ਬਿਪਾਸ਼ਾ-ਕਰਨ ਦੇ ਵਿਆਹ ਦੇ ਸੰਬੰਧਾਂ ''ਤੇ ਸਾਬਕਾ ਪ੍ਰੇਮੀ ਜਾਨ ਅਬਰਾਹਿਮ ਨੇ ਤੋੜੀ ਚੁੱਪੀ

05/28/2016 10:37:45 AM

ਮੁੰਬਈ : ਬਾਲੀਵੁੱਡ ਅਦਾਕਾਰ ਜਾਨ ਅਬਰਾਹਿਮ ਨੇ ਹੁਣੇ ਜਿਹੇ ਆਪਣੀ ਸਾਬਕਾ ਪ੍ਰੇਮਿਕਾ ਬਿਪਾਸ਼ਾ ਬਾਸੂ ਅਤੇ ਪਤੀ ਕਰਨ ਸਿੰਘ ਗਰੋਵਰ ਦੇ ਵਿਆਹ ਬਾਰੇ ਗੱਲ ਕੀਤੀ ਹੈ। ਇਕ ਸਮੇਂ ''ਚ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੇ ਜਾਨ-ਬਿਪਾਸ਼ਾ ਦੋਵੇਂ ਆਪਣੀ ਜ਼ਿੰਦਗੀ ''ਚ ਅੱਗੇ ਵੱਧ ਗਏ ਹਨ। ਬਿਪਾਸ਼ਾ ਨਾਲ ਬ੍ਰੇਕਅੱਪ ਤੋਂ ਬਾਅਦ ਜਾਨ ਨੇ ਬੈਂਕਰ ਪ੍ਰੀਆ ਰੁੰਚਲ ਨਾਲ ਵਿਆਹ ਕਰ ਲਿਆ ਸੀ ਪਰ ਬਿਪਾਸ਼ਾ ਨੇ ਇਸ ਸਾਲ ਆਪਣੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਕੀਤਾ ਹੈ। ਹੁਣੇ ਜਿਹੇ ਹੋਏ ਇਕ ਇੰਟਰਵਿਊ ਦੌਰਾਨ ਜਦੋਂ ਜਾਨ ਤੋਂ ਬਿਪਾਸ਼ਾ-ਕਰਨ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਇਸ ਦੇ ਜਵਾਬ ''ਚ ਜਾਨ ਨੇ ਕਿਹਾ, ''''ਮੈਂ ਬਿਪਾਸ਼ਾ ਨੂੰ ''ਆਲ ਦੀ ਬੈਸਟ'' ਕਹਿਣਾ ਚਾਹੁੰਦਾ ਹਾਂ।''''
ਜਾਣਕਾਰੀ ਅਨੁਸਾਰ ਜਾਨ-ਬਿਪਾਸ਼ਾ ਦੇ ਬ੍ਰੇਕਅੱਪ ਦੇ ਕਈ ਕਾਰਨ ਦੱਸੇ ਜਾ ਚੁੱਕੇ ਹਨ। ਇਨ੍ਹਾਂ ਬਾਰੇ ਇਹ ਗੱਲ ਸਾਹਮਣੇ ਆਈ ਸੀ ਕਿ ਜਾਨ ਨੇ ਪ੍ਰੀਆ ਨੂੰ ਲੈ ਕੇ ਬਿਪਾਸ਼ਾ ਨੂੰ ਧੋਖਾ ਦਿੱਤਾ ਸੀ। ਦੂਜੇ ਪਾਸੇ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਬਿਪਾਸ਼ਾ ਜਾਨ ਨਾਲ ਸੰਬੰਧਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਇਸ ਸਾਬਕਾ ਜੋੜੀ ਦੇ ਬ੍ਰੇਕਅੱਪ ਦਾ ਕਾਰਨ ਕੋਈ ਵੀ ਹੋਵੇ ਪਰ ਹੁਣ ਇਹ ਦੋਵੇਂ ਜੋੜੀਆਂ ਆਪਣੀ ਵਿਆਹੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।


Related News