ਇਹ ਕੰਮ ਕਰ ਕੇ ਮਿਲਦੀ ਹੈ ਪੌਪ ਸਟਾਰ ਮਿਲੀ ਸਾਇਰਸ ਨੂੰ ਮਨ ਦੀ ਸ਼ਾਂਤੀ! pics

Sunday, Mar 20, 2016 - 09:50 AM (IST)

ਇਹ ਕੰਮ ਕਰ ਕੇ ਮਿਲਦੀ ਹੈ ਪੌਪ ਸਟਾਰ ਮਿਲੀ ਸਾਇਰਸ ਨੂੰ ਮਨ ਦੀ ਸ਼ਾਂਤੀ! pics

ਲਾਸ ਏਂਜਲਸ : ਹਾਲੀਵੁੱਡ ਦੀ ਮਸ਼ਹੂਰ ਪੌਪ ਸਟਾਰ ਮਿਲੀ ਸਾਇਰਸ ਨੂੰ ਯੋਗ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ। 23 ਸਾਲਾ ਗਾਇਕਾ ਨੇ ਯੋਗ ਅਭਿਆਸ ਕਰਦੇ ਹੋਏ ਕਈ ਵੀਡੀਓ ਬਣਾਈਆਂ ਹਨ, ਜਿਸ ਵਿਚ ਉਸਨੇ ਆਪਣਾ ਸਰੀਰਕ ਲਚਕੀਲਾਪਨ ਪ੍ਰਦਰਸ਼ਿਤ ਕੀਤਾ ਹੈ। ਗਾਇਕਾ ਮਿਲੀ ਸਾਇਰਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੰਦਰੁਸਤੀ ਲਈ ਯੋਗ ਕਰਦੀ ਹੈ। ''ਪੀਪੁਲ'' ਰਸਾਲੇ ਮੁਤਾਬਕ ਇੰਸਟਾਗ੍ਰਾਮ ''ਤੇ ਪੋਸਟ ਕੀਤੀ ਗਈ ਆਪਣੀ ਪਹਿਲੀ ਵੀਡੀਓ ਕਲਿੱਪ ਨਾਲ ਉਸਨੇ ਲਿਖਿਆ ਕਿ ਸਹੀ ਕੰਮ ਨਾਲ ਸਹੀ ਦਿਨ ਦੀ ਸ਼ੁਰੂਆਤ ਕਰਦੀ ਹਾਂ। ਆਪਣੀ ਦੂਜੀ ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਮਾਨਸਿਕ ਰੂਪ ਨਾਲ ਸਿਹਤਮੰਦ ਬਣੇ ਰਹਿਣ ਲਈ ਯੋਗ ਅਭਿਆਸ ਕਰਦੀ ਹੈ।


Related News