ਸਵਿਟਜ਼ਰਲੈਂਡ ਦੇ ਇਸ ਥੀਏਟਰ ’ਚ ਸੀਟਾਂ ਦੀ ਬਜਾਏ ਲੱਗੇ ਨੇ ਡਬਲ ਬੈੱਡ, ਜਾਣੋ ਕਿੰਨੀ ਹੈ ਟਿਕਟ ਦੀ ਕੀਮਤ
Saturday, Jul 29, 2023 - 12:51 PM (IST)
ਮੁੰਬਈ (ਬਿਊਰੋ)– ਬੈੱਡ ’ਤੇ ਫ਼ਿਲਮ ਦੇਖਣਾ ਬਿਹਤਰ ਹੈ ਤੇ ਸਪੱਸ਼ਟ ਰੂਪ ਨਾਲ ਇਕ ਸਵਿਟਜ਼ਰਲੈਂਡ ਫ਼ਿਲਮ ਥੀਏਟਰ ਇਸ ਨਾਲ ਸਹਿਮਤ ਹੈ। ਸਵਿਟਜ਼ਰਲੈਂਡ ’ਚ ਸਥਿਤ ਸਿਨੇਮਾ ਪਾਥੇ ’ਚ ਇਕ ‘ਵੀ. ਆਈ. ਪੀ. ਬੈੱਡਰੂਮ’ ਸਕ੍ਰੀਨਿੰਗ ਰੂਮ ਹੈ।
VIP ਬੈੱਡਰੂਮ ’ਚ ਰਵਾਇਤੀ ਮੂਵੀ ਸੀਟਾਂ ਦੀ ਬਜਾਏ ਡਬਲ ਬੈੱਡ ਹੁੰਦੇ ਹਨ, ਨਰਮ ਬੈੱਡਸ਼ੀਟਾਂ, ਹੈੱਡਰੈਸਟਸ ਤੇ ਕੰਬਲਾਂ ਦੇ ਨਾਲ। ਹਰੇਕ ਭਾਗ ਲਈ ਡਬਲ ਬੈੱਡਸ ਦੇ ਨਾਲ ਗਾਹਕ ਜੋੜਿਆਂ ’ਚ ਆ ਸਕਦੇ ਹਨ ਤੇ ਪੈਰਾਂ ਲਈ ਕਾਫੀ ਜਗ੍ਹਾ ਤੇ ਬੈਠਣ ਦੀ ਕਾਫੀ ਜਗ੍ਹਾ ਹੈ, ਜਿਥੇ ਆਰਾਮ ਕਰ ਸਕਦੇ ਹੋ।
ਸਿਨੇਮਾ ਪਾਥੇ ਦਾ ਉਦੇਸ਼ ਫ਼ਿਲਮ ਦਰਸ਼ਕਾਂ ਨੂੰ ਸ਼ੁਰੂ ਤੋਂ ਅਖੀਰ ਤੱਕ ਇਕ ਅਭੁੱਲ ਅਨੁਭਵ ਦੇਣਾ ਹੈ। 48.50 ਡਾਲਰ ’ਚ ਗਾਹਕਾਂ ਨੂੰ ਮੁਫ਼ਤ ਡਰਿੰਕਸ ਤੇ ਸਨੈਕਸ ਦੇ ਨਾਲ-ਨਾਲ ਚੱਪਲਾਂ ਤੇ ਇਥੋਂ ਤੱਕ ਕਿ ਬੈੱਡਸਾਈਡ ਟੇਬਲ ਵੀ ਮਿਲਦੇ ਹਨ ਤਾਂ ਜੋ ਇਹ ਮਹਿਸੂਸ ਕਰਾਇਆ ਜਾ ਸਕੇ ਕਿ ਤੁਸੀਂ ਸੱਚਮੁੱਚ ਘਰ ’ਚ ਹੋ।
ਥੀਏਟਰ ਵਾਲਿਆਂ ਦਾ ਕਹਿਣਾ ਹੈ, ‘‘ਸਾਡੇ ਲਈ ਸਫਾਈ ਦਾ ਪਹਿਲੂ ਬਹੁਤ ਮਹੱਤਵਪੂਰਨ ਹੈ।’’ ਉਹ ਭਰੋਸਾ ਦਿਵਾਉਂਦੇ ਹਨ ਕਿ ਹਰ ਸਕ੍ਰੀਨਿੰਗ ਤੋਂ ਪਹਿਲਾਂ ਬੈੱਡਸ਼ੀਟਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤੇ ਬਦਲਿਆ ਜਾਂਦਾ ਹੈ। ਹੁਣ ਜੋ ਕੁਝ ਬਚਿਆ ਹੈ ਉਹ ਹੈ ਸਵਿਟਜ਼ਰਲੈਂਡ ਦੀ ਆਪਣੀ ਯਾਤਰਾ ਦੀ ਯੋਜਨਾ ਬਣਾਉਣਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।