ਸਰਵਾਈਕਲ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਡੌਲੀ ਸੋਹੀ ਨੇ ਛੱਡਿਆ ‘ਝਨਕ’ ਸ਼ੋਅ, ਪੂਨਮ ਪਾਂਡੇ ’ਤੇ ਕੱਢਿਆ ਗੁੱਸਾ

Sunday, Feb 04, 2024 - 04:05 PM (IST)

ਸਰਵਾਈਕਲ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਡੌਲੀ ਸੋਹੀ ਨੇ ਛੱਡਿਆ ‘ਝਨਕ’ ਸ਼ੋਅ, ਪੂਨਮ ਪਾਂਡੇ ’ਤੇ ਕੱਢਿਆ ਗੁੱਸਾ

ਮੁੰਬਈ (ਬਿਊਰੋ)– ਅਦਾਕਾਰਾ ਡੌਲੀ ਸੋਹੀ ਵੀ ਅਦਾਕਾਰਾ ਹੀਬਾ ਨਵਾਬ ਤੇ ਅਦਾਕਾਰ ਕ੍ਰਿਸ਼ਲ ਆਹੂਜਾ ਦੇ ਸ਼ੋਅ ‘ਝਨਕ’ ’ਚ ਅਹਿਮ ਭੂਮਿਕਾ ਨਿਭਾਅ ਰਹੀ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਡੌਲੀ ਸੋਹੀ ਨੇ ਸ਼ੋਅ ਛੱਡ ਦਿੱਤਾ ਹੈ।

ਡੌਲੀ ਸੋਹੀ ਕੈਂਸਰ ਤੋਂ ਪੀੜਤ ਹੈ
ਡੌਲੀ ਸੋਹੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਹੈ। ਉਸ ਨੂੰ ਪਿਛਲੇ ਸਾਲ ਸਤੰਬਰ ’ਚ ਕੈਂਸਰ ਬਾਰੇ ਪਤਾ ਲੱਗਾ ਸੀ। ਅਦਾਕਾਰਾ ਇਸ ਮੁਸ਼ਕਿਲ ਸਮੇਂ ’ਚ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਉਹ ਵੀ ਲਗਾਤਾਰ ਕੰਮ ਕਰ ਰਹੀ ਸੀ ਪਰ ਹੁਣ ਉਸ ਨੇ ਸਿਹਤ ’ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਅਦਾਕਾਰਾ ਦਾ ਕੀਮੋਥੈਰੇਪੀ ਸੈਸ਼ਨ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਪਿੰਕਵਿਲਾ ਨਾਲ ਗੱਲਬਾਤ ਦੌਰਾਨ ਡੌਲੀ ਨੇ ਕਿਹਾ, ‘‘ਡੇਲੀ ਸੋਪ ਲਈ ਕੰਮ ਕਰਨਾ ਹੁਣ ਸੰਭਵ ਨਹੀਂ ਹੈ। ਇਸ ਲਈ ਮੈਂ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ ਹੈ।’’

ਕਿਵੇਂ ਹੈ ਡੌਲੀ ਦੀ ਸਿਹਤ?
ਉਸ ਨੇ ਆਪਣੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਉਹ ਰੇਡੀਏਸ਼ਨ ਕਾਰਨ ਕਮਜ਼ੋਰ ਮਹਿਸੂਸ ਕਰ ਰਹੀ ਹੈ ਤੇ ਇਸ ਕਾਰਨ ਉਸ ਨੂੰ ਕੰਮ ਕਰਨ ’ਚ ਦਿੱਕਤ ਆ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਠੀਕ ਹੋ ਜਾਵੇਗੀ ਤੇ ਚੰਗਾ ਮਹਿਸੂਸ ਕਰੇਗੀ ਤਾਂ ਉਹ ਯਕੀਨੀ ਤੌਰ ’ਤੇ ਕੰਮ ’ਤੇ ਵਾਪਸ ਆਵੇਗੀ।

ਪੂਨਮ ਪਾਂਡੇ ’ਤੇ ਵਰ੍ਹੀ ਡੌਲੀ ਸੋਹੀ
ਡੌਲੀ ਨੇ ਸਰਵਾਈਕਲ ਕੈਂਸਰ ਕਾਰਨ ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖ਼ਬਰ ਫੈਲਾਉਣ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਪੂਨਮ ’ਤੇ ਗੁੱਸਾ ਜ਼ਾਹਿਰ ਕੀਤਾ ਹੈ। ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘‘ਮੈਂ ਇਸ ਸਮੇਂ ਬਹੁਤ ਭਾਵੁਕ ਹਾਂ। ਮੈਂ ਪੂਨਮ ਪਾਂਡੇ ਵਰਗੇ ਲੋਕਾਂ ਕਾਰਨ ਕਦੇ ਵੀ ਰੋ ਸਕਦੀ ਹਾਂ, ਜਿਨ੍ਹਾਂ ਨੇ ਸਰਵਾਈਕਲ ਕੈਂਸਰ ਨੂੰ ਮਜ਼ਾਕ ਬਣਾ ਦਿੱਤਾ ਹੈ। ਇਹ ਪ੍ਰਚਾਰ ਦਾ ਚੰਗਾ ਤਰੀਕਾ ਨਹੀਂ ਹੈ। ਜਿਹੜੇ ਲੋਕ ਇਸ ਨਾਲ ਲੜ ਰਹੇ ਹਨ ਤੇ ਇਸ ਦਰਦ ’ਚੋਂ ਲੰਘ ਰਹੇ ਹਨ, ਉਨ੍ਹਾਂ ਲਈ ਇਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਜਦੋਂ ਪੂਨਮ ਦੀ ਮੌਤ ਦੀ ਖ਼ਬਰ ਸੁਣੀ ਤਾਂ ਮੈਂ ਹਿੱਲ ਗਈ।’’

PunjabKesari

ਜੇਕਰ ਡੌਲੀ ਦੇ ਕੰਮ ’ਤੇ ਨਜ਼ਰ ਮਾਰੀਏ ਤਾਂ ਉਸ ਨੇ ‘ਭਾਬੀ ਔਰ ਕਲਸ਼’ ਸ਼ੋਅ ’ਚ ਮੁੱਖ ਭੂਮਿਕਾ ਨਿਭਾਈ ਸੀ। ਫਿਰ ਉਸ ਨੇ ‘ਮੇਰੀ ਆਸ਼ਿਕੀ ਤੁਮ ਸੇ ਹੀ’ ਤੇ ‘ਖ਼ੂਬ ਲੜੀ ਮਰਦਾਨੀ... ਝਾਂਸੀ ਵਾਲੀ ਰਾਣੀ’ ਸ਼ੋਅ ਨਾਲ ਵਾਪਸੀ ਕੀਤੀ। ਉਸ ਨੇ ‘ਦੇਵੋਂ ਕੇ ਦੇਵ... ਮਹਾਦੇਵ’, ‘ਏਕ ਥਾ ਰਾਜਾ ਏਕ ਥੀ ਰਾਣੀ’ ਵਰਗੇ ਸ਼ੋਅਜ਼ ਵੀ ਕੀਤੇ ਹਨ। ‘ਝਨਕ’ ’ਚ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਹ ‘ਪਰਿਣੀਤੀ’ ਤੇ ‘ਸਿੰਦੂਰ ਕੀ ਕੀਮਤ’ ਸ਼ੋਅ ’ਚ ਵੀ ਨਜ਼ਰ ਆਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News