ਪਵਿੱਤਰਾ ਨੂੰ 'ਕਿੱਸ' ਕਰਦਿਆਂ ਆਪੇ ਤੋਂ ਬਾਹਰ ਹੋਏ ਏਜਾਜ਼ ਖ਼ਾਨ, ਵੇਖ ਘਰਵਾਲਿਆਂ ਦੇ ਉੱਡੇ ਰੰਗ (ਵੀਡੀਓ)

11/12/2020 9:45:02 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਆਏ ਦਿਨ ਹੋਣ ਵਾਲੀ ਤੂੰ-ਤੂੰ ਮੈਂ-ਮੈਂ ਕਈ ਵਾਰ ਘਰ 'ਚ ਖੁਸ਼-ਨੂਮਾ ਵਾਲਾ ਮਾਹੌਲ ਵੀ ਨਜ਼ਰ ਆਉਂਦਾ ਹੈ। ਇੰਨੇ ਮਹੀਨਿਆਂ ਤੋਂ ਇਕ ਘਰ 'ਚ ਨਾਲ ਰਹਿਣ ਦੌਰਾਨ ਮੁਕਾਬਲੇਬਾਜ਼ਾਂ 'ਚ ਲੜਦੇ ਅਤੇ ਹੱਸਦੇ ਹਨ। ਇਹ ਘਰ ਮੁਕਾਬਲੇਬਾਜ਼ਾਂ ਲਈ ਇਕ ਵੱਖਰੀ ਹੀ ਦੁਨੀਆ ਬਣ ਜਾਂਦਾ ਹੈ, ਜਿਸ 'ਚ ਸਿਰਫ਼ ਉਹ ਹੀ ਲੋਕ ਰਹਿੰਦੇ ਹਨ। ਅੱਜ 'ਬਿੱਗ ਬੌਸ' ਦੇ ਘਰ 'ਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਸ਼ਾਇਦ ਇਸ ਸੀਜ਼ਨ 'ਚ ਹੁਣ ਤਕ ਦੇਖਣ ਨੂੰ ਨਹੀਂ ਮਿਲਿਆ ਸੀ। ਰੋਜ਼ਾਨਾ ਦੇ ਹੋਣ ਵਾਲੇ ਝਗੜਿਆਂ ਦੌਰਾਨ ਘਰਵਾਲੇ ਕਾਫ਼ੀ ਖੁਸ਼ ਨਜ਼ਰ ਆਉਂਦੇ ਹਨ ਤੇ ਇਸ ਦੀ ਵਜ੍ਹਾ ਹੋਣਗੇ ਵਾਈਲਡ ਕਾਰਡ ਮੁਕਾਬਲੇਬਾਜ਼ ਅਲੀ ਗੋਨੀ। ਦਰਅਸਲ ਅਲੀ ਗੋਨੀ ਕੁਝ ਅਜਿਹਾ ਕਰਨਗੇ, ਜਿਸ ਨਾਲ ਕੁਝ ਦੇਰ ਲਈ ਹੀ ਸਹੀ ਪਰ ਘਰ ਦਾ ਮਾਹੌਲ ਬਦਲ ਜਾਵੇਗਾ। ਅਲੀ ਗੋਨੀ ਨੇ ਹਾਲ 'ਚ 'ਬਿੱਗ ਬੌਸ 14' ਦੇ ਘਰ 'ਚ ਬਤੌਰ ਵਾਈਲਡ ਕਾਰਡ ਐਂਟਰੀ ਲਈ ਹੈ। ਸ਼ੁਰੂਆਤ 'ਚ ਉਨ੍ਹਾਂ ਨੇ ਮੁਕਾਬਲੇਬਾਜ਼ਾਂ ਤੋਂ ਦੂਰ ਇਕ ਵੱਖ ਕਮਰੇ 'ਚ ਰੱਖਿਆ ਗਿਆ ਸੀ ਪਰ ਹੁਣ ਅਲੀ ਗੋਨੀ ਬਾਹਰ ਆ ਗਏ ਹਨ।

 
 
 
 
 
 
 
 
 
 
 
 
 
 

@alygoni banein #BiggBoss ke ghar ke fun director, aur gharwalon ke saath milkar ki atrangi shooting! Watch tonight 10:30 PM only on #Colors. Catch #BiggBoss14 before TV on @vootselect. #BiggBoss2020 #BB14 @beingsalmankhan

