ਡਰੱਗਜ਼ ਮਾਮਲਾ : ਦੀਪਿਕਾ ਤੋਂ ਬਾਅਦ ਦੀਆ ਮਿਰਜ਼ਾ ਦਾ ਨਾਂ ਵੀ ਆਇਆ ਸਾਹਮਣੇ

09/23/2020 9:15:06 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਡਰੱਗਜ਼ ਕੁਨੈਕਸ਼ਨ ਨੂੰ ਲੈ ਕੇ ਦੀਪਿਕਾ ਪਾਦੂਕੌਣ ਤੋਂ ਬਾਅਦ ਹੁਣ ਅਦਾਕਾਰਾ ਦੀਆ ਮਿਰਜ਼ਾ ਦਾ ਨਾਂ ਵੀ ਸਾਹਮਣੇ ਆਇਆ ਹੈ। ਦੀਆ ਮਿਰਜ਼ਾ ਨੂੰ ਵੀ ਇਸ ਮਾਮਲੇ 'ਚ ਐੱਨ. ਸੀ. ਬੀ. ਵਲੋਂ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਖ਼ਬਰਾਂ ਮੁਤਾਬਕ, ਗ੍ਰਿਫ਼ਤਾਰ ਡਰੱਗਜ਼ ਪੈਡਲਰਜ਼ ਅਨੁਜ ਕੇਸ਼ਵਾਨੀ ਤੇ ਅੰਕੁਸ਼ ਤੋਂ ਪੁੱਛਗਿੱਛ ਤੋਂ ਬਾਅਦ ਇਸ ਅਦਾਕਾਰਾ ਦੇ ਨਾਂ ਦਾ ਖ਼ੁਲਾਸਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਦੀਆ ਮਿਰਜ਼ਾ ਦੀ ਮੈਨੇਜਰ ਡਰੱਗਜ਼ ਦੀ ਖੇਪ ਉਨ੍ਹਾਂ ਤੱਕ ਪਹੁੰਚਾਉਂਦੀ ਸੀ।

ਇਹ ਵੀ ਕਿਹਾ ਗਿਆ ਹੈ ਕਿ ਸਾਲ 2019 'ਚ ਦੀਆ ਮਿਰਜ਼ਾ ਖਰੀਦੀ ਗਈ ਡਰੱਗਜ਼ ਦੀ ਪੁਖਤਾ ਜਾਣਕਾਰੀ ਤੇ ਸਬੂਤ ਮਿਲੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਅੱਜ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੇ ਇਕ ਟੈਲੇਂਟ ਪ੍ਰਬੰਧਕ ਏਜੰਸੀ ਦੇ ਸੀ. ਈ. ਓ. ਧਰੁਵ ਚਿਤਗੋਪੇਕਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਉਥੇ ਹੀ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਰੀਆ ਚੱਕਰਵਰਤੀ ਦੀ ਨਿਆਇਕ ਹਿਰਾਸਤ ਮੰਗਲਵਾਰ ਨੂੰ 6 ਅਕਤੂਬਰ ਤੱਕ ਵਧਾ ਦਿੱਤੀ ਹੈ।

ਦੀਆ ਮਿਰਜ਼ਾ ਦਾ ਸਪਸ਼ਟੀਕਰਨ
ਦੀਆ ਮਿਰਜ਼ਾ ਨੇ ਡਰੱਗਸ ਕੇਸ 'ਚ ਨਾਮ ਆਉਣ 'ਤੇ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਨਸ਼ਾ ਨਹੀਂ ਲਿਆ ਹੈ। ਜੋ ਵੀ ਖ਼ਬਰਾਂ ਚੱਲ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਾਨੂੰਨੀ ਲੜਾਈ ਲੜਾਂਗੀ।


sunita

Content Editor

Related News