ਸ਼ਰਾਬਬੰਦੀ ਦੇ ਦਰਦ ’ਚੋਂ ਹੱਸਦੇ-ਹੱਸਦੇ ਕੱਢੇਗੀ ਫ਼ਿਲਮ ‘ਡਰਾਈ-ਡੇਅ’

Saturday, Dec 23, 2023 - 03:02 PM (IST)

ਸ਼ਰਾਬਬੰਦੀ ਦੇ ਦਰਦ ’ਚੋਂ ਹੱਸਦੇ-ਹੱਸਦੇ ਕੱਢੇਗੀ ਫ਼ਿਲਮ ‘ਡਰਾਈ-ਡੇਅ’

ਸ਼ਰਾਬਬੰਦੀ ਦੇ ਗੰਭੀਰ ਸਮਾਜਿਕ ਮੁੱਦੇ ਦੀ ਕਹਾਣੀ ’ਤੇ ਆਧਾਰਿਤ ਫਿਲਮ ‘ਡਰਾਈ-ਡੇ’ 22 ਦਸੰਬਰ ਨੂੰ ਓ.ਟੀ.ਟੀ. ਪਲੇਟਫਾਰਮ ਅਮੇਜ਼ਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਜਤਿੰਦਰ ਕੁਮਾਰ ਅਤੇ ਸ਼੍ਰਿਆ ਪਿਲਗਾਂਵਕਰ ਲੀਡ ਰੋਲ ਵਿਚ ਨਜ਼ਰ ਆਉਣਗੇ। ਫਿਲਮ ਵਿਚ ਇਨ੍ਹਾਂ ਦੇ ਨਾਲ ਅਨੂ ਕਪੂਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਅਭਿਨੇਤਾ ਸੌਰਭ ਸ਼ੁਕਲਾ ਨੇ ਕੀਤਾ ਹੈ ਅਤੇ ਇਸ ਸਬੰਧੀ ਫਿਲਮ ਦੀ ਸਟਾਰਕਾਸਟ ਜਤਿੰਦਰ ਕੁਮਾਰ, ਸ਼੍ਰਿਆ ਪਿਲਗਾਂਵਕਰ, ਫਿਲਮ ਦੇ ਨਿਰਦੇਸ਼ਕ ਸੌਰਭ ਸ਼ੁਕਲਾ ਅਤੇ ਨਿਰਮਾਤਾ ਮਧੂ ਭੋਜਵਾਨੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਫਿਲਮ ਦੀਆਂ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ. . .

ਗਿਆਨ ਨਹੀਂ ਵੰਡੇਗੀ ਫਿਲਮ ਡ੍ਰਾਈ-ਡੇਅ, ਬੱਸ ਖੁੱਲ੍ਹ ਕੇ ਹੱਸੋ...ਸੌਰਭ ਸ਼ੁਕਲਾ

ਡ੍ਰਾਈ-ਡੇਅ ਦਾ ਕਾਂਸੈਪਟ ਕਾਫੀ ਨਵਾਂ ਹੈ, ਤੁਸੀਂ ਓ.ਟੀ.ਟੀ. ਲਈ ਆਪਣੇ ਇਸ ਕਾਂਸੈਪਟ ਨੂੰ ਕਿਉਂ ਚੁਣਿਆ?
ਦਰਅਸਲ ਓ.ਟੀ.ਟੀ. ਨੇ ਆਪਣਾ ਟ੍ਰੈਂਡ ਬਦਲ ਦਿੱਤਾ ਹੈ। ਇਸ ਲਈ ਅਸੀਂ ਇਕ ਕਮਰਸ਼ੀਅਲ ਫਿਲਮ ਲੈ ਕੇ ਆ ਰਹੇ ਹਾਂ। ਇਸ ਵਿਚ ਗਿਆਨ ਵੰਡਣ ਵਰਗੀ ਕੋਈ ਗੱਲ ਨਹੀਂ ਹੈ। ਇਹ ਕਰੋ, ਇਹ ਨਾ ਕਰੋ... ਇਹ ਚੰਗਾ ਹੈ, ਇਹ ਬੁਰਾ ਹੈ, ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਫਿਲਮ ਦੇਖਣ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰੋਗੇ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਬਾਕੀ ਤੁਸੀਂ ਬਹੁਤ ਹੱਸੋ ਅਤੇ ਅਨੰਦ ਲਓ, ਇਹੋ ਇਸ ਫਿਲਮ ਦਾ ਥੀਮ ਹੈ।

