ਡਰੱਗ ਮਾਮਲੇ ''ਚ NCB ਦੀ ਕਾਰਵਾਈ ਤੋਂ ਪਹਿਲਾਂ ਰਕੁਲਪ੍ਰੀਤ ਸਿੰਘ ਨੇ ਚੁੱਕਿਆ ਇਹ ਕਦਮ

09/17/2020 2:56:20 PM

ਨਵੀਂ ਦਿੱਲੀ (ਬਿਊਰੋ) : ਮੁੰਬਈ 'ਚ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਪੁੱਛਗਿੱਛ 'ਚ ਨਾਮ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਕੁਲਪ੍ਰੀਤ ਸਿੰਘ ਨੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਰਕੁਲਪ੍ਰੀਤ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਰੀਆ ਚੱਕਰਵਰਤੀ ਡਰੱਗ ਜਾਂਚ ਮਾਮਲੇ 'ਚ ਨਾਮ ਆਉਣ ਤੋਂ ਬਾਅਦ ਮੀਡੀਆ ਟ੍ਰਾਈਲ ਹੋ ਰਿਹਾ ਹੈ। ਪਟੀਸ਼ਨ 'ਚ ਅਦਾਕਾਰਾ ਨੇ ਦਿੱਲੀ ਹਾਈਕੋਰਟ ਨੂੰ ਬੇਨਤੀ ਕੀਤੀ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਹਾਦਇਤਾਂ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਮੀਡੀਆ 'ਚ ਕਵਰੇਜ਼ ਨਾ ਹੋਵੇ। ਮੀਡੀਆ ਕਵਰੇਜ਼ ਰੋਕਣ ਦੇ ਪਿਛੇ ਉਨ੍ਹਾਂ ਨੇ ਆਪਣੀ ਪਟੀਸ਼ਨ 'ਚ ਤਰਕ ਦਿੱਤਾ ਹੈ ਕਿ ਇਸ ਨਾਲ ਮੇਰੀ ਇਮੇਜ਼ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐੱਨ. ਸੀ. ਬੀ. ਵਲੋਂ ਲਗਾਤਾਰਾ ਛਾਪੇਮਾਰੀ ਜ਼ਾਰੀ
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮਾਮਲੇ ਦੇ ਤੈਅ ਤਕ ਜਾਣ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ 'ਚ ਬਾਲੀਵੁੱਡ ਨਾਲ ਜੁੜੇ ਕਈ ਲੋਕਾਂ ਦੇ ਘਰ ਛਾਪੇਮਾਰੀ ਕਰ ਰਹੀ ਹੈ। ਬਾਲੀਵੁੱਡ ਨਾਲ ਜੁੜੇ ਕਈ ਲੋਕਾਂ ਦਾ ਨਾਂ ਵੀ ਸਾਹਮਣੇ ਆ ਰਹੇ ਹਨ। ਐੱਨ. ਸੀ. ਬੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਗ੍ਰਿਫ਼ਤਾਰ ਰੀਆ ਚੱਕਰਵਤੀ ਸਣੇ 16 ਲੋਕਾਂ ਤੋਂ ਪੁੱਛਗਿੱਛ 'ਚ ਅਦਾਕਾਰ ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ ਤੇ ਡਿਜਾਇਨਰ ਸਿਮੋਨ ਖੰਬਾਟਾ ਦੇ ਨਾਂ ਲਏ ਹਨ ਪਰ ਇਨ੍ਹਾਂ ਦੀ ਭੂਮਿਕਾ ਹਾਲੇ ਉਜਾਗਰ ਨਹੀਂ ਹੋਈ ਹੈ ਅਤੇ ਨਾ ਹੀ ਇਨ੍ਹਾਂ 'ਚੋਂ ਕਿਸੇ ਨੂੰ ਹਾਲੇ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਹੈ।

