ਐਲਵਿਸ਼ ਯਾਦਵ ਨੇ ਕੀਤੀ ਹਰਿਆਣਾ ਦੇ ਸੀ. ਐੱਮ. ਨਾਲ ਮੁਲਾਕਾਤ, ਕੀ ਰਾਜਨੀਤੀ ’ਚ ਆਵੇਗਾ ‘BB OTT 2’ ਦਾ ਜੇਤੂ?

Monday, Aug 21, 2023 - 01:37 PM (IST)

ਐਲਵਿਸ਼ ਯਾਦਵ ਨੇ ਕੀਤੀ ਹਰਿਆਣਾ ਦੇ ਸੀ. ਐੱਮ. ਨਾਲ ਮੁਲਾਕਾਤ, ਕੀ ਰਾਜਨੀਤੀ ’ਚ ਆਵੇਗਾ ‘BB OTT 2’ ਦਾ ਜੇਤੂ?

ਮੁੰਬਈ (ਬਿਊਰੋ)– ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੇ ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ’ਚ ਐਂਟਰੀ ਲੈ ਕੇ ਘਰ-ਘਰ ’ਚ ਨਾਮ ਕਮਾਇਆ ਹੈ। ਜਦੋਂ ਤੋਂ ਉਹ ਸ਼ੋਅ ਦੀ ਟਰਾਫੀ ਲੈ ਕੇ ਵਾਪਸ ਆਇਆ ਹੈ, ਉਦੋਂ ਤੋਂ ਹੀ ਲੋਕਾਂ ’ਚ ਉਸ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਐਲਵਿਸ਼ ਨੂੰ ਲੋਕਾਂ ਦੇ ਦਿਲਾਂ ’ਚੋਂ ਕਾਫੀ ਪਿਆਰ ਮਿਲ ਰਿਹਾ ਹੈ। ਹਾਲ ਹੀ ’ਚ ਯੂਟਿਊਬਰ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੇ ਘਰ ਵਿਖੇ ਮੁਲਾਕਾਤ ਕੀਤੀ ਸੀ। ਐਲਵਿਸ਼ ਨੇ ਦਿੱਲੀ ’ਚ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ, ਜਿਥੇ ਸੀ. ਐੱਮ. ਮਨੋਹਰ ਲਾਲ ਖੱਟਰ ਨੇ ਵੀ ਸ਼ਿਰਕਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਸਮਾਰੋਹ ’ਚ ਤਿੰਨ ਲੱਖ ਤੋਂ ਜ਼ਿਆਦਾ ਲੋਕ ਪਹੁੰਚੇ ਸਨ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਟੇਜ ’ਤੇ ਆ ਕੇ ਐਲਵਿਸ਼ ਯਾਦਵ ਨੂੰ ਸਨਮਾਨਿਤ ਕੀਤਾ। ‘ਬਿੱਗ ਬੌਸ’ ਦੇ ਪ੍ਰਤੀਯੋਗੀ ਪ੍ਰਿੰਸ ਨਰੂਲਾ ਵੀ ਮੰਚ ’ਤੇ ਮੌਜੂਦ ਸਨ। ਨਾਲ ਹੀ ਐਲਵਿਸ਼ ਦੇ ਮਾਤਾ-ਪਿਤਾ ਵੀ ਉਥੇ ਨਜ਼ਰ ਆਏ। ਇਹ ਸਮਾਰੋਹ ਗੁਰੂਗ੍ਰਾਮ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਹੋਇਆ। ਜੇਕਰ ਦੇਖਿਆ ਜਾਵੇ ਤਾਂ ਐਲਵਿਸ਼ ਜਦੋਂ ‘ਬਿੱਗ ਬੌਸ ਓ. ਟੀ. ਟੀ. 2’ ਦੇ ਘਰ ਦੇ ਅੰਦਰ ਸੀ ਤਾਂ ਉਸ ਨੇ ਰਾਜਨੀਤੀ ’ਚ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਬੇਬੀਕਾ ਧੁਰਵੇ ਦੇ ਪਿਤਾ ਨੂੰ ਕਿਹਾ ਸੀ ਕਿ ਉਹ ਰਾਜਨੀਤੀ ’ਚ ਆਉਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਬਨੀਤਾ ਸੰਧੂ ਨੇ ਏ. ਪੀ. ਢਿੱਲੋਂ ਨਾਲ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਤਸਵੀਰਾਂ ਸਾਂਝੀਆਂ ਕਰ ਲਿਖੀ ਖ਼ਾਸ ਗੱਲ

ਹੁਣ ਇਕ ਇੰਟਰਵਿਊ ’ਚ ਐਲਵਿਸ਼ ਨੇ ਰਾਜਨੀਤੀ ’ਚ ਜਾਣ ਦੇ ਮਾਮਲੇ ’ਤੇ ਆਪਣੀ ਰਾਏ ਦਿੱਤੀ ਹੈ। ਇੰਟਰਵਿਊ ’ਚ ਐਲਵਿਸ਼ ਨੇ ਕਿਹਾ, ‘‘ਮੈਂ ਬਹੁਤ ਖ਼ਾਸ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਮੁੱਖ ਮੰਤਰੀ ਨੂੰ ਮਿਲ ਸਕਿਆ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ, ਉਦੋਂ ਤੋਂ ਮੈਨੂੰ ਖ਼ਾਸ ਮਹਿਸੂਸ ਹੋ ਰਿਹਾ ਸੀ। ਜਦੋਂ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਇਸ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ।’’

PunjabKesari

ਇਸ ਤੋਂ ਇਲਾਵਾ ਐਲਵਿਸ਼ ਨੇ ਦੱਸਿਆ ਕਿ ਮੁੱਖ ਮੰਤਰੀ ਉਨ੍ਹਾਂ ਦੇ ਸਮਾਗਮ ਦਾ ਹਿੱਸਾ ਹੋਣਗੇ। ਇਸ ’ਤੇ ਯੂਟਿਊਬਰ ਨੇ ਕਿਹਾ ਕਿ ਉਹ ਉਥੇ ਸਿਰਫ ਆਪਣਾ ਆਸ਼ੀਰਵਾਦ ਦੇਣ ਲਈ ਆ ਰਹੇ ਹਨ। ਇਸ ’ਚ ਕੋਈ ਸਿਆਸੀ ਮੁੱਦਾ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਐਲਵਿਸ਼ ਤੋਂ ਰਾਜਨੀਤੀ ’ਚ ਐਂਟਰੀ ਲੈਣ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਭਵਿੱਖ ਲਈ ਕੁਝ ਵੀ ਤੈਅ ਨਹੀਂ ਕੀਤਾ ਹੈ। ਜਦੋਂ ਸਮਾਂ ਲੈ ਕੇ ਜਾਵੇਗਾ, ਮੈਂ ਚਲਾ ਜਾਵਾਂਗਾ। ਮੈਨੂੰ ਸਿਰਫ਼ ਬਜ਼ੁਰਗਾਂ ਦੇ ਆਸ਼ੀਰਵਾਦ ਦੀ ਲੋੜ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News