‘ਬਿੱਗ ਬੌਸ ਓ. ਟੀ. ਟੀ. 2’ ਦੀ ਟਰਾਫੀ ਵਾਪਸ ਕਰਨਾ ਚਾਹੁੰਦੇ ਨੇ ਐਲਵਿਸ਼ ਯਾਦਵ, ਜਾਣੋ ਕੀ ਹੈ ਵਜ੍ਹਾ
Tuesday, Oct 03, 2023 - 06:40 PM (IST)
ਮੁੰਬਈ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ਦੇ ਜੇਤੂ ਐਲਵਿਸ਼ ਯਾਦਵ ਤੇ ਰਨਰਅੱਪ ਅਭਿਸ਼ੇਕ ਮਲਹਾਨ ਵਿਚਾਲੇ ਠੰਡੀ ਜੰਗ ਚੱਲ ਰਹੀ ਹੈ। ਦੋਵਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਲੜ ਰਹੇ ਹਨ। ਇਸ ਵਿਚਾਲੇ ਅਭਿਸ਼ੇਕ ਮਲਹਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਉਸ ਨੇ ਸਫਾਈ ਦਿੱਤੀ ਸੀ। ਉਥੇ ਐਲਵਿਸ਼ ਨੇ ਇਸ ਦਾ ਜਵਾਬ ਦਿੱਤਾ ਸੀ। ਉਸ ਨੇ ਕਿਹਾ ਕਿ ਜਦੋਂ ਨਾਂ ਹੀ ਨਹੀਂ ਲਿਆ ਗਿਆ ਤਾਂ ਫਿਰ ਉਹ ਵਿਚਕਾਰੋਂ ਕਿਉਂ ਬੋਲਣ ਲੱਗ ਪਿਆ। ਭਾਵ ਉਹ ਜਾਣਦੇ ਹਨ ਕਿ ਉਹ ਅਜਿਹਾ ਕਰਨ ਵਾਲੇ ਹਨ। ਹੁਣ ਨੈਗੇਟਿਵ ਪੀ. ਆਰ. ਕਾਰਨ ਐਲਵਿਸ਼ ਯਾਦਵ ਪੂਰੀ ਤਰ੍ਹਾਂ ਪ੍ਰੇਸ਼ਾਨ ਹਨ। ਉਸ ਨੇ ਆਪਣੀ ਟਰਾਫੀ ਵਾਪਸ ਕਰਨ ਦੀ ਗੱਲ ਵੀ ਕੀਤੀ ਹੈ।
ਆਪਣੇ ਵਲੌਗ ’ਚ ਐਲਵਿਸ਼ ਯਾਦਵ ਨੇ ‘ਬਿੱਗ ਬੌਸ ਓ. ਟੀ. ਟੀ. 2’ ਦੀ ਟਰਾਫੀ ਦਿਖਾਉਂਦਿਆਂ ਕਿਹਾ, ‘‘ਭਰਾ, ਇਹ ਲਓ ਤੇ ਮੈਨੂੰ ਬਖਸ਼ ਦਿਓ। ਇਹ ਲਓ ਭਾਈ। ਟਵਿਟਰ ’ਤੇ ਪੋਸਟ ਦੇਖੀ ਦੋਸਤ। ਇਸ ਨੂੰ ਕੋਰੀਅਰ ਕਰਵਾਓ। ਸਾਨੂੰ ਇਕੱਲਾ ਛੱਡ ਦਿਓ ਭਰਾ। ਮੈਂ ਤੁਹਾਡੇ ਸਾਰਿਆਂ ਸਾਹਮਣੇ ਹੱਥ ਜੋੜ ਰਿਹਾ ਹਾਂ। ਇਸ ਨੂੰ ਦੂਰ ਲੈ ਜਾਓ, ਇਹ ਮੁੱਖ ਜੜ੍ਹ ਹੈ, ਇਹ ਘੋੜਾ ਵੀ ਲੈ ਜਾਓ। ਇਹ ਵੀ ਉਥੋਂ ਹੀ ਹੈ। ਸਾਨੂੰ ਬਿੱਗ ਬੌਸ ਤੋਂ ਕੁਝ ਨਹੀਂ ਚਾਹੀਦਾ ਭਰਾ। ਸਾਨੂੰ ਸ਼ਾਂਤੀ ਚਾਹੀਦੀ ਹੈ। ਪਿਆਰ ਨਾਲ ਭਰੀ ਜ਼ਿੰਦਗੀ, ਜਿਵੇਂ ਅਸੀਂ ਪਹਿਲਾਂ ਗੁਜ਼ਾਰ ਰਹੇ ਸੀ। ਸਾਨੂੰ ਇਹ ਸਭ ਕੁਝ ਨਹੀਂ ਚਾਹੀਦਾ।’’