ਐਕਟਰਸ ਨੂੰ ਕਾਫੀ ਕੰਫਰਟ ਦਿੰਦੇ ਸੀ ਤੁਸੀਂ, ਕੀ ਮਾਈਂਡਸੈੱਟ ਸੀ ਤੁਹਾਡਾ?
ਮੈਨੂੰ ਲਗਦਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਕਰਨ ਲਈ ਮਿਲੀਆਂ ਹਨ, ਜਿਥੇ ਮੈਂ ਸਵੇਰੇ ਉੱਠਦਾ ਸੀ, ਤਾਂ ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਸਵੇਰੇ ਜਲਦੀ ਸੈੱਟ ’ਤੇ ਪਹੁੰਚ ਜਾਵਾਂ। ਮੈਂ ਉੱਥੇ ਹੀ ਨਾਸ਼ਤਾ ਕਰਾਂਗਾ ਅਤੇ ਫਿਰ ਤਿਆਰ ਹੋ ਜਾਵਾਂਗਾ। ਮੈਂ ਕਿਸੇ ਨਾਲ ਗੱਲ ਕਰਾਂਗਾ ਅਤੇ ਸੀਨ ਕਰਾਂਗਾ। ਇਸ ਲਈ ਮੈਂ ਚਾਹੁੰਦਾ ਸੀ ਕਿ ਮੈਂ ਵੀ ਆਪਣੀਆਂ ਫਿਲਮਾਂ ਵਿਚ ਅਜਿਹਾ ਮਾਹੌਲ ਬਣਾਵਾਂ ਅਤੇ ਇਸ ਵਿਚ ਖਾਸ ਤੌਰ ’ਤੇ ਮੈਂ ਇਹੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕੋਈ ਵੀ ਹੋਵੇ, ਭਾਵੇਂ ਉਹ ਸਵੇਰੇ ਹੀ ਸੈੱਟ ’ਤੇ ਕਿਉਂ ਨਾ ਪਹੁੰਚਿਆ ਹੋਵੇ, ਖੁਸ਼ ਜ਼ਰੂਰ ਨਜ਼ਰ ਆਉਂਦਾ ਸੀ। ਇਹ ਫਿਲਮ ਮਥੁਰਾ ਵਿਚ ਦਿਖਾਈ ਗਈ ਹੈ ਪਰ ਇਸ ਦੀ ਸ਼ੂਟਿੰਗ ਭੋਪਾਲ ਦੇ ਨੇੜੇ ਡਾਸਿੰਗਗੜ੍ਹ ਵਿਚ ਕੀਤੀ ਗਈ ਹੈ ਅਤੇ ਫਿਲਮ ਵਿਚ ਵੀ ਇਸ ਦਾ ਟੱਚ ਜ਼ਰੂਰ ਨਜਰ ਆ ਰਹੀ ਹੈ ਪਰ ਅਸੀਂ ਮਥੁਰਾ ਨਹੀਂ ਬੋਲਿਆ ਹੈ, ਇਹ ਇਸ ਦੇ ਆਲੇ-ਦੁਆਲੇ ਦੀ ਦੁਨੀਆ ਹੈ। ਹਿੳੂਮਰ ਸਾਡੀ ਜ਼ਿਦਗੀ ਦਾ ਅਤੁੱਟ ਅੰਗ ਹੈ। ਉਂਝ ਵੀ, ਕਾਮੇਡੀ ਡੂੰਘੇ ਦਰਦ ਵਿਚੋਂ ਕੱਢਦੀ ਹੈ।

