‘ਦ੍ਰਿਸ਼ਯਮ 2’ ਦੀ ਕਮਾਈ ਪਹੁੰਚੀ 200 ਕਰੋੜ ਦੇ ਨਜ਼ਦੀਕ, ਹੁਣ ਤਕ ਕਰ ਲਈ ਇੰਨੀ ਕਲੈਕਸ਼ਨ

12/08/2022 2:51:07 PM

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਨੂੰ ਰਿਲੀਜ਼ ਹੋਏ 20 ਦਿਨ ਹੋ ਗਏ ਹਨ। 18 ਨਵੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਦਿੱਤਾ ਹੈ।

ਫ਼ਿਲਮ ਦੀ ਕਮਾਈ ਭਾਰਤ ’ਚ 194.45 ਕਰੋੜ ਰੁਪਏ ਹੋ ਗਈ ਹੈ। ਫ਼ਿਲਮ ਨੇ ਤੀਜੇ ਸ਼ੁੱਕਰਵਾਰ ਨੂੰ 4.45 ਕਰੋੜ, ਸ਼ਨੀਵਾਰ ਨੂੰ 8.45 ਕਰੋੜ, ਐਤਵਾਰ ਨੂੰ 10.39 ਕਰੋੜ, ਸੋਮਵਾਰ ਨੂੰ 3.05 ਕਰੋੜ, ਮੰਗਲਵਾਰ ਨੂੰ 2.53 ਕਰੋੜ ਤੇ ਬੁੱਧਵਾਰ ਨੂੰ 2.11 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਫ਼ਿਲਮ ਐਤਵਾਰ ਤਕ ਆਸਾਨੀ ਨਾਲ 200 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਜਾਵੇਗੀ।

ਦੱਸ ਦੇਈਏ ਕਿ ਫ਼ਿਲਮ ਦਾ ਬਜਟ 50 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਜਿਹੇ ’ਚ 200 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਤੋਂ ਬਾਅਦ ਫ਼ਿਲਮ ਆਪਣੇ ਬਜਟ ਤੋਂ ਚਾਰ ਗੁਣਾ ਵੱਧ ਕਮਾਈ ਕਰ ਲਵੇਗੀ।

PunjabKesari

ਫ਼ਿਲਮ ਨੂੰ ਅਭਿਸ਼ੇਕ ਪਾਠਕ ਨੇ ਡਾਇਰੈਕਟ ਕੀਤਾ ਹੈ। ਇਸ ’ਚ ਅਜੇ ਦੇਵਗਨ, ਅਕਸ਼ੇ ਖੰਨਾ, ਤੱਬੂ ਤੇ ਸ਼ਰਿਆ ਸਰਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News