ਏਕਤਾ ਕਪੂਰ ਛੇਤੀ ਕਰੇਗੀ ਸਭ ਤੋਂ ਨਿਡਰ ਰਿਐਲਿਟੀ ਸ਼ੋਅ ਦਾ ਐਲਾਨ

Wednesday, Feb 02, 2022 - 10:30 AM (IST)

ਏਕਤਾ ਕਪੂਰ ਛੇਤੀ ਕਰੇਗੀ ਸਭ ਤੋਂ ਨਿਡਰ ਰਿਐਲਿਟੀ ਸ਼ੋਅ ਦਾ ਐਲਾਨ

ਮੁੰਬਈ (ਬਿਊਰੋ)– ਏਕਤਾ ਕਪੂਰ ਜਲਦ ਹੀ ਆਲਟ ਬਾਲਾਜੀ ਤੇ ਐੱਮ. ਐਕਸ. ਪਲੇਅਰ ਲਈ ਸਭ ਤੋਂ ਵੱਡੇ ਤੇ ਸਭ ਤੋਂ ਨਿਡਰ ਰਿਐਲਿਟੀ ਸ਼ੋਅ ਦਾ ਐਲਾਨ ਕਰੇਗੀ।

ਆਪਣੇ ਦਰਸ਼ਕਾਂ ਲਈੇ ਵੱਖ-ਵੱਖ ਜਾਨਰ ਤੇ ਕਹਾਣੀਆਂ ਨਾਲ ਭਰਪੂਰ ਕੰਟੈਂਟ ਰਾਹੀਂ ਮਨੋਰੰਜਨ ਕਰਨ ਵਾਲੇ ਆਲਟ ਬਾਲਾਜੀ ਤੇ ਐੱਮ. ਐਕਸ. ਪਲੇਅਰ ਭਾਰਤੀ ਓ. ਟੀ. ਟੀ. ਈਕੋਸਿਸਟਮ ’ਚ ਸਭ ਤੋਂ ਵੱਡੇ ਤੇ ਸਭ ਤੋਂ ਨਿਡਰ ਰਿਐਲਿਟੀ ਸ਼ੋਅ ਦਾ ਐਲਾਨ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਸੂਤਰਾਂ ਦੀ ਮੰਨੀਏ ਤਾਂ ਏਕਤਾ ਭਾਰਤ ’ਚ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਦਾ ਐਲਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨੂੰ ਦਰਸ਼ਕਾਂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੇ ਸ਼ੋਅ ’ਚ ਨਹੀਂ ਦੇਖਿਆ ਹੋਵੇਗਾ।

ਇਸ ਨਾਨ-ਫਿਕਸ਼ਨ ਪੇਸ਼ਕਸ਼ ’ਚ ਦਰਸ਼ਕਾਂ ਨੂੰ ਜ਼ਿਆਦਾ ਉਤਸ਼ਾਹ ਤੇ ਐਨਰਜੀ ਦੇਖਣ ਨੂੰ ਮਿਲੇਗੀ। ਕੀ ਇਹ ਟੈਲੰਟ ਸ਼ੋਅ, ਡਾਂਸ ਰਿਐਲਿਟੀ ਸ਼ੋਅ ਜਾਂ ਫਿਰ ਲਵ-ਸਕੂਲ ਗੇਮ ਹੋਵੇਗੀ? ਸ਼ੋਅ ਦੇ ਕੰਸੈਪਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News