ਆਸਾਨੀ ਨਾਲ ਫੜ੍ਹਿਆ ਮਥੁਰਾ ਦਾ ਲਹਿਜ਼ਾ, ਫਿਲਮ ਵਿਚ ਆਇਆ ਕੰਮ : ਜਤਿੰਦਰ ਕੁਮਾਰ
ਮਥੁਰਾ ਦਾ ਐਕਸੈਂਟ ਕਿਵੇਂ ਪਕੜ ’ਚ ਆਇਆ?

ਹਾਂ, ਜਦੋਂ ਵੀ ਐਕਸੈਂਟ ਅਤੇ ਡਾਇਲਾਗ ਦੀ ਗੱਲ ਆਉਂਦੀ ਹੈ ਤਾਂ ਥੋੜ੍ਹਾ ਔਖਾ ਤਾਂ ਹੁੰਦਾ ਹੀ ਹੈ ਪਰ ਮੈਂ ਮਥੁਰਾ ਦੇ ਬੋਲਚਾਲ ਦਾ ਲਹਿਜ਼ਾ ਕਈ ਵਾਰ ਸੁਣਿਆ ਹੈ ਕਿਉਂਕਿ ਮੈਂ ਅਲਵਰ ਤੋਂ ਹਾਂ ਤਾਂ ਮਥੁਰਾ ਜ਼ਿਆਦਾ ਦੂਰ ਨਹੀਂ ਹੈ, ਇਸ ਲਈ ਮੈਂ ਉੱਥੋਂ ਦੀ ਬੋਲੀ ਸੁਣੀ ਹੈ ਪਰ ਇਸ ਨੂੰ ਬੋਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਮੈਂ ਪੁੱਛਦਾ ਸੀ ਕਿ ਸਰ ਇਸ ਵਿਚ ਕਿੰਨਾ ਡਾਇਲਾਗ, ਕਿਵੇਂ ਬੋਲਣਾ ਹੈ, ਤਾਂ ਉਹ ਕਹਿੰਦੇ ਕਿ ਸਿਰਫ ਇੰਨਾ ਹੀ ਬੋਲਣਾ ਹੈ ਕਿ ਸੀਨ ਦੇਖਣ-ਸੁਣਨ ਵਿਚ ਕਲੀਅਰ ਹੋ ਜਾਵੇ।

ਕ੍ਰੀਏਟਿਵ ਲਿਬਰਟੀ ਮਿਲੀ?
ਮੈਨੂੰ ਇਸ ਤਰ੍ਹਾਂ ਲੱਗਾ ਸੀ ਕਿ ਸਰ ਐਕਟਰ ਵੀ ਹਨ ਅਤੇ ਡਾਇਰੈਕਟਰ ਵੀ, ਤਾਂ ਕਿਤੇ ਉਹ ਸੀਨ ਨੂੰ ਕਰ ਕੇ ਨਾ ਦਿਖਾ ਦੇਣ ਪਰ ਅਜਿਹਾ ਤਾਂ ਕਦੇ ਵੀ ਨਹੀਂ ਹੋਇਆ ਅਤੇ ਕਈ ਵਾਰ ਰਾਈਟਰਸ ਵੀ ਆਪਣੇ ਡਾਇਲਾਗਸ ਨੂੰ ਲੈ ਕੇ ਬਹੁਤ ਸਖ਼ਤ ਹੁੰਦੇ ਹਨ ਕਿ ਇਸੇ ਤਰ੍ਹਾਂ ਹੀ ਬੋਲੋ ਪਰ ਅਜਿਹਾ ਕਦੇ ਨਹੀਂ ਹੋਇਆ।

