ਪਲੇਟਫਾਰਮਾਂ 'ਤੇ ਰਿਲੀਜ਼ ਹੋਈ ਸੀ। 


author

cherry

Content Editor

Related News