ਪਤਨੀ ਦੇ ਘਰੇਲੂ ਹਿੰਸਾ ਦੇ ਦੋਸ਼ਾਂ ਵਿਚਾਲੇ ਹਨੀ ਸਿੰਘ ਨੇ ਨਵੀਂ ਪੋਸਟ ਸਾਂਝੀ ਕਰਕੇ ਕੀਤਾ ਇਹ ਐਲਾਨ

Thursday, Aug 26, 2021 - 05:44 PM (IST)

ਪਤਨੀ ਦੇ ਘਰੇਲੂ ਹਿੰਸਾ ਦੇ ਦੋਸ਼ਾਂ ਵਿਚਾਲੇ ਹਨੀ ਸਿੰਘ ਨੇ ਨਵੀਂ ਪੋਸਟ ਸਾਂਝੀ ਕਰਕੇ ਕੀਤਾ ਇਹ ਐਲਾਨ

ਮੁੰਬਈ : ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਨਵੀਂ ਪੋਸਟ ਸਾਂਝੀ ਕੀਤੀ ਹੈ। ਹਨੀ ’ਤੇ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਹੁਣ ਹਨੀ ਸਿੰਘ ਨੇ ਨਵੇਂ ਗਾਣੇ ਦੀ ਰਿਲੀਜ਼ ਦੀ ਗੱਲ ਕਹੀ ਹੈ। ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਦੇ ਦੋਸ਼ਾਂ ਤੋਂ ਬਾਅਦ ਪਹਿਲੀ ਇੰਸਟਾਗ੍ਰਾਮ ਪੋਸਟ ਕੀਤੀ ਹੈ। ਹਨੀ ਸਿੰਘ ਨੇ ਬੁੱਧਵਾਰ ਦੀ ਰਾਤ ਨੂੰ ਇਕ ਪੋਸਟ ’ਚ ਕਿਹਾ ਕਿ ਉਹ ਜਲਦ ‘ਕਾਂਟਾ ਲਗਾ’ ਗਾਣਾ ਰਿਲੀਜ਼ ਕਰਨ ਵਾਲੇ ਹਨ।


ਹਨੀ ਸਿੰਘ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਉਹ ਕੱਕੜ ਭਰਾ-ਭੈਣ ਨਾਲ ਜੁੜ ਰਹੇ ਹਨ। ਇਸ ’ਚ ਟੋਨੀ ਕੱਕੜ ਅਤੇ ਨੇਹਾ ਕੱਕੜ ਸ਼ਾਮਲ ਹੈ। ਇਸ ਗਾਣੇ ਨੂੰ ਟੋਨੀ ਨੇ ਲਿਖਿਆ ਹੈ। ਹਨੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਇਸ ਸਾਲ ਦੇ ਸਭ ਤੋਂ ਵੱਡੇ ਕੋਲੈਬੋਰੇਸ਼ਨ ਲਈ ਤਿਆਰ ਹੋ ਜਾਓ। ਜਲਦ ਆ ਰਿਹਾ ਹਾਂ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਰਿਲੀਜ਼ ਕਰੇਗੀ। ਇਸ ’ਚ ਨੇਹਾ ਕੱਕੜ ਅਤੇ ਟੋਨੀ ਕੱਕੜ ਵੀ ਇਕੱਠੇ ਹੋਣਗੇ ਅਤੇ ਅਸੀਂ ਪਾਰਟੀ ਐਂਥਮ ‘ਕਾਂਟਾ ਲੱਗਾ’ ਬਣਾ ਰਹੇ ਹਾਂ।’ ਇਸ ਪੋਸਟ ’ਤੇ ਕਾਫੀ ਲੋਕਾਂ ਨੇ ਕਮੈਂਟ ਕੀਤਾ ਹੈ।

Yo Yo Honey Singh Breaks Silence On Cheating & Domestic Violence  Allegations By Wife Shalini Talwar: “Justice Will Be Served & Honestly Will  Win” | Eagles Vine
ਟੋਨੀ ਨੇ ਲਿਖਿਆ ਹੈ, ‘ਤੁਹਾਨੂੰ ਢੇਰ ਸਾਰਾ ਪਿਆਰ ਅਤੇ ਸਨਮਾਨ ਭਾਜੀ।’ ਹਨੀ ਸਿੰਘ ਦੀ ਪੋਸਟ 20 ਦਿਨਾਂ ਬਾਅਦ ਆਈ ਹੈ। ਹਾਲ ਹੀ ’ਚ ਉਨ੍ਹਾਂ ਦੀ ਪਤਨੀ ਨੇ ਉਸ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਅਜਿਹੇ ਝੂਠੇ ਦੋਸ਼ਾਂ ਤੋਂ ਦੁਖੀ ਹਨ।’

PunjabKesari
ਹਨੀ ਸਿੰਘ ਨੇ ਕਿਹਾ ਸੀ, ‘ਮੈਂ ਸ਼ਾਲਿਨੀ ਤਲਵਾਰ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਖ਼ਾਰਜ ਕਰਦਾ ਹਾਂ ਅਤੇ ਮੈਂ ਇਸ ’ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੁੰਦਾ ਕਿਉਂਕਿ ਮਾਮਲਾ ਕੋਰਟ ਅਧੀਨ ਹੈ। ਮੈਨੂੰ ਭਾਰਤ ਦੀ ਨਿਆਂ ਵਿਵਸਥਾ ’ਤੇ ਪੂਰਾ ਵਿਸ਼ਵਾਸ ਹੈ। ਮੈਨੂੰ ਵਿਸ਼ਵਾਸ ਹੈ ਕਿ ਸੱਚ ਜਲਦ ਬਾਹਰ ਆਵੇਗਾ। ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਕੋਰਟ ਨੇ ਮੈਨੂੰ ਪ੍ਰਤੀਕਿਰਿਆ ਦੇਣ ਦਾ ਸਮਾਂ ਦਿੱਤਾ ਹੈ, ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਫ਼ੈਸਲੇ ’ਤੇ ਨਾ ਪਹੁੰਚਣ। ਮੈਨੂੰ ਵਿਸ਼ਵਾਸ ਹੈ ਕਿ ਨਿਆਂ ਹੋਵੇਗਾ ਅਤੇ ਮੇਰੀ ਜਿੱਤ ਹੋਵੇਗੀ।’ ਇਸ ਤੋਂ ਪਹਿਲਾਂ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਦੋਸ਼ ਲਗਾਇਆ ਸੀ ਕਿ ਹਨੀ ਸਿੰਘ ਨੇ ਉਸ ਦਾ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਹੈ।

Honey Singh had once said this about his wife, Shalini Talwar!


author

Aarti dhillon

Content Editor

Related News