ਤੁਸੀਂ ਸੌਰਭ ਸਰ ਤੋਂ ਕੀ ਸਿੱਖਿਆ?
ਸੌਰਭ ਸਰ ਸੈੱਟ ਨੂੰ ਆਪਣਾ ਘਰ ਸਮਝਦੇ ਹਨ। ਸਾਨੂੰ ਉਨ੍ਹਾਂ ਤੋਂ ਇਕ ਵੱਖਰੀ ਹੀ ਐਨਰਜੀ ਮਿਲਦੀ ਹੈ।

ਇੰਜੀਨੀਅਰਿੰਗ ਕਰਦੇ ਸਮੇਂ ਕਿਵੇਂ ਪਤਾ ਲੱਗਾ ਐਕਟਿੰਗ ਵੱਲ ਜਾਣਾ ਹੈ?
ਸਕੂਲ ਵਿਚ ਰਾਮਲੀਲਾ ਵਿਚ ਮੈਂ ਕੈਕਈ ਦਾ ਰੋਲ ਪਲੇਅ ਕੀਤਾ। ਉਸ ’ਤੇ ਲੋਕਾਂ ਨੂੰ ਹਾਸਾ ਆ ਰਿਹਾ ਸੀ ਅਤੇ ਜਦੋਂ ਵੀ ਪੁੱਛਿਆ ਜਾਂਦਾ ਕਿ ਸਭ ਤੋਂ ਵਧੀਆ ਰੋਲ ਕਿਸਦਾ ਸੀ ਤਾਂ ਸਾਰੇ ਮੇਰਾ ਨਾਂ ਲੈਂਦੇ ਸੀ। ਮੈਂ ਵੀ ਐਕਟਿੰਗ ਵਿਚ ਜਾਣ ਦਾ ਮਨ ਬਣਾ ਲਿਆ।

ਰਾਈਟਰ ਚੰਗਾ ਐਕਟਰ ਹੋਵੇ ਤਾਂ ਨਿਖਰਦਾ ਹੈ ਕੰਮ-ਸ਼੍ਰਿਆ ਪਿਲਗਾਂਵਕਰ
ਫਿਲਮ ਜ਼ਰੀਏ ਤੁਸੀਂ ਸੌਰਭ ਸਰ ਤੋਂ ਕੀ ਕੁਝ ਸਿੱਖਿਆ? ਕਿਵੇਂ ਬਣੇ ਡ੍ਰਾਈ-ਡੇਅ ਦਾ ਹਿੱਸਾ?

ਇਹ ਕਹਾਣੀ ਕਈ ਸਾਲਾਂ ਤੋਂ ਸੌਰਭ ਸਰ ਕੋਲ ਹੈ ਅਤੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਵਿਚ ਸਾਡੀ ਚੋਣ ਹੋਈ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਸਾਡਾ ਡਾਇਰੈਕਟਰ ਵੀ ਇਕ ਚੰਗਾ ਐਕਟਰ ਹੋਵੇ ਤਾਂ ਫਿਲਮ ਦੀ ਕਹਾਣੀ ਪ੍ਰਤੀ ਅਪ੍ਰੋਚ ਵੱਖ ਹੋ ਜਾਂਦੀ ਹੈ। ਸੌਰਭ ਸਰ ਇਕ ਬਹੁਤ ਹੀ ਸ਼ਾਨਦਾਰ ਡਾਇਰੈਕਟਰ ਹਨ, ਜੋ ਐਕਟਰਾਂ ’ਤੇ ਪੂਰਾ ਭਰੋਸਾ ਕਰਦੇ ਹਨ।


