ਰਕੁਲ ਪ੍ਰੀਤ ਸਿੰਘ ਤੇ ਰਾਣਾ ਡੱਗੂਬਾਤੀ ਸਣੇ 10 ਵੱਡੇ ਸਿਤਾਰੇ ਫਸੇ ਡਰੱਗ ਕੇਸ 'ਚ

08/26/2021 10:27:40 AM

ਨਵੀਂ ਦਿੱਲੀ (ਬਿਊਰੋ) : ਚਾਰ ਸਾਲ ਪੁਰਾਣੇ ਡਰੱਗ ਮਾਮਲੇ 'ਚ ਟੌਪ ਅਦਾਕਾਰ ਰਕੁਲ ਪ੍ਰੀਤ ਸਿੰਘ ਤੇ ਮਸ਼ਹੂਰ ਅਦਾਕਾਰ ਰਾਣਾ ਡੱਗੂਬਾਤੀ ਅਤੇ 10 ਹੋਰ ਅਦਾਕਾਰਾਂ ਤੋਂ ਜਲਦ ਹੀ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਕੁਲ ਪ੍ਰੀਤ ਸਿੰਘ ਨੂੰ 6 ਸਤੰਬਰ, ਰਾਣਾ ਡੱਗੂਬਾਤੀ ਨੂੰ 8 ਸਤੰਬਰ ਅਤੇ ਰਵੀ ਤੇਜਾ ਨੂੰ 9 ਸਤੰਬਰ ਨੂੰ ਤਲਬ ਕੀਤਾ ਹੈ।

ਦੱਸ ਦੇਈਏ ਕਿ ਸਾਲ 2017 'ਚ ਤੇਲੰਗਾਨਾ ਆਬਕਾਰੀ ਅਤੇ ਮਨਾਹੀ ਵਿਭਾਗ ਨੇ 30 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕਰਨ ਤੋਂ ਬਾਅਦ 12 ਮਾਮਲੇ ਦਰਜ ਕੀਤੇ ਸਨ। ਨਸ਼ਾ ਤਸਕਰਾਂ ਦੇ ਖ਼ਿਲਾਫ਼ 11 ਮਾਮਲਿਆਂ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਬਾਅਦ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਬਕਾਰੀ ਵਿਭਾਗ ਦੇ ਮਾਮਲਿਆਂ ਦੇ ਅਧਾਰ ਤੇ ਮਨੀ ਲਾਂਡਰਿੰਗ ਦੀ ਕਾਰਵਾਈ ਸ਼ੁਰੂ ਕੀਤੀ।

ਦੱਸਣਯੋਗ ਹੈ ਕਿ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਵੀ ਕਈ ਸਿਤਾਰੇ ਦੇ ਨਾਂ ਡਰੱਗ ਮਾਮਲੇ 'ਚ ਜੁੜ ਚੁੱਕੇ ਹਨ। ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰੇ ਸਾਰਾ ਅਲੀ ਖ਼ਾਨ, ਦੀਪਿਕਾ ਪਾਦੂਕੌਣ, ਰਿਆ ਚੱਕਰਵਰਤੀ ਤੇ ਉਸ ਦਾ ਭਰਾ ਸ਼ੌਵਿਕ ਸਣੇ ਕਈ ਸਿਤਾਰਿਆਂ ਇਸ ਮਾਮਲੇ 'ਚ ਫਸ ਚੁੱਕੇ ਹਨ।


sunita

Content Editor

Related News