ਅਰਬਾਜ਼ ਦੇ ਦੂਜੇ ਵਿਆਹ ਦੌਰਾਨ ਮਲਾਇਕਾ ਅੱਧੀ ਰਾਤ ਨੂੰ ਸੜਕ ’ਤੇ ਇਸ ਹਾਲਤ ’ਚ ਆਈ ਨਜ਼ਰ

Monday, Dec 25, 2023 - 05:46 PM (IST)

ਅਰਬਾਜ਼ ਦੇ ਦੂਜੇ ਵਿਆਹ ਦੌਰਾਨ ਮਲਾਇਕਾ ਅੱਧੀ ਰਾਤ ਨੂੰ ਸੜਕ ’ਤੇ ਇਸ ਹਾਲਤ ’ਚ ਆਈ ਨਜ਼ਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅਰਬਾਜ਼ ਨੇ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਸ਼ੂਰਾ ਖ਼ਾਨ ਨਾਲ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਇਸ ਵਿਆਹ ’ਚ ਉਨ੍ਹਾਂ ਦੇ ਪਰਿਵਾਰ ਸਮੇਤ ਬਾਲੀਵੁੱਡ ਦੇ ਕੁਝ ਅਹਿਮ ਲੋਕ ਸ਼ਾਮਲ ਹੋਏ। ਇਸ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਸਿਤਾਰਿਆਂ ਨੇ ਵੀ ਅਰਬਾਜ਼ ਨੂੰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਮਲਾਇਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਅੱਧੀ ਰਾਤ ਨੂੰ ਸੜਕ ’ਤੇ ਘੁੰਮਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ

ਮਲਾਇਕਾ ਨੇ ਕ੍ਰਿਸਮਸ ਦੇ ਸਮਾਗਮ ’ਚ ਹਿੱਸਾ ਲਿਆ
ਇਕ ਪਾਸੇ ਅਰਬਾਜ਼ ਖ਼ਾਨ ਆਪਣੀ ਪ੍ਰੇਮਿਕਾ ਸ਼ੂਰਾ ਖ਼ਾਨ ਨਾਲ ਵਿਆਹ ਕਰਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਅੱਧੀ ਰਾਤ ਨੂੰ ਮੁੰਬਈ ਦੀਆਂ ਸੜਕਾਂ ’ਤੇ ਸਪਾਟ ਹੋਈ। ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਕ੍ਰਿਸਮਸ ਸਮਾਰੋਹ ’ਚ ਸ਼ਿਰਕਤ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਉਹ ਕੈਮਰੇ ’ਚ ਕੈਦ ਹੋ ਗਈ।

 
 
 
 
 
 
 
 
 
 
 
 
 
 
 
 

A post shared by Bollywood (@bollywood.mobi)

ਮਲਾਇਕਾ ਦੀ ਲੁੱਕ ਕੁਝ ਇਸ ਤਰ੍ਹਾਂ ਦੀ ਸੀ
ਇਸ ਦੌਰਾਨ ਜੇਕਰ ਮਲਾਇਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਕਾਲੇ ਰੰਗ ਦੇ ਫਾਰਮਲ ਬਲੇਜ਼ਰ ਨਾਲ ਚਿੱਟੇ ਰੰਗ ਦੀ ਆਊਟਫਿਟ ਪਹਿਨੀ ਸੀ। ਹੇਅਰ ਸਟਾਈਲ ਨੂੰ ਖ਼ੂਬਸੂਰਤ ਬਣਾਉਣ ਲਈ ਉਸ ਨੇ ਆਪਣੇ ਵਾਲਾਂ ਨੂੰ ਲਾਲ ਰਿਬਨ ਨਾਲ ਇਕ ਸੁੰਦਰ ਪੋਨੀਟੇਲ ’ਚ ਬੰਨ੍ਹਿਆ। ਇਸ ਤੋਂ ਇਲਾਵਾ ਮਲਾਇਕਾ ਨੇ ਲਾਲ ਰੰਗ ਦੀ ਹਾਈ ਹੀਲ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਲੁੱਕ ’ਚ ਮਲਾਇਕਾ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਉਹ ਤਸਵੀਰ ਕਲਿੱਕ ਕਰਵਾਉਣ ਤੋਂ ਬਚਦੀ ਨਜ਼ਰ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News