ਤੁਹਾਨੂੰ ਜਤਿੰਦਰ ਦੀ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗੀ ਅਤੇ ਕਿਹੜੀ ਬੁਰੀ?
ਸਭ ਤੋਂ ਵਧੀਆ ਗੱਲ ਤਾਂ ਇਹੋ ਹੈ ਕਿ ਉਹ ਆਪਣੇ ਕੰਮ ਸਬੰਧੀ ਬਹੁਤ ਈਮਾਨਦਾਰ ਹਨ। ਉਹ ਬਹੁਤ ਸ਼ਾਨਦਾਰ ਐਕਟਰ ਹਨ ਅਤੇ ਜਦੋਂ ਤੁਸੀਂ ਇਕ ਚੰਗੇ ਐਕਟਰ ਦੇ ਨਾਲ ਕੰਮ ਕਰਦੇ ਹੋ ਤਾਂ ਤੁਹਾਡਾ ਕੰਮ ਨਿਖਰ ਕੇ ਆਉਂਦਾ ਹੈ।

6 ਸਾਲ ਪਹਿਲਾਂ ਸੋਚੀ ਸੀ ਫਿਲਮ ਡ੍ਰਾਈ-ਡੇਅ ਦੀ ਕਹਾਣੀ : ਮਧੂ ਭੋਜਵਾਨੀ
ਇਸ ਤਰ੍ਹਾਂ ਦੇ ਟਾਪਿਕ ਨੂੰ ਚੁਣਨ ਪਿੱਛੇ ਕੋਈ ਖਾਸ ਕਾਰਨ?

ਇਸ ਨੂੰ ਚੁਣਨ ਪਿੱਛੇ ਵੀ ਸੌਰਭ ਹੀ ਹਨ। ਕੌਣ ਹੈ ਜੋ ਸੌਰਭ ਨੂੰ ਪਿਆਰ ਨਹੀਂ ਕਰਦਾ? ਸੌਰਭ ਮੇਰੇ ਪੁਰਾਣੇ ਦੋਸਤ ਵੀ ਹਨ। ਅਸੀਂ 6 ਸਾਲ ਪਹਿਲਾਂ ਇਸ ਫਿਲਮ ਦੀ ਕਹਾਣੀ ਸੋਚੀ ਸੀ ਕਿ ਇਸ ਸਟੋਰੀ ’ਤੇ ਕੰਮ ਕਰਨਾ ਹੈ। ਸੌਰਭ ਦੀ ਖਾਸ ਗੱਲ ਇਹ ਵੀ ਹੈ ਕਿ ਉਹ ਜਿੰਨੇ ਚੰਗੇ ਐਕਟਰ ਹਨ, ਉਸ ਤੋਂ ਵੀ ਚੰਗੇ ਉਹ ਨਰੇਟਰ ਹਨ ਅਤੇ ਇਹ ਕਹਾਣੀ ਉਨ੍ਹਾਂ ਨੇ ਖੁਦ ਹੀ ਲਿਖੀ ਹੈ।

ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਤੁਹਾਡੇ ਐਕਟਰ ਤੁਹਾਡੀ ਫੈਮਿਲੀ ਬਣ ਜਾਂਦੇ ਹਨ, ਤਾਂ ਉਨ੍ਹਾਂ ਬਾਰੇ ਕੀ ਕਹਿਣਾ ਹੈ ਤੁਹਾਡਾ?
ਇਸ ਫਿਲਮ ਨੂੰ ਬਣਾਉਂਦੇ ਸਮੇਂ ਇੰਝ ਹੀ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਆਪਣੇ ਯਾਰਾਂ-ਦੋਸਤਾਂ ਵਿਚਕਾਰ ਹੀ ਹਾਂ ਅਤੇ ਕੋਈ ਕੰਮ ਹੋ ਰਿਹਾ ਹੈ। ਤੁਹਾਨੂੰ ਦੇਖ ਕੇ ਇੰਝ ਲੱਗੇਗਾ ਕਿ ਸਭ ਮਸਤੀ ਕਰ ਰਹੇ ਹਨ।


author

sunita

Content Editor

Related News