ਤਾਪਸੀ ਪਨੂੰ ਦੀ ‘ਦੋਬਾਰਾ’ ਫ਼ਿਲਮ ਦਾ ਦੂਜਾ ਟਰੇਲਰ ਰਿਲੀਜ਼ (ਵੀਡੀਓ)

08/18/2022 1:28:45 PM

ਮੁੰਬਈ (ਬਿਊਰੋ)– ਤਾਪਸੀ ਪਨੂੰ ਸਟਾਰਰ ਅਨੁਰਾਗ ਬਾਸੂ ਤੇ ਏਕਤਾ ਆਰ. ਕਪੂਰ ਦੀ ਫ਼ਿਲਮ ‘ਦੋਬਾਰਾ’ 19 ਅਗਸਤ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਫ਼ਿਲਮ ਦੇ ਸਿਨੇਮਾਘਰਾਂ ’ਚ ਆਉਣ ਤੋਂ ਇਕ ਦਿਨ ਪਹਿਲਾਂ ਨਿਰਮਾਤਾਵਾਂ ਨੇ ਫ਼ਿਲਮ ਦਾ ਦੂਜਾ ਟਰੇਲਰ ਰਿਲੀਜ਼ ਕਰ ਦਿੱਤਾ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਸ ਸਾਲ ਦੇ ਸਭ ਤੋਂ ਬੈਸਟ ਕੱਟ ਟਰੇਲਰਾਂ ’ਚੋਂ ਇਕ ਹੈ।

ਇਹ ਖ਼ਬਰ ਵੀ ਪੜ੍ਹੋ : ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ

ਹਾਲਾਂਕਿ ਨਿਰਮਾਤਾਵਾਂ ਨੇ ਸਾਡੀ ਦਿਲਚਸਪੀ ਨੂੰ ਬਣਾਈ ਰੱਖਣ ਲਈ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੇ ਦਰਸ਼ਕਾਂ ਲਈ ਫਿਲ ਕਰਨ ਲਈ ਇਕ ਗੈਪ ਛੱਡ ਦਿੱਤਾ ਹੈ, ਜਿਸ ਨਾਲ ਹਰ ਕੋਈ ਫ਼ਿਲਮ ਬਾਰੇ ਹੋਰ ਉਤਸ਼ਾਹਿਤ ਹੋ ਗਿਆ ਹੈ। ਜਿਥੇ ਫ਼ਿਲਮ ਦੇ ਪਹਿਲੇ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਉਥੇ ਹੀ ਦੂਜਾ ਟਰੇਲਰ ਫ਼ਿਲਮ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੰਦਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਸਿਨੇਮਾ ’ਚ ਅਜਿਹੀ ਸ਼ੈਲੀ ਨੂੰ ਛੂਹਿਆ ਜਾ ਰਿਹਾ ਹੈ ਤੇ ਦੋਵੇਂ ਟਰੇਲਰ ਸਿਨੇਮਾਘਰਾਂ ’ਚ ਹੋਰ ਵੀ ਜ਼ਿਆਦਾ ਪੇਸ਼ ਕਰਨ ਦਾ ਵਾਅਦਾ ਕਰਦੇ ਹਨ। ਦਰਅਸਲ, ਫ਼ਿਲਮ ਦੇ ਦੋਵੇਂ ਗਾਣੇ ‘ਵਕਤ ਕੇ ਜੰਗਲ’ ਤੇ ‘ਵਹਿਮ’ ਨੂੰ ਦੇਸ਼ ਭਰ ’ਚ ਪਸੰਦ ਕੀਤਾ ਗਿਆ ਹੈ ਤੇ ਦਰਸ਼ਕਾਂ ਦੀ ਦਿਲਚਸਪੀ ਨੂੰ ਬਰਕਰਾਰ ਰੱਖ ਰਹੇ ਹਨ।

