Dunki First Review : ਮਾਸਟਰਪੀਸ ਹੈ ਸ਼ਾਹਰੁਖ ਖ਼ਾਨ ਦੀ ‘ਡੰਕੀ’, ਭਾਰਤੀ ਸਿਨੇਮਾ ਦਾ ਇਤਿਹਾਸ ਬਦਲ ਦੇਵੇਗੀ

12/13/2023 4:25:32 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨੇ ‘ਪਠਾਨ’ ਤੇ ‘ਜਵਾਨ’ ਦੇ ਰੂਪ ’ਚ ਇਸ ਸਾਲ ਦੋ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਤੇ ਹੁਣ ਉਹ ਤੀਜੀ ਬਲਾਕਬਸਟਰ ਲਈ ਤਿਆਰ ਹਨ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ’ਚ ਬਣੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ 21 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਇੰਤਜ਼ਾਰ ਦੇ ਵਿਚਕਾਰ ‘ਡੰਕੀ’ ਦਾ ਪਹਿਲਾ ਰੀਵਿਊ ਆ ਗਿਆ ਹੈ ਤੇ ਫ਼ਿਲਮ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਸ਼ਾਹਰੁਖ ਖ਼ਾਨ ਨੇ ਇਕ ਵਾਰ ਫਿਰ ਦਿਲ ਜਿੱਤ ਲਿਆ ਹੈ ਤੇ ‘ਡੰਕੀ’ ਨੂੰ ਮਾਸਟਰਪੀਸ ਕਿਹਾ ਜਾ ਰਿਹਾ ਹੈ।

‘ਡੰਕੀ’ ਦੀ ਰਿਲੀਜ਼ ’ਚ ਅਜੇ ਇਕ ਹਫ਼ਤਾ ਬਾਕੀ ਹੈ ਪਰ ਮੂਵੀ ਹੱਬ ਨਾਂ ਦੇ ਨਿਊਜ਼ ਪੋਰਟਲ ਨੇ ਫ਼ਿਲਮ ਦਾ ਪਹਿਲਾ ਰੀਵਿਊ ਜਾਰੀ ਕੀਤਾ ਹੈ। ਇਹ ਵੀ ਦੱਸਿਆ ਕਿ ਫ਼ਿਲਮ ਦਾ ਪਹਿਲਾ ਅੱਧ ਕਿਸ ਬਾਰੇ ਹੈ। ਤੁਹਾਨੂੰ ਦੱਸ ਦੇਈਏ ਕਿ ‘ਡੰਕੀ’ ਚਾਰ ਦੋਸਤਾਂ ਦੀ ਕਹਾਣੀ ਹੈ, ਜੋ ਲੰਡਨ ਜਾਣ ਦਾ ਸੁਪਨਾ ਦੇਖਦੇ ਹਨ। ਇਸ ਲਈ ਉਹ ‘ਡੰਕੀ’ ਦਾ ਰਸਤਾ ਅਪਣਾਉਂਦੇ ਹਨ। ਇਹ ਫ਼ਿਲਮ ਜਾਅਲੀ ਪਾਸਪੋਰਟ ਤੇ ਵੀਜ਼ਾ ਲੈ ਕੇ ਤੇ ‘ਡੰਕੀ’ ਫਲਾਈਟਾਂ ਲੈ ਕੇ ਕਿਸੇ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ ’ਚ ਦਾਖ਼ਲ ਹੋਣ ਦੀ ਕਹਾਣੀ ਹੈ।

