ਦੁਰਗਾ ਪੂਜਾ ਲਈ ''ਦੁਰਗਾ ਪੰਡਾਲ'' ਪਹੁੰਚੀ ਕਾਜੋਲ, ਸਾੜ੍ਹੀ ''ਚ ਦਿੱਤੇ ਪੋਜ਼ (ਤਸਵੀਰਾਂ)
Tuesday, Oct 12, 2021 - 02:52 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਨੂੰ ਹਾਲ ਹੀ 'ਚ ਮੁੰਬਈ 'ਚ ਦੁਰਗਾ ਪੂਜਾ ਲਈ 'ਦੁਰਗਾ ਪੰਡਾਲ' 'ਚ ਦੇਖਿਆ ਗਿਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਾਜੋਲ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਜੋਲ ਬਹੁਤ ਸ਼ਾਨਦਾਰ ਤਰੀਕੇ ਨਾਲ ਇਸ ਪੂਜਾ 'ਚ ਸ਼ਾਮਲ ਹੋਣ ਲਈ ਪਹੁੰਚੀ।
ਇਨ੍ਹਾਂ ਤਸਵੀਰ 'ਚ ਤੁਸੀਂ ਕਾਜੋਲ ਨੂੰ ਦਾਨ ਕਰਦੇ ਹੋਏ ਵੇਖ ਸਕਦੇ ਹੋ। ਇਸ ਦੌਰਾਨ ਕਾਜੋਲ ਨੇ ਗੂੜ੍ਹੇ ਗੁਲਾਬੀ ਰੰਗ (ਮਜ਼ਾਂਟਾ ਰੰਗ) ਦੀ ਸਾੜ੍ਹੀ ਪਾਈ ਸੀ, ਜਿਸ ਦਾ ਬਲਾਊਜ ਕਾਫ਼ੀ ਖ਼ੂਬਸੂਰਤ ਸੀ।
ਇਸ ਸਧਾਰਨ ਲੁੱਕ 'ਚ ਕਾਜੋਲ ਕਾਫ਼ੀ ਸ਼ਾਨਦਾਰ ਨਜ਼ਰ ਆ ਰਹੀ ਸੀ। ਕਾਜੋਲ ਨੇ ਸਾੜ੍ਹੀ ਨਾਲ ਭਾਰੀ ਗਹਿਣੇ ਕੈਰੀ ਕੀਤੇ ਹੋਏ ਸਨ।
ਦੱਸ ਦੇਈਏ ਕਿ ਕਾਜੋਲ ਦਾ ਜਨਮ ਬੰਗਾਲ 'ਚ ਹੋਇਆ ਸੀ ਅਤੇ ਇੱਕ ਬੰਗਾਲੀ ਹੋਣ ਕਾਰਨ, ਉਹ ਇਸ ਤਿਉਹਾਰ ਨੂੰ ਹਰ ਸਾਲ ਬਹੁਤ ਜਸ਼ਨ ਨਾਲ ਮਨਾਉਂਦੀ ਹੈ।
ਮਾਂ ਤਨੁਜਾ ਦੀ ਸਿਹਤ ਖਰਾਬ ਹੋਣ ਕਾਰਨ ਕਾਜੋਲ ਥੋੜੀ ਪ੍ਰੇਸ਼ਾਨ ਜਿਹੀ ਵੀ ਨਜ਼ਰ ਆਈ।