ਫ਼ਿਲਮ ‘ਗੁੱਡਬਾਏ’ ਦੇ ਟ੍ਰੇਲਰ ਲਾਂਚ ਮੌਕੇ ਰੋ ਪਈ ਏਕਤਾ ਕਪੂਰ,  ਭਾਵੁਕ ਤਸਵੀਰਾਂ ਆਈਆਂ ਸਾਹਮਣੇ

Tuesday, Sep 06, 2022 - 05:40 PM (IST)

ਫ਼ਿਲਮ ‘ਗੁੱਡਬਾਏ’ ਦੇ ਟ੍ਰੇਲਰ ਲਾਂਚ ਮੌਕੇ ਰੋ ਪਈ ਏਕਤਾ ਕਪੂਰ,  ਭਾਵੁਕ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਏਕਤਾ ਕਪੂਰ ਦੀ ਆਉਣ ਵਾਲੀ ਫ਼ਿਲਮ ‘ਗੁੱਡਬਾਏ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਈਵੈਂਟ ’ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ ਪਰ ਟ੍ਰੇਲਰ ਲਾਂਚ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਕਤਾ ਕਪੂਰ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ’ਚੋਂ ਹੰਝੂ ਆ ਗਏ।

PunjabKesari

ਇਹ ਵੀ ਪੜ੍ਹੋ : ਇਸ ਆਲੀਸ਼ਾਨ ਘਰ ’ਚ ਰਹਿੰਦੀ ਹੈ ਕੰਗਨਾ ਰਣੌਤ, ਇੰਸਟਾਗ੍ਰਾਮ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

‘ਗੁੱਡਬਾਏ’ ਦੇ ਟ੍ਰੇਲਰ ਲਾਂਚ ਤੋਂ ਬਾਅਦ ਏਕਤਾ ਕਪੂਰ ਦੀਆਂ ਭਾਵੁਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਰਅਸਲ ਇਸ ਦੌਰਾਨ ਏਕਤਾ ਕਪੂਰ ਆਪਣੀ ਮਾਂ ਅਤੇ ਪਿਤਾ ਬਾਰੇ ਗੱਲ ਕਰਦੇ ਹੋਏ ਕਾਫ਼ੀ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਆਏ।

PunjabKesari

ਇਨ੍ਹਾਂ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਏਕਤਾ ਕਪੂਰ ਕਾਫ਼ੀ ਭਾਵੁਕ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਆਪਣੇ ਮਾਤਾ-ਪਿਤਾ ਦੀ ਵਧਦੀ ਉਮਰ ਅਤੇ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਤ ਨਜ਼ਰ ਆਈ। ਇਸ ਦੇ ਨਾਲ ਫ਼ਿਲਮ ਦੀ ਬਾਕੀ ਕਾਸਟ ਵੀ ਨਜ਼ਰ ਆ ਰਹੀ ਹੈ।

PunjabKesari

ਪ੍ਰਸ਼ੰਸਕ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਦੀ ਫ਼ਿਲਮ ‘ਗੁੱਡਬਾਏ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਪੋਸਟਰ ਸਾਹਮਣੇ ਆ ਚੁੱਕੇ ਹਨ ਅਤੇ ਹਾਲ ਹੀ ’ਚ ‘ਗੁੱਡਬਾਏ’ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ : ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ

ਫ਼ਿਲਮ ‘ਗੁੱਡਬਾਏ’ ਦੇ ਟ੍ਰੇਲਰ ’ਚ ਦੋ ਪੀੜ੍ਹੀਆਂ ਵਿਚਾਲੇ ਦੂਰੀ ਦੇਖਣ ਨੂੰ ਮਿਲ ਰਹੀ ਹੈ। ਇਹ ਇਕ ਸੰਪੂਰਨ ਪਰਿਵਾਰਕ ਡਰਾਮਾ ਫ਼ਿਲਮ ਹੈ। ਫਿਲਮ ਦੇ ਟ੍ਰੇਲਰ ਫ਼ਿਲਮ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੰਨ੍ਹ ਕੇ ਰੱਖਦਾ ਹੈ।

PunjabKesari


author

Shivani Bassan

Content Editor

Related News