ਇਹ ਖ਼ਬਰ ਵੀ ਪੜ੍ਹੋ : ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਗਾਇਕ ਜਸਬੀਰ ਜੱਸੀ, ਕਬਰਾਂ ਵਾਲੇ ਬਿਆਨ ’ਤੇ ਹੋਏ ਸਿੱਧੇ
ਐਲਵਿਸ਼ ਯਾਦਵ ਨੇ ਟਰਾਫੀ ਚੁੱਕੀ ਤੇ ਉਸ ’ਤੇ ਲਿਖਿਆ ਟੈਕਸਟ ਪੜ੍ਹਿਆ, ‘‘ਬਿੱਗ ਬੌਸ ਓ. ਟੀ. ਟੀ. 2 ਵਿਜੇਤਾ।’’ ਫਿਰ ਉਸ ਨੇ ਕਿਹਾ, ‘‘ਮੈਂ ਅਜਿਹਾ ਹੀ ਹਾਂ। ਰਿਕਾਰਡ ’ਤੇ ਪਰ ਜੇਕਰ ਤੁਸੀਂ ਇਹ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਘਰ ਲੈ ਜਾਓ ਤੇ ਇਹ ਸਭ ਕੁਝ ਵਾਪਸ ਬਾਹਰ। ਮੈਂ ਸਭ ਕੁਝ ਦੇਖਿਆ। ਮੈਨੂੰ ਇਸ ਸਭ ਦਾ ਜ਼ਿਕਰ ਕਰਨ ਦੀ ਵੀ ਲੋੜ ਨਹੀਂ ਹੈ। ਇੰਨੇ ਦਿਨਾਂ ਬਾਅਦ ਘਰ ਆਇਆ ਹਾਂ। ਮੈਂ ਇਥੇ ਕੁਝ ਸਮੇਂ ਲਈ ਹਾਂ। ਮੇਰਾ ਕਾਰੋਬਾਰ ਠੀਕ ਚੱਲ ਰਿਹਾ ਹੈ। ਮੈਂ ਇਨ੍ਹਾਂ ਗੱਲਾਂ ’ਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਨਾ ਹੀ ਮੈਂ ਕਿਸੇ ਦੇ ਗਲਤ ਕੰਮਾਂ ’ਚ ਸ਼ਾਮਲ ਹੋਣਾ ਚਾਹੁੰਦਾ ਹਾਂ। ਮੈਂ ਆਪਣਾ ਪੈਸਾ ਕਮਾਉਣਾ ਚਾਹੁੰਦਾ ਹਾਂ।’’
ਜਾਣਕਾਰੀ ਲਈ ਦੱਸ ਦੇਈਏ ਕਿ ਐਲਵੀਸ਼ ਯਾਦਵ ਨੇ ਅਭਿਸ਼ੇਕ ਮਲਹਾਨ ’ਤੇ ਦੋਸ਼ ਲਗਾਇਆ ਸੀ ਕਿ ਯੂਟਿਊਬਰ ਨੇ ਟਵਿਟਰ ’ਤੇ 25 ਲੱਖ ਰੁਪਏ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਨੈਗੇਟਿਵ ਪੀ. ਆਰ. ਕਰਵਾਈ ਹੈ। ਇਸ ਤੋਂ ਬਾਅਦ ਅਭਿਸ਼ੇਕ ਮਲਹਾਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।