ਇਸ ਦੌਰਾਨ ਇਕ ਵਾਰ ਫਿਰ ਸਭ ਤੋਂ ਵੱਕਾਰੀ ਫ਼ਿਲਮ ਫੈਸਟੀਵਲ ਜਿਵੇਂ ਕਿ ਫੈਂਟਾਸੀਆ ਫ਼ਿਲਮ ਫੈਸਟੀਵਲ, ਲੰਡਨ ਫ਼ਿਲਮ ਫੈਸਟੀਵਲ ਤੇ ਫਿਰ ਮੈਲਬੌਰਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਉਦਘਾਟਨ ’ਚ ‘ਦੋਬਾਰਾ’ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ ਨਾਲ ਇਕ ਲੰਬੀ ਛਾਲ ਮਾਰਨ ਤੋਂ ਬਾਅਦ, ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਤੇ ਤਾਪਸੀ ਪਨੂੰ ਇਕ ਅਜਿਹੀ ਸ਼ੈਲੀ ’ਚ ਇਕੱਠੇ ਵਾਪਸ ਆਉਣਗੇ, ਜਿਸ ’ਚ ਉਨ੍ਹਾਂ ਨੇ ਮੁਹਾਰਤ ਹਾਸਲ ਕੀਤੀ ਹੈ। ਏਕਤਾ ਆਰ. ਕਪੂਰ ਨੇ ‘ਦੋਬਾਰਾ’ ਨਾਲ ਕਲਟ ਮੂਵੀਜ਼ ਨੂੰ ਮਾਰਕੀਟ ’ਚ ਲਾਂਚ ਕੀਤਾ। ਬਾਲਾਜੀ ਮੋਸ਼ਨ ਪਿਕਚਰਜ਼ ਦੇ ਅਧੀਨ ਇਕ ਨਵਾਂ ਵਿੰਗ, ਕਲਟ ਮੂਵੀਜ਼, ਜਿਸ ਦੀ ਅਗਵਾਈ ਕੈਮਪਲਿੰਗ, ਏ. ਜੀ. ਤੇ ਜੇਨਰੇ ਬੇਂਡਿੰਗ ਸਟੋਰੀਜ਼ ਦੱਸਦੀ ਹੈ।

ਇਸ ਤਰ੍ਹਾਂ ਦੀਆਂ ਫ਼ਿਲਮਾਂ ਭਾਰਤ ’ਚ ਪਹਿਲਾਂ ਕਦੇ ਨਹੀਂ ਬਣੀਆਂ ਤੇ ਏਕਤਾ ਆਰ. ਕਪੂਰ ਤੇ ਅਨੁਰਾਗ ਕਸ਼ਯਪ ਦੇ ਨਾਲ ਤੀਜੀ ਵਾਰ ਬੋਰਡ ’ਤੇ ਉਹ ਇਸ ਸਾਲ ਦੇ ਇਕ ਵਧੀਆ ਟਰੇਲਰ ਲੈ ਕੇ ਆਏ ਹਨ। ਅਦਾਕਾਰਾ ਤਾਪਸੀ ਪਨੂੰ ਸਟਾਰਰ ਫ਼ਿਲਮ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਕੀਤਾ ਗਿਆ ਹੈ ਤੇ ਸ਼ੋਭਾ ਕਪੂਰ ਤੇ ਏਕਤਾ ਆਰ. ਕਪੂਰ ਦੀ ਕਲਟ ਮੂਵੀਜ਼ ਵਲੋਂ ਨਿਰਮਿਤ ਹੈ, ਜੋ ਬਾਲਾਜੀ ਟੈਲੀਫ਼ਿਲਮਜ਼ ਤੇ ਸੁਨੀਰ ਖੇਤਰਪਾਲ ਤੇ ਗੌਰਵ ਬੋਸ (ਅਥੀਨਾ) ਦੇ ਅਧੀਨ ਇਕ ਨਵਾਂ ਵਿੰਗ ਹੈ। 19 ਅਗਸਤ ਨੂੰ ਆਪਣੇ ਨੇੜੇ ਦੇ ਸਿਨੇਮਾਘਰਾਂ ’ਚ ‘ਦੋਬਾਰਾ’ ਜ਼ਰੂਰ ਦੇਖੋ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News