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

‘ਡੰਕੀ’ ਮਾਸਟਰਪੀਸ, ਭਾਰਤੀ ਸਿਨੇਮਾ ’ਚ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ
ਜਿਨ੍ਹਾਂ ਨੇ ‘ਡੰਕੀ’ ਨੂੰ ਹੁਣ ਤੱਕ ਦੇਖਿਆ ਹੈ, ਉਹ ਇਸ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦੇ। ਮੂਵੀ ਹੱਬ ਨੇ ਫ਼ਿਲਮ ਦਾ ਪਹਿਲਾ ਰੀਵਿਊ ਦਿੰਦਿਆਂ ਇਸ ਨੂੰ 5 ਸਟਾਰ ਦਿੱਤੇ ਹਨ ਤੇ ਇਸ ’ਤੇ ਲਿਖਿਆ ਹੋਇਆ ਹੈ, ‘‘ਜਿਸ ਤਰ੍ਹਾਂ ਰਾਜਕੁਮਾਰ ਹਿਰਾਨੀ ਨੇ ਇਸ ਫ਼ਿਲਮ ਨੂੰ ਬਣਾਇਆ ਹੈ, ਭਾਰਤੀ ਸਿਨੇਮਾ ’ਚ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਸ਼ਾਹਰੁਖ ਖ਼ਾਨ ਨੇ ਇਸ ਫ਼ਿਲਮ ’ਚ ਆਪਣੀ ਬਿਹਤਰੀਨ ਪਰਫਾਰਮੈਂਸ ਦੇਣ ਲਈ ਇਕ ਅਦਾਕਾਰ ਦੇ ਤੌਰ ’ਤੇ ਖ਼ੁਦ ਨੂੰ ਪਛਾੜ ਦਿੱਤਾ ਹੈ।’’

‘ਡੰਕੀ’ ਦਾ ਪਹਿਲਾ ਤੇ ਦੂਜਾ ਅੱਧ ਕਿਵੇਂ ਹੈ?
ਸਮੀਖਿਆ ’ਚ ਅੱਗੇ ਲਿਖਿਆ ਹੈ, ‘‘ਫ਼ਿਲਮ ਦਾ ਪਹਿਲਾ ਅੱਧ ‘ਡੰਕੀ’ ਦੇ ਲੰਡਨ ਦੀ ਯਾਤਰਾ ਬਾਰੇ ਹੈ। ਇਹ ਤੁਹਾਨੂੰ ਕਾਮੇਡੀ, ਰੋਮਾਂਸ, ਪਿਆਰ ਤੇ ਦੋਸਤੀ ਦੇ ਨਾਲ-ਨਾਲ ਕਿਰਦਾਰਾਂ ਤੇ ਕਹਾਣੀ ਨਾਲ ਡੂੰਘਾਈ ਨਾਲ ਜੋੜਦਾ ਹੈ। ਦੂਜਾ ਅੱਧ ਮੁੱਖ ਫ਼ਿਲਮ ਹੈ, ਜਿਥੇ ਇਹ ਤੁਹਾਨੂੰ ਬੁਰੀ ਤਰ੍ਹਾਂ ਰੁਲਾਏਗੀ। ਫ਼ਿਲਮ ਦੇ ਪ੍ਰਮੋਸ਼ਨਲ ਵੀਡੀਓ ’ਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਫ਼ਿਲਮ ਭਾਰਤੀ ਸਿਨੇਮਾ ’ਚ ਇਤਿਹਾਸਕ ਹੋਵੇਗੀ।’’

‘ਡੰਕੀ’ ਦੀ ਸਕ੍ਰੀਨਿੰਗ 2 ਦਿਨ ਪਹਿਲਾਂ ਰੱਖੀ ਗਈ ਸੀ
ਇਸ ਨਿਊਜ਼ ਪੋਰਟਲ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਭਾਰਤ ’ਚ ਫ਼ਿਲਮ ਵਿਤਰਕਾਂ ਲਈ ‘ਡੰਕੀ’ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ। ਇਹ ਸਮੀਖਿਆ ਰਿਪੋਰਟ ਦੇਸ਼ ਦੇ ਸਭ ਤੋਂ ਵੱਡੇ ਵਿਤਰਕਾਂ ’ਚੋਂ ਇਕ ਨੇ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News