ਹਾਲੇ ਨਹੀਂ ਭੇਜੇਗੀ ਸੰਮਨ ਐੱਨ. ਸੀ. ਬੀ.
ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ ਤੇ ਡਿਜਾਇਨਰ ਸਿਮੋਨ ਖੰਬਾਟਾ ਦੀ ਭੂਮਿਕਾ ਹਾਲੇ ਉਜਾਗਰ ਨਹੀਂ ਹੋ ਜਾਂਦੀ, ਉਦੋਂ ਤੱਕ ਇਹਨਾਂ ਨੂੰ ਸੰਮਨ ਨਹੀਂ ਭੇਜਿਆ ਜਾਵੇਗਾ। ਹਾਲਾਂਕਿ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੀਆ ਚੱਕਰਵਰਤੀ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਤੋਂ ਕਈ ਵਾਰ ਡਰੱਗਜ਼ ਲੈ ਚੁੱਕੀ ਹੈ। ਜਾਣਕਾਰੀ ਮੁਤਾਬਕ ਸਾਰਾ ਅਲੀ ਖ਼ਾਨ ਹਾਈ ਪ੍ਰੋਫਾਈਲ ਡਰੱਗਜ਼ ਪੈਡਲਰ (ਨਸ਼ਾ ਤਸਕਰ) ਦੇ ਸੰਪਰਕ ਵਿਚ ਸੀ, ਜਿਸ ਦੀ ਐੱਨ. ਸੀ. ਬੀ. ਭਾਲ ਕਰ ਰਹੀ ਹੈ। ਸਾਰਾ ਅਲੀ ਖਾਨ ਤੋਂ ਡਰੱਗਜ਼ ਲੈ ਕੇ ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਤਕ ਪਹੁੰਚਾਉਂਦੀ ਸੀ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗਜ਼ ਮਾਮਲੇ 'ਚ ਉਨ੍ਹਾਂ ਦੀ ਪ੍ਰੇਮਿਕਾ ਰੀਆ ਚੱਕਰਵਤੀ ਤੇ ਉਨ੍ਹਾਂ ਦੇ ਭਰਾ ਸ਼ੋਵਿਕ ਚੱਕਰਵਰਤੀ ਸਣੇ 6 ਲੋਕ 22 ਸਤੰਬਰ ਤਕ ਨਿਆਇਕ ਹਿਰਾਸਤ 'ਚ ਹੈ। ਇਸ 'ਚ ਐੱਨ. ਸੀ. ਬੀ. ਨੇ ਪੁੱਛਗਿੱਛ ਲਈ ਸ਼ੋਵਿਕ ਚੱਕਰਵਰਤੀ ਦੇ ਸਕੂਲੀ ਦਿਨਾਂ ਦੇ ਇਕ ਦੋਸਤ ਸੂਰਯਦੀਪ ਮਲਹੋਤਰਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਇਸ ਤੋਂ ਇਲਾਵਾ ਰੀਆ ਚੱਕਰਵਰਤੀ ਦੀ ਮਾਂ ਸੰਧਿਆ ਦਾ ਫੋਨ ਵੀ ਜ਼ਬਤ ਕਰ ਲਿਆ ਹੈ।

ਰੀਆ ਸਣੇ ਹੁਣ ਤਕ 16 ਲੋਕ ਪਹੁੰਚ ਚੁੱਕੇ ਸਲਾਖਾਂ ਪਿੱਛੇ 
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਵਿਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਛੇ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਆਨੰਦ, ਡਵੇਨ ਫਰਨਾਂਡੀਜ਼, ਸੰਕੇਤ ਪਟੇਲ, ਅੰਕੁਸ਼ ਅਨਰੇਜਾ, ਸੰਦੀਪ ਗੁਪਤਾ ਤੇ ਆਫਤਾਬ ਫਤਿਹ ਅੰਸਾਰੀ ਵਜੋਂ ਹੋਈ ਹੈ।
 ਜਾਂਚ ਦੇ ਦੌਰਾਨ ਇਨ੍ਹਾਂ ਸਾਰਿਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਖ਼ਿਲਾਫ਼ ਡਰੱਗ ਕੰਟਰੋਲ ‘ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।


sunita

Content Editor

Related News