A post shared by Colors TV (@colorstv) on Nov 10, 2020 at 11:27pm PST


ਅੱਜ ਘਰ 'ਚ ਅਲੀ ਗੋਨੀ ਡਾਇਰੈਕਟਰ ਬਣਦੇ ਨਜ਼ਰ ਆਉਣਗੇ ਤੇ ਇਕ ਸੀਨ ਡਾਇਰੈਕਟ ਕਰਨਗੇ, ਜੋ ਕਾਫ਼ੀ ਮਜ਼ੇਦਾਰ ਹੋਵੇਗਾ। ਕਲਰਜ਼ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਅਲੀ ਡਾਇਰੈਕਸ਼ਨ ਕਰਦੇ ਦਿਖਾਈ ਦੇ ਰਹੇ ਹਨ ਤੇ ਜੈਸਮੀਨ ਉਨ੍ਹਾਂ ਦੀ ਅਸਿਸਟੈਂਟ ਡਾਇਰੈਕਟਰ ਹੈ। ਅਲੀ ਏਜਾਜ਼ ਖ਼ਾਨ ਨੂੰ ਕਹਿੰਦੇ ਹਨ ਕਿ ਤੁਸੀਂ ਪਵਿੱਤਰਾ ਨੂੰ 'ਕਿੱਸ' ਕਰਨਾ ਹੈ ਤੇ ਰਾਹੁਲ ਵੈਦਿਆ ਉਸ ਦਾ ਸਾਬਕਾ ਪ੍ਰੇਮੀ ਹੈ। ਏਜਾਜ਼, ਪਵਿੱਤਰਾ ਨੂੰ ਕਿੱਸ ਉਦੋਂ ਹੀ ਕਰਨਗੇ, ਜਦੋਂ ਰਾਹੁਲ ਉੱਥੇ ਆ ਜਾਣਗੇ। ਇਸ ਦੌਰਾਨ ਏਜਾਜ਼, ਪਵਿੱਤਰਾ ਨੂੰ ਮਜ਼ਾਕ 'ਚ ਕਿੱਸ ਕਰਦਾ ਹੈ ਤੇ ਸ਼ੌਟ ਕੱਟ ਬੋਲਣ ਤੋਂ ਬਾਅਦ ਵੀ ਨਹੀਂ ਹਟਦੇ। ਇਹ ਵੇਖ ਕੇ ਘਰਵਾਲੇ ਵੀ ਹੈਰਾਨ ਰਹਿ ਜਾਂਦੇ ਹਨ ਤੇ ਹੱਸਣ ਲੱਗ ਜਾਂਦੇ ਹਨ। ਇਸ ਤੋਂ ਬਾਅਦ ਏਜਾਜ਼ ਕਹਿੰਦਾ ਹੈ ਕਿ 'ਮੈਂ ਸੀਨ 'ਚ ਖੋਹ ਗਿਆ ਸੀ' ਹਾਲਾਂਕਿ ਇਹ ਸਭ ਸਿਰਫ਼ ਮਜ਼ਾਕ 'ਚ ਹੁੰਦਾ ਹੈ।

 
 
 
 
 
 
 
 
 
 
 
 
 
 

#BBDiscoNight mein gharwalein jhoomenge raat bhar NON-STOP & they will dance to survive! 💃🏻 Join this rocking night with @anumalikmusic, @sachinjigar, @neetimohan18, @singer_shaan, & @djchetas TONIGHT at 10:30 PM Catch it before TV on @vootselect @beingsalmankhan #BiggBoss #BiggBoss2020 #BiggBoss14 #BB14

A post shared by Colors TV (@colorstv) on Nov 11, 2020 at 1:35am PST


ਦੱਸਣਯੋਗ ਹੈ ਕਿ ਪਿਛਲੇ ਸੀਜ਼ਨ 'ਬਿੱਗ ਬੌਸ 13' 'ਚ ਆਸਿਮ ਰਿਆਜ਼ ਨੇ ਵੀ ਹਿਮਾਂਸ਼ੀ ਖੁਰਾਣਾ ਨੂੰ ਕਈ ਵਾਰ ਕਿੱਸ ਕੀਤਾ ਸੀ। ਹਾਲਾਂਕਿ ਆਸਿਮ ਨੇ ਮਜ਼ਾਕ 'ਚ ਨਹੀਂ ਸਗੋਂ ਸੱਚੇ ਦਿਲੋਂ ਹਿਮਾਂਸ਼ੀ ਨੂੰ ਪਿਆਰ ਕੀਤਾ। ਹਿਮਾਂਸ਼ੀ ਨੂੰ ਲੈ ਕੇ ਆਸਿਮ ਦੀਆਂ ਫੀਲਿੰਗਾਂ ਸੱਚੀਆਂ ਸਨ। 

 
 
 
 
 
 
 
 
 
 
 
 
 
 

Apni special friend ke birthday par @rahulvaidyarkv ne kiya unhe propose! Comment if your heart melted too! ❤️ Watch #BB14 tonight at 10:30 PM. Catch it before TV on @vootselect @beingsalmankhan #BiggBoss #BiggBoss2020 #BiggBoss14

A post shared by Colors TV (@colorstv) on Nov 10, 2020 at 10:52pm PST


sunita

Content Editor sunita