ਵਰੁਣ ਧਵਨ ਦੇ ਇਸ ਲਹਿਜ਼ੇ ਨੂੰ ਦੇਖ ਕਾਇਲ ਹੋਏ ਐਲਵਿਸ਼ ਯਾਦਵ
Saturday, Jan 17, 2026 - 01:43 PM (IST)
ਮਨੋਰੰਜਨ ਡੈਸਕ- ਬਾਲੀਵੁੱਡ ਇੰਡਸਟ੍ਰੀ ਦੇ ਚੋਟੀ ਦੇ ਨਿਰਦੇਸ਼ਕਾਂ ਵਿਚੋਂ ਇਕ, ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ "ਬਾਰਡਰ 2" ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਨਿਰਮਾਤਾ ਦੋ ਦਹਾਕਿਆਂ ਬਾਅਦ 1997 ਦੀ ਫਿਲਮ "ਬਾਰਡਰ" ਦਾ ਸੀਕਵਲ ਦਰਸ਼ਕਾਂ ਲਈ ਪੇਸ਼ ਕਰ ਰਹੇ ਹਨ। "ਬਾਰਡਰ" ਤੋਂ ਬਾਅਦ, ਇਸ ਸੀਕਵਲ ਵਿਚ ਸੰਨੀ ਦਿਓਲ ਦੀ ਜ਼ਬਰਦਸਤ ਵਾਪਸੀ ਵੀ ਦੇਖਣ ਨੂੰ ਮਿਲ ਰਹੀ ਹੈ। ਵਰੁਣ ਧਵਨ, ਅਹਾਨ ਸ਼ੈੱਟੀ ਅਤੇ ਦਿਲਜੀਤ ਦੋਸਾਂਝ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿਚ ਵਰੁਣ ਧਵਨ ਕਰਨਲ ਹੋਸ਼ੀਅਰ ਸਿੰਘ ਦਹੀਆ (ਪੀ.ਵੀ.ਸੀ.) ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। "ਬਿੱਗ ਬੌਸ ਓਟੀਟੀ" ਜੇਤੂ ਐਲਵਿਸ਼ ਯਾਦਵ ਨੇ ਇਸ ਫਿਲਮ ਵਿਚ ਵਰੁਣ ਧਵਨ ਦੇ ਹਰਿਆਣਵੀ ਲਹਿਜ਼ੇ ਦੀ ਪ੍ਰਸ਼ੰਸਾ ਕੀਤੀ ਹੈ।
ਕੰਟੈਂਟ ਕ੍ਰਿਏਟਰ ਅਤੇ "ਬਿੱਗ ਬੌਸ ਓ.ਟੀ.ਟੀ." ਜੇਤੂ ਐਲਵਿਸ਼ ਯਾਦਵ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵਰੁਣ ਧਵਨ ਦੀ ਪ੍ਰਸ਼ੰਸਾ ਕੀਤੀ। ਐਲਵਿਸ਼ ਨੇ ਸਾਂਝਾ ਕੀਤਾ ਕਿ ਉਹ ਖੁਦ ਹਰਿਆਣਵੀ ਹਨ ਤੇ ਵਰੁਣ ਧਵਨ ਦਾ ਲਹਿਜ਼ਾ ਪਸੰਦ ਕਰਦਾ ਹੈ। ਉਸ ਨੇ ਕਿਹਾ, "ਮੈਂ ਹੁਣੇ 'ਬਾਰਡਰ 2' ਦਾ ਟ੍ਰੇਲਰ ਦੇਖਿਆ ਹੈ ਅਤੇ ਮੈਨੂੰ ਗਾਣੇ ਅਤੇ ਸੰਨੀ ਪਾਜੀ ਬਹੁਤ ਪਸੰਦ ਆਏ। ਵਰੁਣ ਭਾਈ ਇਕ ਹਰਿਆਣਵੀ ਕਿਰਦਾਰ ਨਿਭਾ ਰਹੇ ਹਨ। ਉਸਦਾ ਲਹਿਜ਼ਾ ਬਹੁਤ ਵਧੀਆ ਹੈ। ਉਹ ਫਿਲਮ ਵਿਚ ਇਕ ਜਾਟ ਦਾ ਕਿਰਦਾਰ ਨਿਭਾਉਂਦਾ ਹੈ ਅਤੇ ਮੈਂ ਉਸਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ!"
ਇਸ ਦੌਰਾਨ ਵਰੁਣ ਧਵਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਐਲਵਿਸ਼ ਯਾਦਵ ਦੀ ਵੀਡੀਓ ਨੂੰ ਦੁਬਾਰਾ ਪੋਸਟ ਕੀਤਾ ਅਤੇ ਲਿਖਿਆ, "ਤੁਹਾਡਾ ਬਹੁਤ ਧੰਨਵਾਦ, ਐਲਵਿਸ਼ ਭਾਈ। ਮੈਨੂੰ ਤੁਹਾਡਾ ਕੰਮ ਦੇਖਣਾ ਵੀ ਬਹੁਤ ਪਸੰਦ ਹੈ।" "ਬਾਰਡਰ" 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਿਤ ਹੈ। ਇਸ ਫਿਲਮ ਵਿਚ ਮੋਨਾ ਸਿੰਘ, ਸੋਨਮ ਬਾਜਵਾ, ਅਨਿਆ ਸਿੰਘ ਅਤੇ ਮੇਧਾ ਰਾਣਾ ਸਮੇਤ ਹੋਰ ਕਲਾਕਾਰ ਹਨ। ਇਹ ਫਿਲਮ 23 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ।
